ਨਵਾਂਸ਼ਹਿਰ 14 ਅਗਸਤ (ਹਰਿੰਦਰ ਸਿੰਘ) ਪੜ੍ਹਿਆ ਲਿਖਿਆ ਇਨਸਾਨ ਸਮਾਜ ਦਾ ਗਹਿਣਾ ਹੁੰਦਾ ਹੈ। ਕੋਈ ਵੀ ਬੱਚਾ ਪੜਾਈ ਕਰਨ ਤੋਂ ਵਾਂਝਾ ਨਹੀਂ ਰਹਿਣਾ ਚਾਹੀਦਾ। ਲੋੜਵੰਦ ਦੀ ਜ਼ਰੂਰਤ ਮੁਤਾਬਕ ਮਦਦ ਕਰ ਦੇਣ ਨਾਲ ਉਸਦਾ ਮੰਜ਼ਿਲ ਤਕ ਪਹੁੰਚਣਾ ਆਸਾਨ ਹੋ ਜਾਂਦਾ ਹੈ। ਸਹਿਯੋਗ ਸੇਵਾ ਸੁਸਾਇਟੀ ਵੱਲੋਂ ਸਰਕਾਰੀ ਪ੍ਰਾਇਮਰੀ ਸਕੂਲ ਸ਼੍ਰੀ ਗੁਰੂ ਰਵਿਦਾਸ ਨਗਰ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਧੀਂਗੜਾ ਨੇ ਦੱਸਿਆ ਕਿ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਮਦਦ ਕਰਨ ਲਈ ਸੁਸਾਇਟੀ ਵੱਲੋਂ 50 ਬੱਚਿਆਂ ਨੂੰ ਸਟੇਸ਼ਨਰੀ ਕਿੱਟਾਂ ਵੰਡੀਆਂ ਗਈਆਂ ਹਨ। ਇਸ ਵਿੱਚ ਚਾਰ ਕਾਪੀਆਂ, ਪੈਨਸਿਲ, ਸਕੇਲ, ਰੱਬੜ,ਸ਼ਾਰਪਨਰ, ਬਿਸਕੁਟ ਦਾ ਪੈਕਟ ਅਤੇ ਆਜ਼ਾਦੀ ਦਿਵਸ ਨੂੰ ਸਮਰਪਿਤ ਤਿਰੰਗਾ ਝੰਡਾ ਸ਼ਾਮਲ ਹੈ। ਇਸ ਮੌਕੇ ਤੇ ਸੁਸਾਇਟੀ ਦੇ ਸਕੱਤਰ ਮਨੀਸ਼ ਖੋਸਲਾ ਨੇ ਕਿਹਾ ਕਿ ਵਿੱਦਿਆ ਵਿਚਾਰੀ ਤਾਂ ਪਰਉਪਕਾਰੀ ਹੈ। ਸਮਾਜਿਕ ਅਤੇ ਆਰਥਿਕ ਪੱਧਰ ਨੂੰ ਉੱਚਾ ਚੁੱਕਣ ਲਈ ਪੜ੍ਹਾਈ ਦਾ ਵਡਮੁੱਲਾ ਯੋਗਦਾਨ ਹੈ। ਸਕੂਲ ਇੰਚਾਰਜ ਮੈਡਮ ਕਮਲਜੀਤ ਕੌਰ ਨੇ ਸੁਸਾਇਟੀ ਮੈਂਬਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸੁਸਾਇਟੀ ਵੱਲੋਂ ਬਹੁਤ ਨੇਕ ਕਾਰਜ ਕੀਤਾ ਗਿਆ ਹੈ। ਇਸ ਮੌਕੇ ਤੇ ਸੁਸਾਇਟੀ ਦੇ ਪ੍ਰਧਾਨ ਪ੍ਰਦੀਪ ਧੀਂਗੜਾ, ਵਾਈਸ ਪ੍ਰਧਾਨ ਚੇਤਨ ਸ਼ਰਮਾਂ, ਸਕੱਤਰ ਮਨੀਸ਼ ਖੋਸਲਾ, ਕੈਸ਼ੀਅਰ ਦੀਪਕ ਵਰਮਾ,ਵਿਨੋਦ ਹਾਂਡਾ, ਤਰਸੇਮ ਲਾਲ,ਰਿਧਮ ਅਰੋੜਾ ਅਤੇ ਸਕੂਲ ਇੰਚਾਰਜ ਮੈਡਮ ਕਮਲਜੀਤ ਕੌਰ, ਗੀਤਾ, ਪੂਜਾ, ਸੁਨੀਤਾ ਰਾਣੀ, ਕਮਲਦੀਪ, ਬਲਵਿੰਦਰ ਕੌਰ, ਬਿਮਲਾ ਰਾਣੀ, ਪ੍ਰਿਤੀ, ਹਰਪਰੀਤ ਕੌਰ, ਮੱਲਿਕਾ ਬੈਂਸ,ਨਿਰਮਲਦੀਪ ਸਿੰਘ ਅਤੇ ਸਕੂਲ ਦੇ ਸਾਰੇ ਵਿਦਿਆਰਥੀ ਮੌਜੂਦ ਸਨ।

