ਨਹਿਰਾਂ, ਵੇਈਂਆਂ ਤੇ ਖਾਲਿਆਂ ਦੀ ਸਲਾਨਾ ਸਫਾਈ ਨਿਸ਼ਚਿਤ ਕਰਨ ਨਾਲ੍ਹ ਹੜ੍ਹਾਂ ਦੇ ਖਤਰਿਆਂ ਤੋਂ ਬਚਿਆ ਜਾ ਸਕਦਾ ਹੈ- ਉਪਕਾਰ ਸੋਸਾਇਟੀ

ਨਵਾਂਸ਼ਹਿਰ 23 ਮਾਰਚ (ਹਰਿੰਦਰ ਸਿੰਘ) ਸਥਾਨਕ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਦਾ ਇੱਕ ਤੇਰਾਂ ਮੈਂਬਰੀ ਜਥਾ ਜਿਸ ਵਿੱਚ ਜੇ ਐਸ ਗਿੱਦਾ, ਪ੍ਰਿੰਸੀਪਲ ਪਰਵਿੰਦਰ ਸਿੰਘ ਜੱਸੋਮਜਾਰਾ, ਸ੍ਰੀ ਬੀਰਬਲ ਤੱਖੀ, ਸ੍ਰੀ ਦੇਸ ਰਾਜ ਬਾਲੀ, ਸ੍ਰੀਮਤੀ ਹਰਬੰਸ ਕੌਰ, ਦੋਣੋਵਾਲ੍ਹ ਕਲਾਂ ਤੋਂ ਡਾ.ਅਵਤਾਰ ਸਿੰਘ, ਤਾਰਾ ਸਿੰਘ ਤੇ ਧੰਨਾ ਸਿੰਘ, ਮੈਡਮ ਜਯੋਤੀ ਬੱਗਾ, ਰਾਜਿੰਦਰ ਕੌਰ ਗਿੱਦਾ, ਸਤਨਾਮ ਸਿੰਘ ਚੱਕ ਗੁਰੂ, ਸ਼ਮਾਂ ਮਲਹੱਣ ਅਤੇ ਮੈਡਮ ਨੈਨਾ ਬੱਗਾ ਸ਼ਾਮਲ ਸਨ ਨਵਾਂਸ਼ਹਿਰ ਤੋਂ ਗੁਰੂ ਨਗਰੀ ਸ੍ਰੀ ਸੁਲਤਾਨਪੁਰ ਲੋਧੀ ਲਈ ਰਵਾਨਾ ਹੋਇਆ। ਸੋਸਾਇਟੀ ਵਲੋਂ ਜਿਲ੍ਹਾ ਅੰਮ੍ਰਿਤਸਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਸ੍ਰੀ ਰਮਦਾਸ ਤੇ ਗੁਰਦਾਸਪੁਰ ਦੇ ਰਾਮਕੋਟ ਰੰਧਾਵਾ ਵਿਖੇ ਪ੍ਰਭਾਵਿਤ ਪ੍ਰੀਵਾਰਾਂ ਦੀ ਵਿਤੀ ਮਦੱਦ ਉਪ੍ਰੰਤ ਹੁਣ ਗੁਰੂ ਨਗਰੀ ਸ੍ਰੀ ਸੁਲਤਾਨਪੁਰ ਲੋਧੀ ਵਿਖੇ 20 ਪ੍ਰਭਾਵਿਤ ਪ੍ਰੀਵਾਰਾਂ ਦੀ ਵਿਤੀ ਮਦੱਦ ਦਾ ਪ੍ਰੋਗਰਾਮ ਨਿਭਾਉਣ ਦੇ ਪ੍ਰੋਗਰਾਮ ਵਿੱਚ ਭਾਗ ਲਿਆ ਗਿਆ। ਜਿੱਥੇ ਪ੍ਰੈਸ ਕਲੱਬ ਵਿਖੇ ਸੰਯੁਕਤ ਕਿਸਾਨ ਮੋਰਚਾ ਜਿਲ੍ਹਾ ਕਪੂਰਥਲਾ ਦੇ ਕਨਵੀਨਰ ਐਡਵੋਕੇਟ ਰਾਜਿੰਦਰ ਸਿੰਘ ਰਾਣਾ, ਮਾਸਟਰ ਚਰਨ ਸਿੰਘ ਸਰਪ੍ਰਸਤ ਆਲ ਇੰਡੀਆ ਕਿਸਾਨ ਸਭਾ, ਸੁੱਚਾ ਸਿੰਘ ਮਿਰਜ਼ਾਪੁਰ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ, ਅਮਰਜੀਤ ਸਿੰਘ ਟਿੱਬਾ ਜਿਲ੍ਹਾ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ, ਪਰਮਜੀਤ ਸਿੰਘ ਬਾਊਪੁਰ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਜਥੇਬੰਦੀ, ਮੁਕੰਦ ਸਿੰਘ ਭੁਲਾਣਾ, ਸਰਵਣ ਸਿੰਘ ਜਿਲ੍ਹਾ ਮੀਤ ਪ੍ਰਧਾਨ ਆਲ ਇੰਡੀਆ ਕਿਸਾਨ ਸਭਾ, ਹਰਨੇਕ ਸਿੰਘ, ਦੀਪਕ ਧੀਰ ਸੀਨੀਅਰ ਜਰਨਲਿਸਟ ਸੁਲਤਾਨਪੁਰ ਲੋਧੀ ਅਤੇ 20 ਪ੍ਰਭਾਵਿਤ ਪ੍ਰੀਵਾਰਾਂ ਨੇ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਦੇ ਜਥੇ ਦਾ ਸਵਾਗਤ ਕੀਤਾ। ਇਸ ਮੌਕੇ ਬੁਲਾਰਿਆਂ ਨੇ ਹੜ੍ਹਾਂ ਨਾਲ੍ਹ ਹਰ ਸਾਲ ਹੁੰਦੀ ਬਰਬਾਦੀ ਦਾ ਸਥਾਈ ਹੱਲ ਕੱਢਣ ਤੇ ਜੋਰ ਦਿੱਤਾ। ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਨੇ ਰਾਜ ਤੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਨਹਿਰਾਂ, ਬੇਈਆਂ ਤੇ ਖਾਲ੍ਹਿਆਂ ਦੀ ਸਲਾਨਾ ਸਫਾਈ ਨਿਸ਼ਚਿਤ ਕੀਤੀ ਜਾਵੇ ਅਤੇ ਪ੍ਰਭਾਵਿਤ ਪ੍ਰੀਵਾਰਾਂ ਦੇ ਹੋਏ ਨੁਕਸਾਨਾਂ ਦੀ ਪੂਰਤੀ ਪਹਿਲ ਦੇ ਅਧਾਰ ਤੇ ਕੀਤੀ ਜਾਵੇ। ਸਮਾਗਮ ਵਲੋਂ ਸਮੂਹ ਸਮਾਜ ਭਲਾਈ ਸੰਸਥਾਵਾਂ ਦਾ ਧੰਨਵਾਦ ਕੀਤਾ ਗਿਆ ਜਿਹਨਾਂ ਨੇ ਹੜ੍ਹਾਂ ਵੇਲੇ ਔਖੀ ਘੜੀ ਵਿੱਚ ਪ੍ਰਭਾਵਿਤ ਪ੍ਰੀਵਾਰਾਂ ਦੀ ਬਾਂਹ ਫੜੀ। ਇਸ ਮੌਕੇ ਤਾਰਾ ਸਿੰਘ ਤੇ ਡਾ: ਅਵਤਾਰ ਸਿੰਘ ਦੇਣੋਵਾਲ੍ਹ ਕਲਾਂ ਨੇ ਆਪਣੇ ਕਰ ਕਮਲਾਂ ਨਾਲ੍ਹ ਪਿੰਡ ਬਾਊਪੁਰ ਕਦੀਮ, ਰਾਮਪੁਰ ਗੋਰਾ,ਬਾਊਪੁਰ ਜਦੀਦ ਤੇ ਭੈਣੀ ਕਾਦਰ ਤੋਂ ਪੁੱਜੇ 20 ਪ੍ਰਭਾਵਿਤ ਪ੍ਰੀਵਾਰਾਂ ਨੂੰ ਪੰਜ ਹਜਾਰ ਰੁਪਏ ਪ੍ਰਤੀ ਪ੍ਰੀਵਾਰ ਭੇਟ ਕੀਤੇ। ਸੋਸਾਇਟੀ ਵਲੋਂ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਦੇ ਪ੍ਰਤੀਨਿਧ ਦੀਪਕ ਧੀਰ ਨੂੰ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *

error: Content is protected !!