ਹਰਿੰਦਰ ਸਿੰਘ (ਬਿਊਰੋ ਚੀਫ) 25 ਨਵੰਬਰ:-ਧੰਨ ਧੰਨ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਪਿੰਡ ਚੂੜ ਪੁਰ ਵਿੱਚ ਮਿੱਟੀ 22 ਅਤੇ 23 ਤਰੀਕ ਰਾਤ ਨੂੰ ਕੀਰਤਨ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਸੰਤ ਕਿਸ਼ਨ ਨਾਥ ਜੀ ਚਹੇੜੂ ਬਾਬਾ ਕੇਵਲ ਸਿੰਘ ਜੀ ਖੁਰਾਲ਼ ਗੜ੍ਹ ਭਾਈ ਬਲਰਾਮ ਸਿੰਘ ਜੀ ਭਵਾਨੀਗੜ੍ਹ ਸਾਈ ਪਿੱਪਲ ਸ਼ਾਹ ਜੀ ਭਰੋ ਮਜਾਰਾ ਸੰਤ ਸੁਰਿੰਦਰ ਦਾਸ ਜੀ ਮੁੱਖ ਸੇਵਾਦਾਰ ਖੁਰਾਲਗੜ੍ਹ ਸੰਤ ਕਰਮ ਚੰਦ ਜੀ ਨੇ ਆਈਆਂ ਹੋਈਆਂ ਸੰਗਤਾਂ ਨੂੰ ਸਤਿਗੁਰਾਂ ਦੇ ਉਪਦੇਸ਼ਾਂ ਨੂੰ ਆਈ ਹੋਈ ਸੰਗਤ ਨਾਲ ਆਪਣੇ ਪ੍ਰਵਚਨਾਂ ਰਾਹੀਂ ਸਾਂਝਾ ਕੀਤਾ ਇਸ ਤੋਂ ਬਾਅਦ ਸ੍ਰੀ ਨਿੱਕੂ ਰਾਮ ਜਨਾਗਲ਼ ਸਤੀਸ਼ ਕੁਮਾਰ ਲਾਲ ਅਤੇ ਪਰਵਿੰਦਰ ਸੂਦ ਰਿਟਾਇਰਡ ਕਨੂੰਗੋ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਕ੍ਰਾਂਤੀਕਾਰੀ ਜੀਵਨ ਤੇ ਚਾਨਣਾ ਪਾਇਆ ਇਸ ਸਮੇਂ ਦੌਰਾਨ ਸ੍ਰੀ ਮਨਜੀਤ ਰਾਜੂ ਕੁਲਵਿੰਦਰ ਰਾਜੂ ਜਗਦੀਸ਼ ਸੁਮਨ ਗੰਗੜ ਪਿੰਡ ਚੂੜ੍ਹ ਪੁਰ ਦੀ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਾਹਿਬ ਸ੍ਰੀ ਕਾਸੀ ਰਾਮ ਸਮਾਜ ਭਲਾਈ ਸੁਸਾਇਟੀ ਦੇ ਅਹੁਦੇਦਾਰ ਅਤੇ ਮੈਂਬਰ ਹਾਜ਼ਰ ਸਨ



