ਰੋਡ ਸੇਫਟੀ ਅਵੇਰਨੈੱਸ ਸੋਸਾਇਟੀ (RSAS)ਵਲੋਂ ਕੀਤੀ ਸੜ੍ਹਕ ਸੁਰੱਖਿਆ ਸਬੰਧੀ ਮੀਟਿੰਗ/ਕੌਮੀ ਰਾਜ ਮਾਰਗ ਤੇ ਦੁਰਘਟਨਾਵਾਂ ਵਾਲੀਆਂ ਖਤਰਨਾਕ 25 ਥਾਵਾਂ ਨੂੰ ਪੱਕੇ ਤੌਰ ਤੇ ਹੱਲ ਕਰਨ ਦੀ ਮੰਗ।

ਨਵਾਂਸ਼ਹਿਰ 11 ਅਪ੍ਰੈਲ (ਹਰਿੰਦਰ ਸਿੰਘ) ਰੋਡ ਸੇਫਟੀ ਅਵੇਰਨੈੱਸ ਸੋਸਾਇਟੀ ਵਲੋਂ ਕੌਮੀ ਰਾਜ ਮਾਰਗ ਤੇ ਆਸਰੋਂ ਤੋਂ ਮੇਹਲ੍ਹੀ ਤੱਕ ਦੁਰਘਟਨਾਵਾਂ ਲਈ ਜਾਣੀਆਂ ਜਾਂਦੀਆਂ ਖਤਰਨਾਕ 25 ਥਾਵਾਂ ਨੂੰ ਪੱਕੇ ਤੌਰ ਤੇ ਹੱਲ ਕਰਨ ਦੀ ਮੰਗ ਕੀਤੀ ਹੈ ਤਾਂ ਕਿ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ। ਇਹ ਮੰਗ ਸਥਾਨਕ ਬਰਨਾਲਾ ਹਾਊਸ ਵਿਖੇ ਸੋਸਾਇਟੀ ਦੀ ਹਰਪ੍ਰਭਮਹਿਲ ਸਿੰਘ ਕਾਰਜਕਾਰੀ ਪ੍ਰਧਾਨ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿੱਚ ਕੀਤੀ ਗਈ। ਮੀਟਿੰਗ ਦਾ ਸੰਚਾਲਨ ਕਰਦਿਆਂ ਸਕੱਤਰ ਜੇ ਐਸ ਗਿੱਦਾ ਵਲੋਂ ਏਜੰਡੇ ਅਨੁਸਾਰ ਵੱਖ ਵੱਖ ਮੁੱਦੇ ਹਾਊਸ ਦੇ ਵਿਚਾਰਨ ਹਿੱਤ ਪੇਸ਼ ਕੀਤੇ ਗਏ ਜਿਨ੍ਹਾਂ ਵਿੱਚ ਬਰਨਾਲਾ ਕਲਾਂ ਦੇ ਪੰਜ ਕੋਨਾ ਚੌਕ ਨੂੰ ਸੁਰੱਖਿਅਤ ਚੌਕ ਦੇ ਤੋਰ ਤੇ ਵਿਕਸਤ ਕਰਨਾ, ਵਿੱਦਿਅਕ ਅਦਾਰਿਆਂ ਵਿੱਚ ਬਣੇ ਰੋਡ ਸੇਫਟੀ ਕਲੱਬ ਦੇ ਸਹਿਯੋਗ ਨਾਲ੍ਹ ਜਾਗਰੂਕਤਾ ਸੈਮੀਨਾਰ ਕਰਨੇ,ਟਰੈਕਟਰਾਂ ਟਰਾਲੀਆਂ ਤੇ ਹੋਰ ਵਾਹਨਾਂ ਦੀਆਂ ਲਾਈਟਾਂ ਨੂੰ ਸਹੀ ਹਾਲਤਾਂ ਵਿੱਚ ਰੱਖਣ ਲਈ ਉਤਸ਼ਾਹਿਤ ਕਰਨਾ, ਵਿਦਿਅਕ ਅਦਾਰਿਆਂ ਵਿੱਚ ਸਕੂਲਾਂ ਦੇ ਆਰੰਭਿਕ ਤੇ ਛੁੱਟੀਆਂ ਦੇ ਸਮੇਂ ਤੇ ਸੁਰੱਖਿਆ ਹਿੱਤ ਪ੍ਰਬੰਧ ਕਰਨ ਦੀ ਕਾਰਵਾਈ ਕਰਨ ਲਈ ਸਬੰਧਤ ਸੰਸਥਾਵਾਂ ਤੱਕ ਪਹੁੰਚ ਕਰਨੀ। ਸੋਸਾਇਟੀ ਦਾ ਵਫਦ ਜਲਦੀ ਹੀ ਸੜਕ ਸੁਰੱਖਿਆ ਸਬੰਧੀ ਜ਼ਿਲ੍ਹਾ ਪੱਧਰ ਤੇ ਕੀਤੇ ਜਾਣ ਵਾਲ੍ਹੀਆਂ ਕਾਰਵਾਈਆਂ ਵਾਸਤੇ ਡਿਪਟੀ ਕਮਿਸ਼ਨਰ ਨਾਲ੍ਹ ਮੁਲਾਕਾਤ ਕੀਤੀ ਜਾਵੇਗੀ। ਅੱਜ ਦੀ ਇਸ ਮੀਟਿੰਗ ਵਿੱਚ ਕਾਰਜਕਾਰੀ ਪ੍ਰਧਾਨ ਹਰਪ੍ਰਭਮਹਿਲ ਸਿੰਘ, ਪ੍ਰਿੰਸੀਪਲ ਜੇ ਐਸ ਗਿੱਦਾ, ਦਿਲਬਾਗ ਸਿੰਘ ਸਾਬਕਾ ਜ਼ਿਲ੍ਹਾ ਸਿੱਖਿਆ ਅਫਸਰ,ਪ੍ਰਿੰਸੀਪਲ ਬਿਕਰਮਜੀਤ ਸਿੰਘ ਤੇ ਮਾਸਟਰ ਹਰਿੰਦਰ ਸਿੰਘ ਆਦਿ ਹਾਜਰ ਰਹੇ।

Leave a Reply

Your email address will not be published. Required fields are marked *

error: Content is protected !!