ਨਵਾਂਸ਼ਹਿਰ 16 ਦਸੰਬਰ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਮਿਤੀ 16 ਦਸੰਬਰ 2025 ਨੂੰ ਗੁਰੂ ਰਵਿਦਾਸ ਗੁਰੂਦੁਆਰਾ, ਪਿੰਡ ਕਰੀਮਪੁਰ ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ।ਇਸ ਕੈਂਪ ਦੀ ਪ੍ਰਧਾਨਗੀ ਮਨਜੀਤ ਕੌਰ(ਸਰਪੰਚ) ਜੀ ਨੇ ਕੀਤੀ। ਇਸ ਮੌਕੇ ਤੇ ਕਮਲਜੀਤ ਕੌਰ, ਕੌਂਸਲਰ ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾ ਰੈੱਡ ਕਰਾਸ ਦੀ ਸਥਾਪਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਰੈੱਡ ਕਰਾਸ ਸੰਸਥਾ ਬਿਨਾ ਕਿਸੇ ਜਾਤੀ ਭੇਦਭਾਵ ਦੇ ਸਾਰੇ ਸੰਸਾਰ ਵਿੱਚ ਇਨਸਾਨੀਅਤ ਦਾ ਕੰਮ ਕਰਦੀ ਹੈ। ਉਨਾ ਨੇ ਅੱਜ ਦੇ ਸਮੇਂ ਵਿੱਚ ਚਲ ਰਹੀ ਨਸ਼ੇ ਦੀ ਭਿਆਨਕ ਸਮੱਸਿਆ ਬਾਰੇ ਦੱਸਦਿਆ ਕਿਹਾ ਕਿ ਪੰਜਾਬ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਨੋਜਵਾਨ ਨਸ਼ੇ ਦੇ ਆਦੀ ਹੋ ਰਹੇ ਹਨ। ਜੋ ਕਿ ਸਾਡੇ ਭੱਵਿਖ ਲਈ ਬਹੁਤ ਵੱਡੀ ਸਮੱਸਿਆ ਆ ਕੇ ਖੜੀ ਹੋ ਗਈ ਹੈ। ਪਰ ਸਰਕਾਰ ਦੇ ਨਸ਼ੇ ਦੀ ਰੋਕਥਾਮ ਲਈ ਬਹੁਤ ਜੋਰ ਲਗਾਇਆ ਹੈ, ਫਿਰ ਵੀ ਨੌਜਵਾਨ ਨਸ਼ੇ ਦੀ ਦਲਦਲ ਵਿੱਚ ਫਸ ਰਹੇ ਹਨ, ਜਿਸ ਦੇ ਨਤੀਜੇ ਨਕਰਾਤਮਕ ਆ ਰਹੇ ਹਨ। ਉਨਾ ਨੇ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਤੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਰਕਾਰ ਨੇ ਪੰਜਾਬ ਭਰ ਵਿੱਚ ਨਸ਼ੇ ਦੀ ਰੋਕਥਾਮ ਲਈ ਬਹੁਤ ਸਾਰੇ ਪੁਖਤਾ ਪ੍ਰਬੰਧ ਕੀਤੇ ਹਨ, ਨਸ਼ੇ ਦੇ ਆਦੀ ਵਿਅਕਤੀਆਂ ਲਈ ਫਰੀ ਹਸਪਤਾਲ ਖੋਲੇ ਹਨ, ਜਿੱਥੇ ਨਸ਼ੇ ਦਾ ਆਦੀ ਵਿਅਕਤੀ ਆਪਣੀ ਇੱਛਾ ਅਨੁਸਾਰ ਆਪਣਾ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ। ਉਨਾ ਨੇ ਕਿਹਾ ਸਾਨੂੰ ਆਪਣੀ ਨੋਜਵਾਨੀ ਨੂੰ ਬਚਾਉਣ ਲਈ ਨੋਜਵਾਨਾਂ ਨੂੰ ਆਪਣੇ ਸੱਭਿਆਚਾਰ ਨਾਲ ਜੋੜਨਾ ਚਾਹੀਦਾ ਹੈ। ਸਾਡੇ ਗੁਰੂਆ, ਪੀਰਾਂ, ਅਤੇ ਸ਼ਹੀਦੀ ਯੋਧਿਆ ਦੇ ਇਤਿਹਾਸ ਨਾਲ ਜੋੜਨਾ ਚਾਹੀਦਾ ਹੈ, ਤਾਂ ਕਿ ਨੋਜਵਾਨਾ ਨੂੰ ਆਪਣਾ ਪੰਜਾਬੀ ਸੱਭਿਆਚਾਰ ਬਾਰੇ ਪਤਾ ਲਗੇ ਕਿ ਸਾਡੀ ਪੰਜਾਬੀਅਤ ਕੌਮ ਇੱਕ ਬਹਾਦਰ ਕੌਮ ਹੈ, ਸਾਡੇ ਸ਼ਹੀਦਾ ਨੇ ਆਪਣੇ ਖੂਨ ਵਹਾ ਕੇ ਇਸ ਦੇਸ਼ ਦੀ ਅਜਾਦੀ ਵਿੱਚ ਵਢਮੁੱਲਾ ਯੋਗਦਾਨ ਪਾਇਆ ਹੈ। ਉਨਾ ਨੇ ਦੱਸਿਆ ਕਿ ਜਿਵੇਂ ਅਸੀ ਆਪਣੇ ਪਰਿਵਾਰ ਵਿੱਚ ਕਿਸੇ ਵੀ ਸਮੱਸਿਆ ਆਉਣ ਤੇ ਪਹਿਲ ਦੇ ਆਧਾਰ ਤੇ ਹੱਲ ਕਰਦੇ ਹਾਂ ਇਸ ਤਰਾ ਹੀ ਅਸੀ ਆਪਣੇ ਪਿੰਡ ਦੀ ਸਮੱਸਿਆ ਨੂੰ ਆਪਣੇ ਘਰ ਦੀ ਸਮੱਸਿਆ ਸਮਝ ਕੇ ਹੱਲ ਕਰਨਾ ਚਾਹੀਦਾ ਹੈ, ਜਿਸ ਨਾਲ ਅਸੀ ਆਪਣੇ ਪਿੰਡ ਨੂੰ ਨਸ਼ਾ ਮੁਕਤ ਕਰ ਸਕਦੇ ਹਾ ਅਤੇ ਇਸ ਤਰਾ ਆਪਣੇ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ। ਉਨਾ ਨੇ ਦੱਸਿਆ ਕਿ ਕਈ ਵਾਰ ਘਰ ਵਿੱਚ ਕੋਈ ਸਮੱਸਿਆ ਆਉਣ ਕਰਕੇ ਨੋਜਵਾਨ ਨਸ਼ੇ ਦਾ ਸਹਾਰਾ ਲੈ ਲੈਂਦਾ ਹੈ, ਜਿਸ ਨਾਲ ਉਹ ਹੋਲੀ ਹੋਲੀ ਹੈਰੋਇਨ ਵਰਗੇ ਵੱਡੇ ਨਸ਼ਿਆਂ ਦੇ ਸੇਵਨ ਕਰਨ ਲੱਗ ਪੈਂਦੇ ਹਨ। ਉਨਾ ਨੇ ਅਪੀਲ ਕੀਤੀ ਕਿ ਸਾਨੂੰ ਆਪਣੇ ਬੱਚਿਆ ਲਈ ਸਮਾਂ ਦੇਣਾ ਚਾਹੀਦਾ ਹੈ, ਉਨਾ ਦੀ ਹਰ ਇੱਕ ਸਮੱਸਿਆ ਦਾ ਪਹਿਲ ਦੇ ਆਧਾਰ ਤੇ ਹੱਲ ਕਰਨਾ ਚਾਹੀਦਾ ਹੈ, ਜਿਸ ਨਾਲ ਨੋਜਵਾਨ ਕਦੇ ਗਲਤ ਚੀਜਾਂ ਦਾ ਨਾ ਕਰਨ। ਉਨਾ ਨੇ ਇਸ ਮੌਕੇ ਤੇ ਨਸ਼ੇ ਦੇ ਸੇਵਨ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਅਤੇ ਨਸ਼ੇ ਤੋਂ ਦੂਰ ਰਹਿਣ ਲਈ ਕਈ ਨੁਕਤੇ ਸਾਂਝੇ ਕੀਤੇ। ਉਨਾਂ ਨੇ ਸੈਂਟਰ ਵਿੱਖੇ ਮਰੀਜਾਂ ਦੇ ਇਲਾਜ ਬਾਰੇ ਵੀ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ਕਿ ਕੋਈ ਵੀ ਨਸ਼ੇ ਦਾ ਆਦੀ ਵਿਆਕਤੀ ਆਪਣੀ ਇੱਛਾ ਅਨੁਸਾਰ ਇੱਕ ਮਹੀਨਾ ਦਾਖਿਲ ਰਹਿ ਕੇ ਮੁਫਤ ਇਲਾਜ ਕਰਵਾ ਸਕਦਾ ਹੈ, ਕਿਉਕਿ ਨਸ਼ਾ ਘਰ ਰਹਿ ਕੇ ਨਹੀਂ ਛੱਡਿਆ ਜਾ ਸਕਦਾ, ਨਸ਼ੇ ਨੂੰ ਛੱਡਣ ਲਈ ਮਨੋਰੋਗਾਂ ਦੇ ਡਾਕਟਰ ਅਤੇ ਨਸ਼ੇ ਛੁਡਾਓ ਕੇਂਦਰਾਂ ਤੱਕ ਪਹੁੰਚ ਕਰਨੀ ਜਰੂਰੀ ਹੈ। ਇਸ ਮੌਕੇ ਤੇ ਸ਼੍ਰੀਮਤੀ ਮਨਜੀਤ ਕੌਰ(ਸਾਬਕਾ ਸਰਪੰਚ) ਨੇ ਪਿੰਡ ਵਾਸੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਨਸ਼ੇ ਵਿਰੋਧੀ ਜਾਗਰੂਕਤਾ ਕੈਂਪਾਂ ਲਗਵਾਉਦੇ ਰਹਿਣਗੇ। ਇਸ ਮੌਕੇ ਤੇ ਦਿਨੇਸ਼ ਕੁਮਾਰ(ਸਟਾਫ ਮੈਂਬਰ) ਅਤੇ ਪਿੰਡ ਵਾਸੀ ਗੁਰਬਖਸ਼ ਕੌਰ(ਸਾਬਕਾ ਸਰੰਪਚ), ਅਮਨਦੀਪ ਕੌਰ(ਨਰੇਗਾ ਮੇਟ), ਬਲਜੀਤ ਸਿੰਘ, ਸੁੱਖਦਾਸ, ਰਾਜਵਿੰਦਰ, ਸੋਹਣ ਲਾਲ ਅਤੇ ਹੋਰ ਪਿੰਡ ਵਾਸੀ ਹਾਜਿਰ ਸਨ।


