“ਆਪਣਾ ਪੰਜਾਬ ਫਾਊਂਡੇਸ਼ਨ” ਸੰਸਥਾ ਵਲੋਂ ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਦੌਲਤਪੁਰ ਤੋਂ ਮਿਸ਼ਨ ਹਰਿਆਲੀ 2026 ਦੀ ਕੀਤੀ ਸ਼ੁਰੂਆਤ

ਆਪਣਾ ਪੰਜਾਬ ਫਾਊਂਡੇਸ਼ਨ ਸੰਸਥਾ ਵਲੋਂ ਬੱਬਰ ਕਰਮ ਸਿੰਘ ਮੈਮੋਰੀਅਲ ਸਕੂਲ ਦੌਲਤਪੁਰ ਤੋਂ ਮਿਸ਼ਨ ਹਰਿਆਲੀ 2026 ਦੀ ਕੀਤੀ ਸ਼ੁਰੂਆਤ

ਨਵਾਂਸ਼ਹਿਰ 08 ਜੁਲਾਈ (ਹਰਿੰਦਰ ਸਿੰਘ)ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਚਲਾਈ ਜਾ ਰਹੀ ਮੁਹਿੰਮ ਮਿਸ਼ਨ ਹਰਿਆਲੀ 2026 ਅਧੀਨ ਜਿਲ੍ਹਾ ਨਵਾਂਸ਼ਹਿਰ ਦੇ ਇਲਾਕੇ ਦੀ ਵਿਦਿਅਕ ਸੰਸਥਾ ਬੱਬਰ ਕਰਮ ਸਿੰਘ ਮੇਮੋਰੀਅਲ ਪਬਲਿਕ ਸੀਨੀਅਰ ਸੈਕੈਂਡਰੀ ਸਕੂਲ ਦੌਲਤਪੁਰ ਵਿੱਚ ਸਕੂਲ ਡਾਇਰੈਕਟਰ ਅਤੇ ਪ੍ਰਿੰਸੀਪਲ ਮੈਡਮ ਮਿਸ ਰਾਜ ਰਾਣੀ ਦੀ ਅਗਵਾਈ ਹੇਠ ਮਿਸ਼ਨ ਹਰਿਆਲੀ 2026 ਤਹਿਤ ਅਧਿਆਪਕਾਂ ਅਤੇ ਵਿਦਿਆਰਥੀਆਂ ਨੇ ਮਿਲ ਕੇ ਬੂਟੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ। ਇਸ ਦਾ ਮੁੱਖ ਮਕਸਦ ਧਰਤੀ ਨੂੰ ਹਰਿਆ ਭਰਿਆ ਬਣਾਉਣਾ ਤੇ ਵਾਤਾਵਰਣ ਨੂੰ ਸਾਫ ਤੇ ਸ਼ੁੱਧ ਰੱਖਣਾ ਹੈ । ਮੈਡਮ ਮਿਸ ਰਾਜ ਰਾਣੀ ਨੇ ਕਿਹਾ ਕਿ ਬੜੀ ਖੁਸ਼ੀ ਦੀ ਗੱਲ ਹੈ ਕਿ ਇਸ ਮੁਹਿੰਮ ਵਿੱਚ ਸਕੂਲ ਦੇ ਅਧਿਆਪਕ ਤੇ ਵਿਦਿਆਰਥੀਆਂ ਵੱਧ ਚੜ ਕੇ ਹਿੱਸਾ ਲੈਣਗੇ। ਵਿਦਿਆਰਥੀ ਆਪਣੇ ਘਰਾਂ ਤੇ ਆਲੇ ਦੁਆਲੇ ਦੀ ਮਨਪਸੰਦ ਜਗ੍ਹਾ ਤੇ ਵੀ ਬੂਟੇ ਲਗਾਉਣਗੇ ਤੇ ਇਸ ਤਰ੍ਹਾਂ ਬੜੇ ਸੁੱਚਜੇ ਢੰਗ ਨਾਲ ਇਹ ਮਿਸ਼ਨ ਹਰਿਆਲੀ 2026 ਦੀ ਸ਼ੁਰੂਆਤ ਦਾ ਕੰਮ ਨੇਪਰੇ ਚਾੜਿਆ ਜਾਵੇਗਾ। ਸਕੂਲ ਦਾ ਹਰ ਇੱਕ ਵਿਦਿਆਰਥੀ ਇੱਕ ਇੱਕ ਬੂਟਾ ਲਾਵੇਗਾ ਤੇ ਉਸ ਦੀ ਸੰਭਾਲ ਕਰੇਗਾ । ਇਸ ਮੁਹਿੰਮ ਵਿੱਚ ਵਿਦਿਆਰਥੀਆਂ ਦੇ ਮਾਪੇ ਵੀ ਭਾਗ ਲੈਣਗੇ । ਨਰਸਰੀ ਤੋਂ ਲੈ ਕੇ ਬਾਰਵੀਂ ਤੱਕ ਦੇ ਵਿਦਿਆਰਥੀ 25 ਜੁਲਾਈ ਤੱਕ ਆਪਣੇ ਮਾਤਾ ਪਿਤਾ ਦੇ ਨਾਲ ਆਪਣੀ ਮਨ ਪਸੰਦ ਜਗਹਾ ਉੱਪਰ ਇੱਕ ਪੌਦਾ ਲਗਾਉਣਗੇ ਜਿਸ ਦੀ ਇੱਕ ਫੋਟੋ ਅਤੇ ਲੋਕੇਸ਼ਨ ਉਹ ਫਾਊਂਡੇਸ਼ਨ ਵੱਲੋਂ ਬਣਾਈ ਐਪ ( FAP :- IHaryali ) ਉੱਪਰ ਸਾਂਝੀ ਕਰਨਗੇ। ਸਕੂਲ ਪ੍ਰਿੰਸੀਪਲ ਮੈਡਮ ਮਿਸ ਰਾਜ ਰਾਣੀ ਨੇ ਸਕੂਲ ਸਟਾਫ਼ ਅਤੇ ਵਿਦਿਆਰਥੀਆਂ ਨੂੰ ” ਮਿਸ਼ਨ ਹਰਿਆਲੀ 2026 ” ਬਾਰੇ ਦਸਦਿਆਂ ਕਿਹਾ ਕਿ ” ਮਿਸ਼ਨ ਹਰਿਆਲੀ” ਦੀ ਸ਼ੁਰੂਆਤ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲ ਐਂਡ ਐਸੋਸੀਏਸ਼ਨ ਪੰਜਾਬ ਅਤੇ ਆਪਣਾ ਪੰਜਾਬ ਫਾਊਂਡੇਸ਼ਨ ਵੱਲੋਂ ਡਾਕਟਰ ਜਗਜੀਤ ਸਿੰਘ ਧੁਰੀ ਦੀ ਅਗਵਾਈ ਹੇਠ ਕੀਤੀ ਗਈ ਸੀ ਇਸ ਮੁਹਿੰਮ ਤਹਿਤ ਪੰਜਾਬ ਭਰ ਦੇ ਸਕੂਲਾਂ ਦੇ ਵਿਦਿਆਰਥੀ , ਆਧਿਆਪਕ, ਮਾਪੇ ਵਾਤਾਵਰਨ ਦੀ ਸੰਭਾਲ ਲਈ ਹਰ ਸਾਲ ਵੱਡੀ ਗਿਣਤੀ ਵਿੱਚ ਬੂਟੇ ਲਗਾਉਂਦੇ ਹਨ ਅਤੇ ਓਹਨਾ ਦੀ ਸਾਂਭ ਸੰਭਾਲ ਵੀ ਕਰਦੇ ਹਨ। ਅਤੇ ਰੁੱਖ ਲਗਾਉਣ ਦੀਆਂ ਤਸਵੀਰਾਂ ਫੈਪ ਐਪ ਤੇ ਅਪਲੋਡ ਕਰਦੇ ਹਨ। ਅਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫਿਕੇਟ ਅਤੇ ਅੰਦਰੂਨੀ ਮੂਲਾਂਕਨ ( ਇੰਟਰਨਲ ਅਸੈਸਮੈਂਟ) ਵਿੱਚ ਵਾਧੂ ਅੰਕ ਵੀ ਦਿੱਤੇ ਜਾਂਦੇ ਹਨ। ਇਸ ਮੌਕੇ ਸਕੂਲ ਦੀ ਸਵੇਰ ਦੀ ਸਭਾ ਵਿੱਚ ਬੱਚਿਆਂ, ਅਧਿਆਪਕਾਂ ਦੇ ਵੱਲੋਂ ਮਿਸ਼ਨ ਹਰਿਆਲੀ 2026 ਦੀ ਸ਼ੁਰੂਆਤ ਕਰਦਿਆ ਵਿਦਿਆਰਥੀਆਂ ਨੂੰ ਵੱਧ ਤੋਂ ਵੱਧ ਬੂਟੇ ਲਗਾਉਣ ਅਤੇ ਆਪਣੇ ਲਗਾਏ ਗਏ ਬੂਟਿਆਂ ਦੀ ਦੇਖਭਾਲ ਕਰਨ ਲਈ ਉਤਸ਼ਾਹਿਤ ਵੀ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!