ਮਾਸ ਮੀਡੀਆ ਵਿੰਗ ਵਲੋਂ ਸਰਕਾਰੀ ਹਾਈ ਸਕੂਲ ਸਲੋਹ ਵਿਖੇ ਕੌਮਾਂਤਰੀ ਬਾਲ ਕੈਂਸਰ ਦਿਵਸ ਬਾਰੇ ਜਾਗਰੂਕ ਕੀਤਾ

ਨਵਾਂਸ਼ਹਿਰ 16 ਫਰਵਰੀ (ਹਰਿੰਦਰ ਸਿੰਘ) ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ ਡਾਕਟਰ ਗੁਰਿੰਦਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਮਾਸ ਮੀਡੀਆ ਵਿੰਗ ਵਲੋਂ ਸਰਕਾਰੀ ਹਾਈ ਸਕੂਲ ਸਲੋਹ ਵਿਖੇ ਕੌਮਾਂਤਰੀ ਬਾਲ ਕੈਂਸਰ ਦਿਵਸ ਮਨਾਉਂਦਿਆਂ ਅਧਿਆਪਕ ਦਵਿੰਦਰ ਸਿੰਘ ਦੇ ਸਹਿਯੋਗ ਨਾਲ ਬੱਚਿਆਂ ਨੂੰ ਜਾਗਰੂਕ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਦੱਸਿਆ ਕਿ ਕੌਮਾਂਤਰੀ ਬਾਲ ਕੈਂਸਰ ਦਿਵਸ ਹਰ ਸਾਲ 15 ਫਰਵਰੀ ਨੂੰ ਬੱਚਿਆਂ ਚ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਲਈ ਮਨਾਇਆ ਜਾਂਦਾ ਹੈ।ਇਹ ਦਿਵਸ਼ ਸਾਨੂੰ ਯਾਦ ਦਿਲਾਉਂਦਾ ਹੈ ਕਿ ਹਿੰਮਤ, ਉਮੀਦ ਅਤੇ ਸਹਾਰੇ ਨਾਲ ਹਰ ਲੜਾਈ ਜਿੱਤੀ ਜਾ ਸਕਦੀ ਹੈ। ਕੈਂਸਰ ਨਾਲ ਲੜ ਰਹੇ ਬੱਚੇ ਠੀਕ ਹੋ ਰਹੇ ਹਨ।ਹਰ ਬੱਚੇ ਦੀ ਮੁਸਕਾਨ ਸਾਨੂੰ ਹੌਂਸਲਾ ਦਿੰਦੀ ਹੈ ਕਿ ਅਸੀਂ ਇੱਕਠੇ ਹੋ ਕੇ ਉਹਨਾਂ ਅਤੇ ਉਹਨਾਂ ਦੇ ਪਰਿਵਾਰਾ ਲਈ ਮਜ਼ਬੂਤ ਸਹਾਰਾਂ ਬਣੀਏ ਅਤੇ ਜਾਗਰੂਕਤਾ ਰਾਹੀਂ ਇੱਕ ਸਿਹਤਮੰਦ ਭਵਿੱਖ ਦੀ ਨੀਂਹ ਰੱਖੀਏ।ਇਸ ਸਾਲ ਦਾ ਥੀਮ “ਯੁਨਾਇਟਡ ਬਾਈ ਯੂਨੀਕ” ਇਹ ਸੁਨੇਹਾ ਦਿੰਦਾਂ ਹੈ ਕਿ ਕੈਂਸਰ ਨਾਲ਼ ਲੜ ਰਹੇ ਹਰ ਵਿਅਕਤੀ ਦੀ ਕਹਾਣੀ ਅਤੇ ਲੋੜਾਂ ਵੱਖਰੀਆਂ ਹੁੰਦੀਆਂ ਹਨ। ਸਾਨੂੰ ਲੋਕਾਂ ਵਿੱਚ ਜਾਗਰੂਕਤਾ ਪੈਦਾ ਕਰਦੇ ਹੋਏ ਮਰੀਜ ਦੀਆਂ ਭਾਵਨਾਵਾਂ ਅਤੇ ਉਸ ਦੀਆਂ ਨਿੱਜੀ ਚੁਣੌਤੀਆਂ ਨੂੰ ਸਮਝਣਾ ਚਾਹੀਦਾ ਹੈ ਅਤੇ ਉਹਨਾਂ ਦੇ ਇਲਾਜ ਦੌਰਾਨ ਉਹਨਾਂ ਦੀ ਹਰ ਸੰਭਵ ਮੱਦਦ ਅਤੇ ਸਹਿਯੋਗ ਦੇਣਾਂ ਚਾਹੀਦਾ ਹੈ।ਇਸ ਮੌਕੇ ਪਿੰਡ ਸਲੋਹ ਦੇ ਸਮੂਹ ਬੂਥ ਲੈਵਲ ਅਫਸਰਾਂ ਹਰਜੀਤ ਕੌਰ,ਲੱਛਮੀ ਦੇਵੀ, ਦਵਿੰਦਰ ਸਿੰਘ ਅਤੇ ਸਕੂਲ ਦੇ ਬੱਚਿਆਂ ਵਲੋਂ ਸਪੂਰਨ ਸਹਿਯੋਗ ਦਿੱਤਾ ਗਿਆ।

Leave a Reply

Your email address will not be published. Required fields are marked *

error: Content is protected !!