ਕੇਸੀ ਕਾਲਜ ਆਫ਼ ਫਾਰਮੇਸੀ ਦੇ ਬੀ.ਫਾਰਮਾ ਪੰਜਵੇਂ ਅਤੇ ਸੱਤਵੇਂ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ
ਨਵਾਂਸ਼ਹਿਰ, 11 ਅਪ੍ਰੈਲ, (ਹਰਿੰਦਰ ਸਿੰਘ)ਆਈ.ਕੇ. ਗੁਜਰਾਲ ਪੰਜਾਬ ਟੈਕਨੀਕਲ ਯੂਨੀਵਰਸਿਟੀ ਵੱਲੋਂ ਕੇਸੀ ਕਾਲਜ ਆਫ ਫਾਰਮੇਸੀ ਦਾ ਨਵੰਬਰ-ਦਸੰਬਰ 2025 ਦੀਆਂ ਪ੍ਰੀਖਿਆਵਾਂ ਲਈ ਐਲਾਨੇ ਗਏ ਬੀ.ਫਾਰਮਾ (ਚਾਰ ਸਾਲਾ ਡਿਗਰੀ) ਦੇ ਪੰਜਵੇਂ ਅਤੇ ਸੱਤਵੇਂ ਸਮੈਸਟਰ ਦੇ ਨਤੀਜੇ ਸ਼ਾਨਦਾਰ ਰਹੇ ਹਨ। ਕਾਲਜ ਮੁੱਖੀ ਡਾ. ਏ.ਸੀ. ਰਾਣਾ ਅਤੇ ਅਮਨਜੋਤ ਕੌਰ ਨੇ ਦੱਸਿਆ ਕਿ ਸੁਮੈਨਿਕਾ ਨੇ 8.92 ਐਸਜੀਪੀਏ (ਸਮੈਸਟਰ ਗ੍ਰੇਡ ਪੁਆਇੰਟ ਐਵਰੇਜ) ਲੈ ਕੇ ਕਾਲਜ ’ਚ ਪਹਿਲਾ ਸਥਾਨ, ਮਨੀਸ਼ਾ ਨੇ 8.85 ਐਸਜੀਪੀਏ ਨਾਲ ਦੂਜਾ ਸਥਾਨ ਅਤੇ ਅਲੀਸ਼ਾ ਨੇ 8.77 ਐਸਜੀਪੀਏ ਨਾਲ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸੇ ਤਰ੍ਹਾਂ ਹੀ ਸੱਤਵੇਂ ਸਮੈਸਟਰ ’ਚ ਸ਼ਹਿਜ਼ਾਦ ਅਹਿਮਦ ਨੇ 7.58 ਐਸਜੀਪੀਏ ਨਾਲ ਪਹਿਲਾ ਸਥਾਨ ਅਤੇ ਸਿਮਰਨ ਨੇ 7.33 ਐਸਜੀਪੀਏ ਨਾਲ ਦੂਜਾ ਸਥਾਨ ਪ੍ਰਾਪਤ ਕੀਤਾ ਹੈ। ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਕੈਂਪਸ ਡਾਇਰੈਕਟਰ ਡਾ. ਅਵਤਾਰ ਚੰਦ ਰਾਣਾ, ਕਾਲਜ ਮੁਖੀ ਅਮਨਜੋਤ ਕੌਰ ਅਤੇ ਸਟਾਫ਼ ਨੇ ਇਨ੍ਹਾਂ ਸਾਰੇ ਵਿਦਿਆਰਥੀਆਂ ਨੂੰਂ ਵਧਾਈ ਦਿੱਤੀ ਹੈ।ਫੋਟੋ- ਹੋਣਹਾਰ ਵਿਦਿਆਰਥੀ

