ਸੂਬਾ ਪੱਧਰੀ ਡੈਲੀਗੇਟਾਂ ਦੀ ਚੋਣ ਲਈ ਮੀਟਿੰਗ ਗੁਰਦੁਆਰਾ ਮੰਜੀ ਸਾਹਿਬ ਵਿਖੇ 30 ਜੁਲਾਈ ਨੂੰ-ਰੇਸ਼ਮ ਸਿੰਘ

ਨਵਾਂਸ਼ਹਿਰ 28 ਜੁਲਾਈ( ਹਰਵਿੰਦਰ ਸਿੰਘ ) ਸ੍ਰੀ ਅਕਾਲ ਤਖਤ ਸਾਹਿਬ ਤੋਂ ਬੀਤੇ ਵਰ੍ਹੇ ਦੋ ਦਸੰਬਰ ਨੂੰ ਹੋਏ ਹੁਕਮਾਂ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਦੀ ਪੁਨਰ ਸੁਰਜੀਤੀ ਲਈ ਕਾਇਮ ਹੋਈ ਪੰਜ ਮੈਂਬਰੀ ਭਰਤੀ ਕਮੇਟੀ ਵਲੋਂ ਕੀਤੀ ਗਈ ਨਵੀਂ ਭਰਤੀ ਦੇ ਸਬੰਧ ਵਿਚ ਸੂਬਾ ਪੱਧਰੀ ਡੈਲੀਗੇਟ ਚੁਣਨ ਲਈ 30 ਜੁਲਾਈ ਦਿਨ ਬੁੱਧਵਾਰ ਨੂੰ ਇਤਹਾਸਕ ਗੁਰਦੁਆਰਾ ਮੰਜੀ ਸਾਹਿਬ ਨਵਾਂਸ਼ਹਿਰ ਵਿਖੇ ਬਾਅਦ ਦੁਪਹਿਰ ਦੋ ਵਜੇ ਵਿਸ਼ੇਸ਼ ਮੀਟਿੰਗ ਕੀਤੀ ਜਾ ਰਹੀ ਹੈ।
ਇਹ ਜਾਣਕਾਰੀ ਦਿੰਦੇ ਹੋਏ ਭਰਤੀ ਬਾਰੇ ਪੂਰੀ ਸਰਗਰਮੀ ਨਾਲ ਕਾਰਜ ਕਰ ਰਹੇ ਭਾਈ ਪਲਵਿੰਦਰ ਸਿੰਘ ਖਾਲਸਾ ਕਰਿਆਮ ਅਤੇ ਭਾਈ ਰੇਸ਼ਮ ਸਿੰਘ ਸਾਬਕਾ ਸੁਪਰਵਾਈਜ਼ਰ ਸ਼੍ਰੋਮਣੀ ਕਮੇਟੀ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਨਿਯਮਾਂ ਅਨੁਸਾਰ ਸੂਬਾ ਪੱਧਰੀ ਡੈਲੀਗੇਟਾਂ ਦੀ ਚੋਣ ਕਰਨ ਮੌਕੇ ਪੰਜ ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਟਕਸਾਲੀ ਅਕਾਲੀ ਪ੍ਰਵਾਰ ਦੇ ਮੁਖੀ ਭਾਈ ਗੁਰਪ੍ਰਤਾਪ ਸਿੰਘ ਵਡਾਲਾ ਉਚੇਚੇ ਤੌਰ ‘ਤੇ ਪਹੁੰਚ ਰਹੇ ਹਨ।ਭਾਈ ਰੇਸ਼ਮ ਸਿੰਘ ਨੇ ਹੋਰ ਦੱਸਿਆ ਕਿ ਇਲਾਕੇ ਦੇ ਪੰਥਕ ਹਲਕਿਆਂ ਵਿਚ ਇਸ ਪ੍ਰਸਾਤਵਿਤ ਮੀਟੰਗ ਲਈ ਭਰਵਾਂ ਉਤਸ਼ਾਹ ਹੈ।

Leave a Reply

Your email address will not be published. Required fields are marked *

error: Content is protected !!