ਰੈਡ ਕਰਾਸ ਨਸ਼ਾ ਮੁਕਤੀ ਤੇ ਪੁਨਰਵਾਸ ਕੇਂਦਰ ਵਿਖੇ ਸੰਵਿਧਾਨ ਦਿਵਸ ਮਨਾਇਆ

ਨਵਾਂਸ਼ਹਿਰ 27 ਨਵੰਬਰ (ਹਰਿੰਦਰ ਸਿੰਘ)ਰੈੱਡ ਕਰਾਸ ਨਸ਼ਾ ਪੀੜਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਿਖੇ “ਸੰਵਿਧਾਨ ਦਿਵਸ “ ਸੈਮੀਨਾਰ ਲਗਾਇਆ ਗਿਆ ਜਿਸ ਦੀ ਪ੍ਰਧਾਨਗੀ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਇਸ ਮੋਕੇ ਤੇ ਪ੍ਰੋਜੇਕਟ ਡਇਰੈਕਟਰ ਚਮਨ ਸਿੰਘ ਜੀ ਨੇ ਸੰਬੋਧਨ ਹੁੰਦਿਆਂ ਦੱਸਿਆ ਕਿ ਸੰਵਿਧਾਨ ਦਿਵਸ ਭਾਰਤ ਵਿੱਚ ਹਰ ਸਾਲ 26 ਨਵੰਬਰ ਨੂੰ ਭਾਰਤ ਦੇ ਸੰਵਿਧਾਨ ਨੂੰ ਅਪਣਾਉਣ ਦੀ ਯਾਦ ਵਿੱਚ ਮਨਾਇਆ ਜਾਂਦਾ ਹੈ। 26 ਨਵੰਬਰ 1949 ਨੂੰ, ਭਾਰਤ ਦੀ ਸੰਵਿਧਾਨ ਸਭਾ ਨੇ ਭਾਰਤ ਦੇ ਸੰਵਿਧਾਨ ਨੂੰ ਅਪਣਾਇਆ, ਅਤੇ 26 ਜਨਵਰੀ 1950 ਨੂੰ ਅਮਲ ਵਿੱਚ ਆਇਆ |ਸੰਵਿਧਾਨ ਦੀ ਮਹੱਤਤਾ ਫੈਲਾਉਣ ਅਤੇ ਬੀ.ਆਰ. ਅੰਬੇਦਕਰ ਦੇ ਵਿਚਾਰਾਂ ਨੂੰ ਫੈਲਾਉਣ ਲਈ 26 ਨਵੰਬਰ ਨੂੰ ਚੁਣਿਆ ਗਿਆ ਸੀ। ਡਾਕਟਰ ਅੰਬੇਦਕਰ ਨੂੰ ਡਰਾਫਟ ਕਮੇਟੀ ਦਾ ਚੇਅਰਮੈਨ ਨਿਯੁਕਤ ਕੀਤਾ ਗਿਆ। ਅਸੀਂ ਆਪਣੇ ਰਾਸ਼ਟਰ ਅਤੇ ਸੰਵਿਧਾਨ ਪ੍ਰਤੀ ਉਨ੍ਹਾਂ ਦੇ ਸ਼ਾਨਦਾਰ ਯਤਨਾਂ ਨੂੰ ਯਾਦ ਕਰਨ ਲਈ ਭਾਰਤ ਦਾ ਸੰਵਿਧਾਨ ਦਿਵਸ ਮਨਾਉਂਦੇ ਹਾਂ। ਸੰਵਿਧਾਨ ਲੋਕਤੰਤਰ ਦੀ ਨੀਂਹ ਹੈ। ਇਹ ਦੁਨੀਆ ਦੇ ਸਭ ਤੋਂ ਵੱਡੇ ਸੰਵਿਧਾਨਾਂ ਵਿੱਚੋਂ ਇੱਕ ਹੈ ਕਿਉਂਕਿ ਸੰਵਿਧਾਨ ਦੇ ਨਿਰਮਾਤਾ ਨੇ ਅਮਰੀਕੀ, ਬ੍ਰਿਟਿਸ਼ ਅਤੇ ਜਾਪਾਨੀ ਸੰਵਿਧਾਨ ਦਾ ਸਾਰ ਲਿਆ। ਭਾਰਤੀ ਸੰਵਿਧਾਨ ਵਿਸ਼ਵ ਦੇ ਸਭ ਤੋਂ ਉੱਤਮ ਸੰਵਿਧਾਨ ਦਾ ਸੁਮੇਲ ਹੈ। ਇਸ ਮੌਕੇ ਤੇ ਜਸਵਿੰਦਰ ਕੌਰ(ਕੌਂਸਲਰ) ਨੇ ਆਪਣੇ ਵਿਚਾਰ ਦਿੱਤੇ ਅਤੇ ਕਿਹਾ ਕਿ ਭਾਰਤੀ ਸੰਵਿਧਾਨ ਵਿਚ ਸਰਕਾਰੀ ਅਦਾਰਿਆਂ ਦੇ ਬੁਨਿਆਦੀ ਰਾਜਨੀਤਿਕ ਨਿਯਮਾਂ, ਢਾਂਚੇ, ਕਾਰਜ ਪ੍ਰਣਾਲੀਆਂ,ਸ਼ਕਤੀਆਂ ਅਤੇ ਕਰਤੱਵਾਂ ਦਾ ਵਰਣਨ ਕੀਤਾ ਗਿਆ ਹੈ | ਇਹ ਬੁਨਿਆਦੀ ਅਧਿਕਾਰਾਂ, ਨਿਰਦੇਸ਼ਾਂ ਦੇ ਸਿਧਾਂਤਾਂ ਅਤੇ ਨਾਗਰਿਕਾਂ ਦੇ ਫਰਜ਼ਾਂ ਬਾਰੇ ਵੀ ਦੱਸਦਾ ਹੈ। ਉਨ੍ਹਾਂ ਨੇ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਮੌਲਿਕ ਅਧਿਕਾਰਾ ਅਤੇ ਮੌਲਿਕ ਫਰਜ਼ ਬਾਰੇ ਜਰੂਰ ਪਤਾ ਹੋਣਾ ਚਾਹੀਦਾ ਹੈ।ਇਸ ਮੌਕੇ ਤੇ ਸਟਾਫ ਮੈਬਰ ਕਮਲਜੀਤ ਕੌਰ, ਮਨਜੀਤ ਸਿੰਘ, ਕਮਲਾ ਰਾਣੀ, ਦਿਨੇਸ਼ ਕੁਮਾਰ, ਪ੍ਰਵੀਨ ਕੁਮਾਰੀ, ਕੋਮਲਪ੍ਰੀਤ ਕੌਰ, ਬਲਕਾਰ ਚੰਦ, ਅਤੇ ਮਰੀਜ ਹਾਜਿਰ ਸਨ।

Leave a Reply

Your email address will not be published. Required fields are marked *

error: Content is protected !!