ਨਵਾਂਸ਼ਹਿਰ 10 ਦਸੰਬਰ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵਿਖੇ ‘ਮਨੁੱਖੀ ਅਧਿਕਾਰ ਦਿਵਸ’ ਮਨਾਇਆ ਗਿਆ। ਜਿਸ ਦੀ ਪ੍ਰਧਾਨਗੀ ਵਾਸਦੇਵ ਪਰਦੇਸੀ, ਪ੍ਰਧਾਨ, ਮਨੁੱਖੀ ਅਧਿਕਾਰ ਜਾਗ੍ਰਤੀ ਮੰਚ ਸੁਸਾਇਟੀ(ਰਜਿ.) ਨੇ ਕੀਤੀ। ਉਨ੍ਹਾਂ ਨੇ ਇਸ ਸਮਾਰੋਹ ਦੌਰਾਨ ਦੱਸਿਆ ਕਿ ਜਿਹੜਾ ਵੀ ਵਿਅਕਤੀ ਜਾਂ ਇਸਤਰੀ/ਬੱਚਾ ਜੋ ਕਿ ਅਨੁਸੂਚਿਤ ਜਾਤੀ/ਅਨੁਸੂਚਿਤ ਕਬੀਲੇ ਦਾ ਮੈਂਬਰ, ਬੇਗਾਰ ਦਾ ਮਾਰਿਆ, ਉਦਯੋਗਿਕ ਕਾਮੇ, ਹਿਰਾਸਤ ਵਿੱਚ, ਮਾਨਸਿਕ ਰੋਗੀ/ਅਪੰਗ, ਜਿਸ ਨੂੰ ਵੀ ਕਾਨੂੰਨੀ ਸਹਾਇਤਾ ਦੀ ਜਰੂਰਤ ਹੈ ਉਸ ਨੂੰ ਬਿਨਾ ਕਿਸੇ ਭੇਦ ਭਾਵ ਦੇ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਕਾਨੂੰਨੀ ਸਹਾਇਤਾ ਮਿਲ ਸਕਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਧਿਕਾਰਾਂ ਦੇ ਨਾਲ-ਨਾਲ ਸਾਨੂੰ ਆਪਣੇ ਫਰਜਾਂ ਪ੍ਰਤੀ ਵੀ ਜਿੰਮੇਵਾਰੀ ਸਮਝਣੀ ਚਾਹੀਦੀ ਹੈ। ਮਨੱਖੀ ਅਧਿਕਾਰਾਂ ਦੀ ਪਾਲਣਾ ਕਰਵਾਉਣ ਲਈ ਅਤੇ ਨਾਗਰਿਕਾਂ ਨੂੰ ਇਨਸਾਫ ਦਵਾਉਣ ਲਈ ਬਹੁਤ ਸਾਰੇ ਦੇਸ਼ਾਂ ਵਿੱਚ ਮਨੁੱਖੀ ਅਧਿਕਾਰ ਆਯੋਗ ਬਣਾਏ ਗਏ ਹਨ। ਇਹਨਾਂ ਆਯੋਗਾਂ ਤੋਂ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਤੋਂ ਪੀੜਿਤ ਵਿਅਕਤੀ ਨਿਆਂ ਦੀ ਮੰਗ ਕਰ ਸਕਦੇ ਹਨ ਜਾਂ ਆਯੋਗ ਆਪਣੇ ਆਪ ਵੀ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਆਦੇਸ਼ ਦੇ ਸਕਦੇ ਹਨ ਅਤੇ ਹਰ ਵਿਅਕਤੀ ਨੂੰ ਬਰਾਬਰਤਾ ਦਾ ਅਧਿਕਾਰ ਹੈ। ਇਸ ਮੌਕੇ ਤੇ ਚਮਨ ਸਿੰਘ ਪ੍ਰੋਜੈਕਟ ਡਾਇਰੈਕਟਰ ਨੇ ਸੰਬੋਧਨ ਕਰਦਿਆ ਕਿਹਾ ਕਿ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ UNO ਨੇ 1948 ਵਿੱਚ ਘੋਸ਼ਣਾ ਕੀਤੀ ਅਤੇ ਇਸ ਸਾਲ ਦਾ ਥੀਮ “ ਸਾਡੀਆਂ ਰੋਜਾਨਾ ਜਰੂਰੀ ਚੀਜਾਂ ਭੋਜਨ/ਸਹਿਤ/ ਸਰੁੱਖਿਆ ਅਤੇ ਅਜਾਦੀ ” ਹੈ। ਉਨ੍ਹਾਂ ਨੇ ਕਿਹਾ ਕਿ ਸਾਡੀ ਧਰਤੀ ਤੇ ਸਾਰੇ ਇਨਸਾਨਾ , ਜੀਵਾਂ ਅਤੇ ਪਸ਼ੂ , ਪੰਛੀਆਂ ਨੂੰ ਰਹਿਣ ਦਾ ਅਧਿਕਾਰ ਹੈ। ਪਰ ਸਮਾਜ ਵਿੱਚ ਕੁੱਝ ਲੋਕਾਂ ਵਲੋਂ ਜਾਤੀ , ਧਰਮ ਦੇ ਨਾਮ ਤੇ ਲੋਕਾਂ ਸ਼ੋਸ਼ਣ ਕੀਤਾ ਜਾਣਾ ਸ਼ੁਰੂ ਹੋ ਗਿਆ.। ਜਿਹੜੇ ਦੇਸ਼ ਜਿਆਦਾ ਸ਼ਕਤੀਸ਼ਾਲੀ ਹਨ, ਉਹ ਕਮਜੋਰ ਦੇਸ਼ਾਂ ਨੂੰ ਗੁਲਾਮ ਬਣਾ ਕੇ ਰੱਖਣਾ ਚਾਹੁੰਦ ਹਨ, ਜਿਸ ਨਾਲ ਮਨੁੱਖੀ ਅਧਿਕਾਰਾ ਦੀ ਉਲੰਘਣਾ ਹੋਣੀ ਸ਼ੁਰੂ ਹੋ ਗਈ ਸੀ। ਉਨ੍ਹਾਂ ਕਿਹਾ ਕਿ ਜਮਹੂਰੀ ਹੱਕ ਮੰਗਦੇ ਲੋਕਾਂ ਤੇ ਲਾਠੀ ਗੋਲੀ ਦੀ ਵਰਤੋਂ , ਘੱਟ ਗਿਣਤੀਆਂ, ਖੱਬੇ ਪੱਖੀਆਂ, ਦਲਿਤਾਂ ਤੇ ਆਦਿਵਾਸੀਆਂ ਤੇ ਯੋਜਨਾਬੱਧ ਫਿਰਕੂ ਹਿੰਸਕ ਹਮਲੇ, ਲੋਕ ਵਿਰੋਧੀ ਆਰਥਿਕ ਨੀਤੀਆਂ ਅਪਣਾ ਕੇ ਮਨੁੱਖੀ ਅਧਿਕਾਰਾਂ ਦੀ ਵੱਡੇ ਪੱਧਰ ਤੇ ਲਗਾਤਾਰ ਉਲੰਘਣਾ ਕੀਤੀ ਜਾ ਰਹੀ ਹੈ। ਦੂਜੇ ਵਿਸ਼ਵ ਯੁੱਧ ਵਿੱਚ ਮਨੁੱਖੀ ਘਾਣ ਜਿਆਦਾ ਹੋਇਆ ਤੇ ਮਨੁੱਖੀ ਅਧਿਆਕਾਰਾ ਦੀ ਵੀ ਉਲੰਘਣਾ ਹੋਈ ਜਿਸ ਤੋਂ ਬਾਅਦ ਸੰਯੁਕਤ ਰਾਸ਼ਟਰ ਦੇ ਸੰਨ 1948 ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਨੂੰ ਅਮਲੀ ਪੱਧਰ ਤੇ ਲਾਗੂ ਕਰਨ ਦਾ ਐਲਾਨ ਕੀਤਾ। ਇਸ ਸਬੰਧੀ ਕੌਮੀ ਤੇ ਸੂਬਾਈ ਪੱਧਰ ਤੇ ਮਨੁੱਖੀ ਅਧਿਕਾਰਾਂ ਕਮਿਸ਼ਨ ਵੀ ਸਥਾਪਿਤ ਕੀਤੇ ਗਏ । ਉਨ੍ਹਾਂ ਦੱਸਿਆ ਕਿ ਇਸ ਧਰਤੀ ਤੇ ਕੁਦਰਤੀ ਸਾਧਨ ਸੀਮਿਤ ਹਨ, ਅਤੇ ਲੋਕਾਂ ਦੀ ਸੰਖਿਆ ਜਿਆਦਾ ਹੈ, ਜਿਸ ਨਾਲ ਸਰਕਾਰ ਨੂੰ ਇਸ ਤਰਾ ਦੇ ਕਾਨੂੰਨਾ ਨੂੰ ਲਾਗੂ ਕਰਨਾ ਪਿਆ ਕਿ ਸਾਰੇ ਲੋਕ ਇਨਾ ਕੁਦਰਤੀ ਸਾਧਨਾ ਦੀ ਬਰਾਬਰ ਵਰਤੋਂ ਕਰਨ ਅਤੇ ਸਾਰੇ ਲੋਕਾਂ ਦੀ ਰੱਖਿਆ ਅਤੇ ਇੱਜਤ ਲਈ ਮਨੁੱਖੀ ਅਧਿਕਾਰ ਕਾਨੂੰਨ ਬਣਾਏ ਗਏ। ਸਰਕਾਰ ਨੇ ਲੋਕਾਂ ਦੀ ਰੱਖਿਆ ਲਈ ਅਜਿਹੀ ਸਥਿਤੀ ਵਿੱਚ, ਕੁਝ ਬੁਨਿਆਦੀ ਅਧਿਕਾਰ ਹਨ ਜੋ ਹਰ ਵਿਅਕਤੀ ਲਈ ਜ਼ਰੂਰੀ ਹਨ, ਇਹ ਨਿਯਮ ਅਤੇ ਕਾਨੂੰਨ ਜੰਗੀ ਕੈਦੀਆਂ,ਕੈਦੀਆਂ ਤੋਂ ਲੈ ਕੇ ਆਮ ਨਾਗਰਿਕਾਂ ਲਈ ਬਣਾਏ ਗਏ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਵਿਅਕਤੀ ਆਪਣੀ ਇੱਛਾ ਅਨੁਸਾਰ ਦੇਸ਼ ਦੇ ਕਿਸੇ ਵੀ ਹਿੱਸੇ ਤੇ ਘੁੰਮ-ਫਿਰ ਸਕਦਾ ਹੈ, ਰਹਿ ਸਕਦਾ ਹੈ, ਆਪਣੀ ਇੱਛਾ ਅਨੁਸਾਰ ਕੋਈ ਵੀ ਧਰਮ ਅਪਣਾ ਸਕਦਾ ਹੈ ਜਾਂ ਆਪਣੀ ਇੱਛਾ ਅਨੁਸਾਰ ਧਰਮ ਛੱਡ ਸਕਦਾ ਹੈ। ਇਸ ਮੌਕੇ ਤੇ ਜਸਵਿੰਦਰ ਕੌਰ, ਕਮਲਜੀਤ ਕੌਰ, ਦਿਨੇਸ਼ ਕੁਮਾਰ, ਮਨਜੀਤ ਸਿੰਘ, ਪਰਵੀਨ ਕੁਮਾਰੀ, ਕਮਲਾ ਰਾਣੀ, ਕੁਲਵੰਤ ਸਿੰਘ, ਕੋਮਲਪ੍ਰੀਤ ਕੌਰ ਅਤੇ ਮਰੀਜ ਹਾਜਿਰ ਸਨ।


