ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਕਰਵਾਏ ਗਏ ਦਸਤਾਰ ਮੁਕਾਬਲੇ/ਦਸਤਾਰ ਸਿਰਫ਼ ਸਿਰ ਢੱਕਣ ਵਾਲਾ ਕੱਪੜਾ ਨਹੀਂ ਹੈ, ਸਗੋਂ ਇਹ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਇੱਕ ਅਨਮੋਲ ਤਾਜ ਹੈ – ਹਵੇਲੀ

*ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ ਵੱਲੋਂ ਕਰਵਾਏ ਗਏ ਦਸਤਾਰ ਮੁਕਾਬਲੇ**ਦਸਤਾਰ ਸਿਰਫ਼ ਸਿਰ ਢੱਕਣ ਵਾਲਾ ਕੱਪੜਾ ਨਹੀਂ ਹੈ, ਸਗੋਂ ਇਹ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਇੱਕ ਅਨਮੋਲ ਤਾਜ ਹੈ – ਹਵੇਲੀ

ਨਵਾਂਸ਼ਹਿਰ 30 ਜੂਨ (ਹਰਿੰਦਰ ਸਿੰਘ)ਸ਼੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ, ਨਵਾਂਸ਼ਹਿਰ’ ਵੱਲੋਂ ‘ਖਾਲਸਾ ਰਿਗੇਲੀਆ ਟਰਬਨ ਟ੍ਰੇਨਿੰਗ ਸੈਂਟਰ’ ਦੇ ਸਹਿਯੋਗ ਨਾਲ ਅਤੇ ਗੁ : ਮੰਜੀ ਸਾਹਿਬ ਜੀ ਦੇ ਮੁੱਖ ਸੇਵਾਦਾਰ ਜਥੇਦਾਰ ਬਾਬਾ ਨਰੰਗ ਸਿੰਘ ਜੀ ਦੀ ਰਹਿਨੁਮਾਈ ਹੇਠ ਗੁਰਦੁਆਰਾ ਮੰਜੀ ਸਾਹਿਬ ਪਾਤਸ਼ਾਹੀ ਨੌਵੀਂ, ਬੰਗਾ ਰੋਡ, ਨਵਾਂਸ਼ਹਿਰ ਵਿਖੇ 19 ਜੂਨ ਤੋਂ 29 ਜੂਨ ਤੱਕ ਇੱਕ ਵਿਸ਼ੇਸ਼ ਦਸਤਾਰ ਸਿਖਲਾਈ ਕੈਂਪ ਲਗਾਇਆ ਗਿਆ । ਅੱਜ ਮਿਤੀ 30 ਜੂਨ ਨੂੰ ਦਸਤਾਰ ਸਿਖਲਾਈ ਲੈ ਰਹੇ 20 ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ । ਇਸ ਸਬੰਧੀ ਜਾਣਕਾਰੀ ਦਿੰਦਿਆਂ ਸ. ਅਮਰਜੀਤ ਸਿੰਘ ਖਾਲਸਾ ਜੀ ਨੇ ਦੱਸਿਆ ਟਰਬਨ ਕੋਚ ਸ. ਹਰਜੱਸ ਸਿੰਘ, ਸਹਿਜਵੀਰ ਸਿੰਘ, ਪ੍ਰਭਜੋਤ ਸਿੰਘ ਰੋਪੜ ਅਤੇ ਜਸਕਰਨ ਸਿੰਘ ਦੀ ਦੇਖਰੇਖ ਵਿੱਚ ਬੱਚਿਆਂ ਦੇ ਦਸਤਾਰ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਮੋਹਿਤ ਸਿੰਘ ਨੇ ਪਹਿਲਾ ਸਥਾਨ, ਗੁਰਏਕਮ ਸਿੰਘ ਨੇ ਦੂਜਾ ਅਤੇ ਜਸਕਰਨ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ । ਖਾਲਸਾ ਸਿਲਕ ਸਟੋਰ, ਗੀਤਾ ਭਵਨ ਰੋਡ ਤੋ ਸ. ਕੁਲਵੰਤ ਸਿੰਘ ਅਤੇ ਕਰਤਾਰ ਪਗੜੀ ਸੈਂਟਰ, ਰੇਲਵੇ ਰੋਡ ਤੋ ਸ. ਕਵੰਲਜੀਤ ਸਿੰਘ ਵੱਲੋਂ ਬੱਚਿਆਂ ਦੀ ਹੌਸਲਾ ਅਫ਼ਜਾਈ ਕਰਦਿਆਂ ਸਮੂਹ ਬੱਚਿਆਂ ਨੂੰ ਸ਼ੀਲਡਾਂ ਅਤੇ ਦਸਤਾਰ ਨਾਲ ਸਨਮਾਨਿਤ ਕੀਤਾ ਗਿਆ । ਇਸ ਕੈਂਪ ਦਾ ਮੁੱਖ ਮਕਸਦ ਸਾਡੀ ਨਵੀਂ ਪੀੜ੍ਹੀ ਨੂੰ ਆਪਣੇ ਅਮੀਰ ਵਿਰਸੇ, ਸੱਭਿਆਚਾਰ ਅਤੇ ਸਿੱਖੀ ਸਰੂਪ ਨਾਲ ਜੋੜਨਾ ਹੈ ਤਾਂ ਜੋ ਬੱਚੇ ਸ਼ੁਰੂ ਤੋਂ ਹੀ ਦਸਤਾਰ ਦੀ ਅਹਿਮੀਅਤ ਨੂੰ ਸਮਝ ਸਕਣ। ਇਸ ਮੌਕੇ ਪ੍ਰਿਤਪਾਲ ਸਿੰਘ ਹਵੇਲੀ ਨੇ ਦਸਤਾਰ ਦੀ ਸ਼ਾਨ ਵਾਰੇ ਦੱਸਿਆ ਕਿਹਾ ਕਿ ਦਸਤਾਰ (ਪੱਗ) ਸਿੱਖ ਧਰਮ ਵਿੱਚ ਸਭ ਤੋਂ ਉੱਚਾ ਅਤੇ ਪਵਿੱਤਰ ਪ੍ਰਤੀਕ ਹੈ, ਜੋ ਇੱਕ ਸਿੱਖ ਦੀ ਸ਼ਾਨ, ਇੱਜ਼ਤ ਅਤੇ ਵੱਖਰੀ ਪਛਾਣ ਨੂੰ ਦਰਸਾਉਂਦੀ ਹੈ। ਇਹ ਸਿਰਫ਼ ਸਿਰ ਢੱਕਣ ਵਾਲਾ ਕੱਪੜਾ ਨਹੀਂ ਹੈ, ਸਗੋਂ ਇਹ ਗੁਰੂ ਸਾਹਿਬ ਵੱਲੋਂ ਬਖਸ਼ਿਆ ਹੋਇਆ ਇੱਕ ਅਨਮੋਲ ਤਾਜ ਹੈ। ਦਸਵੇਂ ਗੁਰੂ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਪੰਥ ਦੀ ਸਾਜਨਾ ਕਰਕੇ ਹਰ ਸਿੱਖ ਲਈ ਦਸਤਾਰ ਸਜਾਉਣੀ ਲਾਜ਼ਮੀ ਕੀਤੀ ਸੀ ਤਾਂ ਜੋ ਉਹ ਲੱਖਾਂ ਵਿੱਚ ਵੀ ਵੱਖਰਾ ਨਜ਼ਰ ਆਵੇ। ਦਸਤਾਰ ਸਿੱਖਾਂ ਦੇ ਪਵਿੱਤਰ ਕੇਸਾਂ (ਵਾਲਾਂ) ਦੀ ਰੱਖਿਆ ਕਰਦੀ ਹੈ ਅਤੇ ਸਮਾਜ ਵਿੱਚ ਬਰਾਬਰੀ, ਨਿਆਂ ਅਤੇ ਜ਼ਿੰਮੇਵਾਰੀ ਦਾ ਸੁਨੇਹਾ ਦਿੰਦੀ ਹੈ। ਚਾਹੇ ਕੋਈ ਵੀ ਖੁਸ਼ੀ ਦਾ ਮੌਕਾ ਹੋਵੇ ਜਾਂ ਦੁੱਖ ਦਾ, ਦਸਤਾਰ ਹਮੇਸ਼ਾ ਸਿੱਖ ਦੇ ਸਿਰ ਦਾ ਮਾਣ ਵਧਾਉਂਦੀ ਹੈ ਅਤੇ ਇਸ ਨੂੰ ਬੰਨ੍ਹਣ ਵਾਲਾ ਵਿਅਕਤੀ ਹਮੇਸ਼ਾ ਗੁਰੂ ਦੇ ਹੁਕਮ ਵਿੱਚ ਰਹਿਣ ਦਾ ਪ੍ਰਣ ਕਰਦਾ ਹੈ। ਇਸ ਮੌਕੇ ਕੁਲਵੰਤ ਸਿੰਘ ਅਤੇ ਕਵੰਲਜੀਤ ਸਿੰਘ ਨੇ ਸੁਸਾਇਟੀ ਵੱਲੋਂ ਸਮਾਜ ਭਲਾਈ ਲਈ ਕੀਤੇ ਜਾ ਰਹੇ ਸੇਵਾ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਅੱਗੇ ਵੀ ਹੋਰ ਵੱਧ ਚੜ੍ਹ ਕੇ ਸੇਵਾਵਾਂ ਕਰਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਇੰਦਰਜੀਤ ਸਿੰਘ ਨੇ ਸਮੂਹ ਪੱਤਵੰਤੇ ਸੱਜਣਾਂ, ਟਰਬਨ ਕੋਚਾਂ, ਸਮੂਹ ਸੰਗਤਾਂ ਦਾ ਧੰਨਵਾਦ ਕੀਤਾ । ਇਸ ਮੌਕੇ ਪੰਜਾਬੀ ਵਿੱਚ ਲਿਖਣਾ ਹੈ। ਇਸ ਮੌਕੇ ਜਥੇਦਾਰ ਬਾਬਾ ਨਰੰਗ ਸਿੰਘ ਜੀ, ਹੈੱਡ ਗ੍ਰੰਥੀ ਪਰਮਜੀਤ ਸਿੰਘ, ਅਮਰਜੀਤ ਸਿੰਘ ਖਾਲਸਾ, ਪ੍ਰਿਤਪਾਲ ਸਿੰਘ ਹਵੇਲੀ, ਕੁਲਵੰਤ ਸਿੰਘ, ਕਵੰਲਜੀਤ ਸਿੰਘ, ਇੰਦਰਜੀਤ ਸਿੰਘ, ਟਰਵਨ ਕੋਚ ਹਰਜਸ ਸਿੰਘ, ਪ੍ਰਭਜੋਤ ਸਿੰਘ, ਜਸਕਰਨ ਸਿੰਘ, ਸਹਿਜਵੀਰ ਸਿੰਘ, ਅਜ਼ਾਦ, ਜੋਗਾ ਸਿੰਘ, ਅਵਤਾਰ ਸਿੰਘ ਪ੍ਰਭਨੂਰ ਕੌਰ ਅਤੇ ਸੰਗਤਾਂ ਹਾਜ਼ਰ ਸਨ ।

Leave a Reply

Your email address will not be published. Required fields are marked *

error: Content is protected !!