ਨਵਾਂਸ਼ਹਿਰ 12 ਮਾਰਚ (ਹਰਿੰਦਰ ਸਿੰਘ) ਪੀਏਯੂ -ਕ੍ਰਿਸ਼ੀ ਵਿਗਿਆਨ ਕੇਂਦਰ ਲੰਗੜੋਆ ਅਤੇ ਜੂਆਲੌਜੀ ਵਿਭਾਗ, ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਸਾਂਝੇ ਤੌਰ ਤੇ ਮਿਤੀ 10 ਮਾਰਚ ਨੂੰ ਪਿੰਡ ਸ਼ਾਹਦੜਾ ਅਤੇ ਪਿੰਡ ਸਾਹਿਬਾ ਬਲਾਕ ਸੜੋਆ, ਜਿਲਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਇੱਕ ਕਿਸਾਨ-ਵਿਗਿਆਨੀ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਤੇ ਡਾ. ਵਿਪਨ ਚੌਧਰੀ (ਨੈਸ਼ਨਲ ਕੋਆਰਡੀਨੇਟਰ, ICAR ਸੈਂਟਰਲ ਏਰਿਡ ਜ਼ੋਨ ਰਿਸਰਚ ਇੰਸਟੀਚਿਊਟ, ਜੋਧਪੁਰ) ਵੀ ਕਿਸਾਨਾਂ ਦੇ ਸਨਮੁਖ ਹਾਜ਼ਰ ਹੋਏ ਅਤੇ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਮੌਕੇ ਤੇ ਸਮਾਧਾਨ ਕੀਤਾ। ਜੰਗਲੀ ਜਾਨਵਰਾਂ ਵੱਲੋਂ ਫਸਲਾਂ ਦੇ ਕੀਤੇ ਜਾਂਦੇ ਉਜਾੜੇ ਦੀ ਰੋਕਥਾਮ ਦੇ ਲਈ ਬਿਨਾਂ ਜਾਨਵਰਾਂ ਦੀ ਜਾਨ ਗਵਾਏ, ਉਪਰਾਲੇ ਕਰਨ ਬਾਰੇ ਗੱਲਬਾਤ ਕੀਤੀ ਗਈ। ਇਸ ਗੋਸ਼ਟੀ ਵਿੱਚ ਕ੍ਰਿਸ਼ੀਵਿਗਿਆਨ ਕੇਂਦਰ ਵੱਲੋਂ ਡਾ. ਬਲਜੀਤ ਸਿੰਘ ਅਤੇ ਜੂਆਲੋਜੀ ਵਿਭਾਗ ਵੱਲੋਂ ਡਾਕਟਰ ਤੇਜਦੀਪ ਕੌਰ ਕਲੇਰ (ਮੁਖੀ), ਡਾ.ਨੀਨਾ ਸਿੰਗਲਾ ਅਤੇ ਡਾ. ਮਨੋਜ ਜੀ ਨੇ ਹਿੱਸਾ ਲਿਆ ਇਸ ਮੌਕੇ ਸ਼ਾਹਦੜਾ ਪਿੰਡ ਤੋਂ ਨੌਜਵਾਨ ਕਿਸਾਨ ਸ. ਗੁਰਨੇਕ ਸਿੰਘ,ਅਵਤਾਰ ਸਿੰਘ,ਸੁਰਿੰਦਰ ਪਾਲ ਜੀ (ਸਰਪੰਚ), ਜਗਤਾਰ ਸਿੰਘ ਹੀਰ, ਸ਼੍ਰੀ ਦੀਪਕ ਰਾਣਾ, ਜਸਪਾਲ ਰਾਣਾ ਅਦਿਕਿਸਾਨ ਮੌਜੂਦ ਸਨ। ਟੀਮ ਵਲੋਂ ਮੌਕੇ ਤੇ ਜਾ ਕੇ ਜੰਗਲੀ ਪਸ਼ੂਆਂ ਦੁਆਰਾ ਕੀਤਾ ਗਿਆ ਉਜਾੜਾ ਵੀ ਵੇਖਿਆ ਗਿਆ ਅਤੇ ਰੋਕਥਾਮ ਦੇ ਲਈ ਵੱਖ ਵੱਖ ਕਿਸਮ ਦੀਆਂ ਵਾੜਾਂ ਦਾ ਨਿਰੀਖਣ ਵੀ ਕੀਤਾ ਗਿਆ।

