ਨਵਾਂਸ਼ਹਿਰ 16 ਫਰਵਰੀ (ਹਰਿੰਦਰ ਸਿੰਘ)ਪੇਂਡੂ ਖੇਤਰ ਵਿੱਚ ਸਿੱਖਿਆ ਅਤੇ ਗੁਣਾਤਮਕ ਸਿੱਖਿਆ ਲਈ ਮੋਹਰੀ ਸੰਸਥਾ ਰਾਜਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਵਿਖੇ ਬਾਰਵੀਂ ਜਮਾਤ ਦੇ ਵਿਦਿਆਰਥੀਆਂ ਦੀ ਵਿਦਾਇਗੀ ਦਾ ਸ਼ਾਨਦਾਰ ਅਤੇ ਭਾਵਪੂਰਕ ਸਮਾਗਮ ਕਰਵਾਇਆ ਗਿਆ ।ਵਿਦਿਆਰਥੀ ਵੱਲੋਂ ਜਿੱਥੇ ਆਪਣੇ ਮਾਤਾ ਪਿਤਾ ਦਾ ਧੰਨਵਾਦ ਕੀਤਾ ਉੱਥੇ ਅਧਿਆਪਕਾਂ ਤੇ ਮੈਨੇਜਮੈਂਟ ਦਾ ਵਧੀਆ ਅਤੇ ਉਸਾਰੂ ਮਾਹੌਲ ਚ ਸਖਤ ਮਿਹਨਤ ਕਾਰ ਵਿਦਿਆ ਪ੍ਰਾਪਤੀ ਤੇ ਯਤਨਾਂ ਦੀ ਪ੍ਰਸ਼ੰਸਾ ਕਰਦੇ ਹੋਏ ਆਪਣੇ ਅਧਿਆਪਕ ਦਾ ਸ਼ਾਨਦਾਰ ਢੰਗ ਨਾਲ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ ।ਵਿਦਿਆਰਥੀ ਨੇ ਸਕੂਲ ਨਾਲ ਜੁੜੀਆਂ ਯਾਦਾਂ ਦਾ ਨੂੰ ਵੀ ਕਵਿਤਾਂ, ਗੀਤਾਂ ਤੇ ਭਾਸ਼ਣ ਰਾਹੀਂ ਪ੍ਰਗਟ ਕੀਤਾ। ਗਿਆਰਵੀਂ ਕਲਾਸ ਦੇ ਵਿਦਿਆਰਥੀਆਂ ਨੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸ਼ਾਨਦਾਰ ਵਿਦਾਇਗੀ ਤੋਹਫੇ ਦਿੱਤੇ ਪ੍ਰਿੰਸੀਪਲ ਤਰਜੀਵਨ ਸਿੰਘ ਗਰਚਾ ਨੇ ਬਾਰਵੀਂ ਕਲਾਸ ਦੇ ਵਿਦਿਆਰਥੀਆਂ ਦੇ ਉਜਵਲ ਭਵਿੱਖ ਦੀ ਕਾਮਨਾ ਕਰਦੇ ਹੋਏ ਉਚੇਚੀ ਵਿਦਿਆ ਪ੍ਰਾਪਤ ਕਰਨ ਲਈ ਪ੍ਰੇਰਿਆ। ਵਿਦਿਆਰਥੀਆਂ ਵੱਲੋਂ ਸੋਲੋ ਡਾਂਸ, ਭੰਗੜਾ, ਗਿੱਦਾ ਅਤੇ ਲੋਕ ਗੀਤ ਦੀ ਪੇਸ਼ਕਾਰੀ ਕੀਤੀ ਗਈ ।ਇਸ ਸਮੇਂ ਹੋਰਨਾ ਤੋਂ ਇਲਾਵਾ ਮੈਨੇਜਰ ਕਮਲਜੀਤ ਸਿੰਘ, ਜਸਵਿੰਦਰ ਕੌਰ, ਸੁਖਵਿੰਦਰ ਕੌਰ, ਨਰਿੰਦਰ, ਮਮਤਾ ਰਾਣੀ, ਅਜੇ ਕੁਮਾਰ, ਸੀਮਾ ਰਾਣੀ, ਗੁਰਪ੍ਰੀਤ ਸਿੰਘ, ਨਿਰਮਲ ਰਾਣੀ ਆਦਿ ਹਾਜ਼ਰ ਸਨ ।

