ਲਵਲੀ ਆਟੋਜ਼ ਵਲੋਂ ਬੀ.ਡੀ.ਸੀ ਵਿਖੇ ਸਵੈ ਇਛੁੱਕ ਖੂਨਦਾਨ ਕੈਂਪ ਦਾ ਆਯੋਜਨ

ਲਵਲੀ ਆਟੋਜ਼ ਵਲੋਂ ਖੂਨਦਾਨ ਕੈਂਪ ਦਾ ਆਯੋਜਨ

ਨਵਾਂਸ਼ਹਿਰ 16 ਮਈ ( ਹਰਿੰਦਰ ਸਿੰਘ) ਗਰਮੀਆਂ ਵਿੱਚ ਜੀਵਨ ਜੋਤਾਂ ਨੂੰ ਜਗਦੇ ਰੱਖਣ ਲਈ ਖੂਨ ਦੀ ਲੋੜ ਵੱਧ ਜਾਂਦੀ ਹੈ। ਅਜਿਹੇ ਹਾਲਾਤਾਂ ਵਿੱਚ ਬੀ ਡੀ ਸੀ ਬਲੱਡ ਸੈਂਟਰ ਵਲੋਂ ਕੀਤੀ ਮੰਗ ਨੂੰ ਪ੍ਰਵਾਨ ਕਰਦਿਆਂ ਸਥਾਨਕ ਲਵਲੀ ਆਟੋਜ਼ ਵਲੋਂ ਸਵੈ ਇਛੁੱਕ ਖੂਨਦਾਨ ਕੈਂਪ ਦਾ ਆਯੋਜਨ ਕੀਤਾ ਗਿਆ। ਕੈਂਪ ਦਾ ਉਦਘਾਟਨ ਅਮਿੱਤ ਚੋਪੜਾ ਨੇ ਕੀਤਾ। ਇਸ ਮੌਕੇ ਮੈਨੇਜਰ ਓਮੇਸ਼ ਕੁਮਾਰ ਤੇ ਕਰਨ ਸਹਿਜਪਾਲ ਵਿਸ਼ੇਸ਼ ਤੌਰ ਤੇ ਹਾਜਰ ਰਹੇ। ਕੁੱਲ 33 ਖੂਨਦਾਨੀਆਂ ਨੇ ਖੂਨਦਾਨ ਕੀਤਾ। ਡਾ.ਅਜੇ ਬੱਗਾ ਦੀ ਤਕਨੀਕੀ ਅਗਵਾਈ ਵਿੱਚ ਰਾਜੀਵ ਭਾਰਦਵਾਜ, ਮਲਕੀਅਤ ਸਿੰਘ ਸੜੋਆ, ਪ੍ਰਿਅੰਕਾ ਕੌਸ਼ਿਕ, ਸੀਮਾ ਮਿਸ਼ਰਾ, ਰਮਨਦੀਪ ਕੌਰ ਸੁੱਜੋਂ, ਜਤਿੰਦਰ ਸਿੰਘ, ਲਵਪ੍ਰੀਤ ਸਿੰਘ, ਪ੍ਹਭਜੋਤ ਸਿੰਘ ਨੇ ਕੈਂਪ ਦੀ ਸਫਲਤਾ ਲਈ ਭਰਪੂਰ ਕੰਮ ਕੀਤੀ। ਲਵਲੀ ਆਟੋਜ਼ ਦੇ ਸਟਾਫ ਵਲੋਂ ਵੱਧ ਚੜ੍ਹ ਕੇ ਖੂਨਦਾਨ ਕਰਨ ਲਈ ਆਪਣੇ ਆਪ ਨੂੰ ਪੇਸ਼ ਕੀਤਾ। ਡਾ.ਅਜੇ ਬੱਗਾ ਨੇ ਦੱਸਿਆ ਕਿ ਇਹਨਾਂ ਦਿਨਾਂ ਵਿੱਚ ਜਿਹੜੀਆਂ ਸੰਸਥਾਵਾਂ ਖੂਨਦਾਨ ਕੈਂਪ ਆਯੋਜਿਤ ਕਰਦੀਆਂ ਹਨ ਉਹ ਬੁੱਝ ਰਹੀਆਂ ਜੀਵਨ ਜੋਤਾਂ ਨੂੰ ਜਗਦੇ ਰੱਖਣ ਵਿੱਚ ਵੱਡਮੁੱਲਾ ਯੋਗਦਾਨ ਪਾਉਂਦੀਆਂ ਹਨ । ਬੀ.ਡੀ.ਸੀ ਮੈਨੇਜਮੈਂਟ ਵਲੋਂ ਲਵਲੀ ਆਟੋਜ਼ ਮੈਨੇਜਮੈਂਟ ਅਤੇ ਸਟਾਫ ਦਾ ਖੂਨਦਾਨ ਕੈਂਪ ਆਯੋਜਿਤ ਕਰਨ ਵਾਸਤੇ ਧੰਨਵਾਦ ਕੀਤਾ ਹੈ।

Leave a Reply

Your email address will not be published. Required fields are marked *

error: Content is protected !!