ਨੇਸ਼ਨਲ ਅਥਲੀਟ ਸਿਮਰਨ ਨੂੰ ਓਲਡ ਇਸ ਗੋਲਡ ਫਰੈਂਡਜ ਗਰੁੱਪ ਵਲੋਂ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ-ਸਾਡੇ ਫਰੈਂਡਜ ਗਰੁੱਪ ਨੇ ਚਮਕਦੇ ਸਿਤਾਰੇ ਸਿਮਰਨ ਨੂੰ ਸਨਮਾਨਿਤ ਕਰਕੇ ਉਨ੍ਹਾਂ ਨੂੰ ਹੋਰ ਜ਼ਿਆਦਾ ਮਿਹਨਤ ਕਰਨ ਦੀ ਹੌਂਸਲਾ ਅਫਜ਼ਾਈ ਕੀਤੀ ਹੈਂ ਤਾਂ ਜੋ ਉਹ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ : ਰਘੁਵਿੰਦਰ ਪਾਲ ਸਿੰਘ

ਨਵਾਂਸ਼ਹਿਰ 12 ਫਰਵਰੀ ( ਹਰਿੰਦਰ ਸਿੰਘ) Old is Gold Friends Group, ਨਵਾਂਸ਼ਹਿਰ ਵੱਲੋਂ ਮਿਊਂਸੀਪਲ ਪਬਲਿਕ ਪਾਰਕ ਕਮੇਟੀ ਅਤੇ ਦੀਦਾਰ ਸਿੰਘ ਰਿਟਾਇਰਡ ਡੀ.ਐਸ .ਪੀ. ਦੇ ਸਹਿਯੋਗ ਨਾਲ ਨੈਸ਼ਨਲ ਗੋਲਡ ਮੈਡਲਿਸਟ ਖਿਡਾਰਨ ਮਿਸ ਸਿਮਰਨ (ਨਵਾਂਸ਼ਹਿਰ) ਜੋ 7 ਵਾਰ ਨੇਸ਼ਨਲ ਐਥਲੈਟਿਕਸ ਮੁਕਾਬਲਿਆਂ ਵਿੱਚ ਭਾਗ ਲੈ ਚੁੱਕੀ ਹੈ ਨੂੰ ਕਮਲਜੀਤ ਸਿੰਘ ਨਿਉਜੀਲੈਂਡ ਦੀ ਅਗਵਾਈ ਵਿੱਚ ਗੋਲ਼ਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਸੀਨੀਅਰ ਖਿਡਾਰੀ ਰਿਟਾਇਰਡ ਐਸ਼. ਡੀ. ਓ. ਰਘੁਵਿੰਦਰ ਪਾਲ ਅਤੇ ਚੈਅਰਮੈਨ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਇਸ ਫਰੈਂਡਜ ਗਰੁੱਪ ਵਲੋਂ 2015 ਤੋਂ 2026 ਤਕ ਖੇਡਾਂ ਅਤੇ ਵਿੱਦਿਆ ਦੇ ਖੇਤਰ ਵਿੱਚ 25 ਵਿਦਿਆਰਥੀਆਂ/ ਅਧਿਆਪਕਾਂ/ਪਲੈਅਰ ਨੂੰ ਗੋਲਡ ਮੈਡਲ,2 ਲੈਪਟੌਪ ,2 ਬਾਈ ਸਾਈਕਲ ਨਾਲ ਸਨਮਾਨਤ ਕੀਤਾ ਜਾ ਚੁੱਕਿਆ ਹੈ । ਇਸ ਵਾਰ 25 ਵਾ ਗੋਲਡ ਮੈਡਲ ਨਵਾਂਸ਼ਹਿਰ ਦੀ ਨੇਸ਼ਨਲ ਅਥਲੀਟ ਸਿਮਰਨ ਨੂੰ ਨੇਸ਼ਨਲ ਗੇਮ ਵਿੱਚ 7 ਵਾਰ ਭਾਂਗ ਲੈਣ ਅਤੇ ਬਰੋਨਜ ਮੈਡਲ ਜਿੱਤਣ ਅਤੇ ਆਪਣੇ ਆਰ .ਕੇ. ਆਰੀਆਂ ਕਾਲਜ ਨਵਾਂਸ਼ਹਿਰ ਵਲੋਂ ਇੰਟਰ ਕਾਲਜ ਗੇਮਸ ਵਿੱਚੋਂ 2 ਗੋਲਡ ਮੈਡਲ ਜਿੱਤਣ ਤੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਮੁੱਖ ਮਹਿਮਾਨ ਕਮਲਜੀਤ ਸਿੰਘ ਨਿਉਜੀਲੈਂਡ ਨੇ ਕਿਹਾ ਕਿ ਸਾਡੀ ਕਲੱਬ ਅਤੇ ਨਵਾਂਸ਼ਹਿਰ ਵਾਸੀਆਂ ਨੂੰ ਪੂਰਾ ਯਕੀਨ ਹੈ ਕਿ ਇਹ ਨਵਾਂਸ਼ਹਿਰ ਦੀ ਧੀ ਸਾਡਾ ਚਮਕਦਾ ਸਿਤਾਰਾ ਹੈ ਜੋਂ ਥੋੜੀ ਜਿਹੀ ਮੱਦਦ ਨਾਲ ਸਾਡੀਆਂ ਇਛਾਵਾਂ ਤੇ ਖਰੀ ਉਤਰੇ ਗੀ। ਉਹਨਾਂ ਕਿਹਾ ਕਿ ਦੱਸਿਆ ਕਿ ਇਹ 25 ਵਾ ਗੋਲਡ ਮੈਡਲ ਮਜ਼ਾਰਾਂ ਕਲਾਂ ਦੇ ਲੇਟ. ਬਲਵੀਰ ਸਿੰਘ ਦੀ ਯਾਦ ਨੂੰ ਸਮਰਪਿਤ ਹੈ ਜੋਂ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ ਸਨ।ਇਸ ਮੌਕੇ ਰਘੁਵਿੰਦਰ ਪਾਲ ਨੇ ਕਿਹਾ ਕਿ ਸਿਮਰਨ ਅਥਲੀਟ ਬਾਰੇ ਸਾਡੀ ਕਲੱਬ ਨੂੰ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਚੇਅਰਮੈਨ ਰਾਹੀਂ ਆਸ਼ੂ ਗਾਰਮੈਟਸ ਮੂਸਾਪੁਰ ਰੋਡ ਨਵਾਂਸ਼ਹਿਰ ਵਲੋਂ ਜਾਣੂ ਕਰਵਾਇਆ ਗਿਆ ਕਿ ਸਿਮਰਨ ਬਹੁਤ ਹੀ ਗਰੀਬ ਪਰਿਵਾਰ ਤੋਂ ਹੈ ਤੇ ਉਹ ਆਪਣੀ ਗੇਮ ਨੂੰ ਬਰਕਰਾਰ ਰੱਖਣ ਲਈ ਬਹੁਤ ਆਰਥਿਕ ਤੰਗੀਆਂ ਤੋਂ ਗੁਜ਼ਰਦੇ ਹੋਏ ਸੰਘਰਸ਼ ਕਰ ਰਹੀ ਹੈ ।ਸਾਡੀ ਕਲੱਬ ਨੇ ਇਸ ਕਰਕੇ ਚਮਕਦੇ ਸਿਤਾਰੇ ਸਿਮਰਨ ਅਥਲੀਟ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਹੈ ਤਾਂ ਜੋਂ ਉਹ ਹੋਰ ਮਿਹਨਤ ਕਰਕੇ ਸਾਡੇ ਨਵਾਂਸ਼ਹਿਰ ਅਤੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕਰ ਸਕੇ।ਇਸ ਮੌਕੇ ਮਿਊਸੀਪਲ ਪਬਲਿਕ ਪਾਰਕ ਕਮੇਟੀ ਨਵਾਂਸ਼ਹਿਰ ਦੇ ਸਮੂਹ ਮੈਂਬਰਾਂ ਵਲੋਂ ਸੰਪੂਰਨ ਸਹਿਯੋਗ ਦਿੱਤਾ ਗਿਆ।

Leave a Reply

Your email address will not be published. Required fields are marked *

error: Content is protected !!