ਨਵਾਂਸ਼ਹਿਰ 27 ਮਾਰਚ ( ਹਰਿੰਦਰ ਸਿੰਘ) ਬੀਤੇ ਸਮੇਂ ਅਤੇ ਵਰਤਮਾਨ ਸਮੇਂ ਦੀ ਜੀਵਨ ਸ਼ੈਲੀ ਵਿੱਚ ਬਣੇ ਅੰਤਰ ਦੇ ਸਿੱਟੇ ਵਜੋਂ ਅੱਜ ਖਤਰਨਾਕ ਸਿਹਤ ਸਮੱਸਿਆਵਾਂ ਤੇ ਖਤਰਨਾਕ ਬਿਮਾਰੀਆਂ ਪੈਦਾ ਹੋਣ , ਪਿਆਰ ਘਟਣ ਤੇ ਈਰਖਾ ਨਫਰਤ ਵਧਣ ਦਾ ਵਾਤਾਵਰਣ ਬਣ ਗਿਆ ਹੈ। ਨਵੀਨ ਟੈਕਨੌਲੋਜੀ ਸਮਾਜ ਦੇ ਵਿਕਾਸ ਲਈ ਵਰਤੀ ਜਾਵੇ ਵਿਨਾਸ਼ ਲਈ ਨਹੀਂ । ਨਵੀਨ ਟੈਕਨੌਲੋਜੀ ਦੇ ਬਾਵਜੂਦ ਵਿਸ਼ਵ ਭਰ ਵਿੱਚ ਕਿਰਤੀ ਹੱਥਾਂ ਦੁਆਰਾ ਤਿਆਰ ਦਸਤਕਾਰੀ ਦੀ ਮੰਗ ਅਤੇ ਸਤਿਕਾਰ ਆਪਣੀ ਥਾਂ ਕਾਇਮ ਹੈ। ਉਕੱਤ ਸ਼ਬਦ ਮੁੱਖ ਮਹਿਮਾਨ ਡਾਕਟਰ ਅਜੇ ਬੱਗਾ ਰਿਟਾ: ਸਿਵਲ ਸਰਜਨ ਅਤੇ ਮੌਜੂਦਾ ਬੀ.ਟੀ.ਓ. ਬੀਡੀਸੀ ਬਲੱਡ ਸੈਂਟਰ ਨੇ ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਵਿਸ਼ੇਸ਼ ਸਮਾਗਮ ਦੌਰਾਨ ਆਖੇ। ਜ਼ਿਕਰਯੋਗ ਹੈ ਕਿ “ਉਪਕਾਰ ਕੋਆਰਡੀਨੇਸ਼ਨ ਸੋਸਾਇਟੀ” ਤੇ ਸਕੂਲ ਵਲੋਂ ਸਾਂਝੇ ਤੌਰ ਤੇ “ਹੈਡਮਾਸਟਰ ਸਵ: ਦਰਸ਼ਨ ਸਿੰਘ ,ਕਟਾਈ ਸਿਲਾਈ ਟ੍ਰੇਨਿੰਗ ਸੈਂਟਰ” ਚਲਾਇਆ ਜਾ ਰਿਹਾ ਹੈ। ਇੱਥੋਂ ਟ੍ਰੇਨਿੰਗ ਪਾਸ ਕਰਨ ਵਾਲ੍ਹੀਆਂ ਵਿਦਿਆਰਥਣਾਂ ਨੂੰ ਸਰਟੀਫਿਕੇਟ ਵੰਡਣ ਲਈ ਵਿਸ਼ੇਸ਼ ਸਮਾਗਮ ਆਯੋਜਿਤ ਕੀਤਾ ਗਿਆ। ਸਮਾਗਮ ਨੂੰ ਆਰੰਭ ਕਰਦਿਆਂ ਪ੍ਰਿੰਸੀਪਲ ਰਾਣਾ ਪਰਵਿੰਦਰ ਸਿੰਘ ਜੱਸੋਮਜਾਰਾ ਨੇ ਸਵਾਗਤੀ ਸੰਬੋਧਨ ਕੀਤਾ ਅਤੇ ਸਕੂਲ ਮੈਨੇਜ਼ਰ ਲਹਿੰਬਰ ਸਿੰਘ ਕਿਸ਼ਨਪੁਰਾ ਨੇ ਮੁੱਖ ਮਹਿਮਾਨ ਨੂੰ ਸਕੂਲ ਦੀ ਤਰਫੋਂ ਫੁੱਲਾਂ ਦਾ ਗੁਲਦਸਤਾ ਭੇਟ ਕੀਤਾ। ਉਪਕਾਰ ਸੋਸਾਇਟੀ ਦੇ ਪ੍ਰਧਾਨ ਜਸਪਾਲ ਸਿੰਘ ਗਿੱਦਾ ਨੇ ਕਟਾਈ ਸਿਲਾਈ ਟ੍ਰੇਨਿੰਗ ਸੈਂਟਰ ਦੇ ਪ੍ਰੋਜੈਕਟ ਵਾਰੇ ਜਾਣਕਾਰੀ ਸਾਂਝੀ ਕੀਤੀ ਤੇ ਉਹਨਾਂ ਦਾਨੀ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ ਜਿਹਨਾਂ ਦਸ ਅਧੁਨਿਕ ਮਸ਼ੀਨਾਂ ਖਰੀਦ ਕੇ ਦਿੱਤੀਆਂ। ਡਾਇਰੈਕਟਰ ਗੁਰਚਰਨ ਸਿੰਘ ਬਸਿਆਲ੍ਹਾ ਨੇ ਲੜਕੀਆਂ ਨੂੰ ਨੂੰ ਮਾਪਿਆਂ ਦੇ ਆਗਿਆਕਾਰ ਬਣਨ, ਉੱਚ ਵਿਦਿਆ ਪ੍ਰਾਪਤ ਕਰਨ ਤੇ ਸਮਾਜ ਸੇਵਾ ਵਾਲ੍ਹੇ ਗੁਣਾਂ ਦੇ ਧਾਰਨੀ ਬਣਨ ਦੀ ਪ੍ਰੇਰਨਾ ਕੀਤੀ। ਇਸ ਮੌਕੇ ਤੇਰਾਂ ਸਿਖਿਆਰਥਣਾਂ ਨੂੰ ਸਰਟੀਫਿਕੇਟ ਦੇਣ ਦੀ ਰਸਮ ਡਾ.ਅਜੇ ਬੱਗਾ, ਗੁਰਚਰਨ ਸਿੰਘ ਬਸਿਆਲ੍ਹਾ, ਬੀਰਬਲ ਤੱਖੀ, ਡਾ.ਅਵਤਾਰ ਸਿੰਘ ਦੇਣੋਵਾਲ੍ਹ ਕਲਾਂ, ਮੈਨੇਜਰ ਲਹਿੰਬਰ ਸਿੰਘ ਕਿਸ਼ਨਪੁਰਾ, ਹਰਬੰਸ ਕੌਰ, ਜੋਤੀ ਬੱਗਾ, ਰਾਜਿੰਦਰ ਕੌਰ ਗਿੱਦਾ, ਪਲਵਿੰਦਰ ਕੌਰ ਬਡਵਾਲ੍ਹ, ਮੈਨੇਜਰ ਮਨਮੀਤ ਸਿੰਘ, ਸੁੱਖਵਿੰਦਰ ਕੌਰ ਸੁੱਖੀ, ਲਖਬੀਰ ਸਿੰਘ ਦੇਣੋਵਾਲ੍ਹ, ਰਾਣਾ ਪਰਵਿੰਦਰ ਸਿੰਘ ਜੱਸੋਮਜਾਰਾ, ਸਿਮਰਨਜੀਤ ਕੌਰ ਤੱਖੀ, ਕੋਮਲ ਰਾਣੀ, ਸਰਬਜੀਤ ਕੌਰ, ਤਮੰਨਾ, ਪੂਜਾ, ਮਨਪ੍ਰੀਤ ਕੌਰ, ਨੀਤੂ ਰਾਣੀ, ਦੀਵੰਸ਼ੀ,ਨੂਤਨ, ਮੋਨਾ,ਉਰਮਿਲਾ , ਮਨਜੀਤ ਕੌਰ ਤੇ ਸੁਮੀਤ ਗਿੱਲ ਨੇ ਲੜ੍ਹੀਵਾਰ ਆਪਣੇ ਆਪਣੇ ਕਰ ਕਮਲਾਂ ਨਾਲ੍ਹ ਅਦਾ ਕੀਤੀ। ਇਸ ਮੌਕੇ ਮੁੱਖ ਮਹਿਮਾਨ ਡਾ:ਅਜੇ ਬੱਗਾ, ਪ੍ਰਿੰਸੀਪਲ ਰਾਣਾ ਪਰਵਿੰਦਰ ਸਿੰਘ ਜੱਸੋਮਜਾਰਾ, ਮੈਨੇਜਰ ਲਹਿੰਬਰ ਸਿੰਘ ਕਿਸ਼ਨਪੁਰਾ ਤੇ ਇਨਸਟਰਕਟਰ ਕੋਮਲ ਰਾਣੀ ਨੂੰ ਸਨਮਾਨਿਤ ਕੀਤਾ ਗਿਆ। ਅਖੀਰ ਵਿੱਚ ਲਹਿੰਬਰ ਸਿੰਘ ਕਿਸ਼ਨਪੁਰਾ ਨੇ ਸਕੂਲ ਵਲੋਂ ਹਾਜਰ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੌਕੇ ਸਕੂਲ ਵਿੱਚ ਸਿਖਿਆਰਥਣਾਂ ਵਲੋਂ ਕਟਾਈ ਸਿਲਾਈ ਟ੍ਰੇਨਿੰਗ ਦੌਰਾਨ ਤਿਆਰ ਵਸਤਰਾਂ ਆਈਟਮਾਂ ਦੀ ਨੁਮਾਇਸ਼ ਆਯੋਜਿਤ ਕੀਤੀ ਗਈ ਜਿਸ ਨੂੰ ਸਮਾਗਮ ਵਿੱਚ ਪਧਾਰੀਆਂ ਸ਼ਖ਼ਸੀਅਤਾਂ ਨੇ ਦਿਲਚਸਪੀ ਨਾਲ੍ਹ ਵੇਖਿਆ ਤੇ ਜਾਣਕਾਰੀ ਹਾਸਲ ਕੀਤੀ।


