ਚੰਡੀਗੜ੍ਹ:13 ਅਪ੍ਰੈਲ(ਹਰਿੰਦਰ ਸਿੰਘ)ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ 15 ਅਪ੍ਰੈਲ ਨੂੰ ਸਵੇਰੇ 10.45 ਤੇ ਫਗਵਾੜਾ ਵਿਖੇ ਦੀਨ-ਦਲਿਤ ਦੀ ਧਰਨੇ ਵਾਲੀ ਦਰੀ ‘ਤੇ ਐਸ.ਸੀ. ਕਮਿਸ਼ਨ ਦੀ ਕੋਰਟ ਲਗਾ ਕੇ ਨਗਰ ਨਿਗਮ ਫਗਵਾੜਾ ਵੱਲੋਂ ਨੌਕਰੀਓਂਂ ਕੱਢੇ ਗਏ ਦਰਜਾ ਚਾਰ ਕਰਮਚਾਰੀ ਨੂੰ ਬਹਾਲ ਕਰਵਾਉਣ ਸਬੰਧੀ ਮਾਮਲੇ ਦੀ ਸੁਣਵਾਈ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜਸਵੀਰ ਸਿੰਘ ਗੜ੍ਹੀ ਨੇ ਦੱਸਿਆ ਕਿ ਅਖ਼਼ਬਾਰਾਂ ਰਾਹੀਂ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ ਕਿ ਨਗਰ ਨਿਗਮ ਫਗਵਾੜਾ ਵੱਲੋਂ ਗੋਵਿੰਦ ਘਈ ਨਾਮੀ ਦਰਜਾ ਚਾਰ ਮੁਲਾਜ਼ਮ ਨੂੰ ਇਸ ਲਈ ਨੌਕਰੀ ਤੋਂ ਬਰਖ਼ਾਸਤ ਕਰ ਦਿੱਤਾ ਗਿਆ ਕਿਉਂਕਿ ਉਸਨੇ ਸਥਾਨਕ ਪ੍ਰਸ਼ਾਸਨ ਦੇ ਹੁਕਮਾਂ ‘ਤੇ ਇੱਕ ਮ੍ਰਿਤਕ ਵਿਅਕਤੀ ਦੀ ਲਾਸ਼ ਨਗਰ ਨਿਗਮ ਦੀ ਗੱਡੀ ਵਿੱਚ ਰੱਖ ਕੇ ਸਮਸ਼ਾਨਘਾਟ ਪਹੁੰਚਾਈ ਸੀ।ਗੜ੍ਹੀ ਨੇ ਦੱਸਿਆ ਕਿ ਇਸ ਸਬੰਧੀ 15 ਅਪ੍ਰੈਲ ਨੂੰ ਐਸ.ਸੀ. ਕਮਿਸ਼ਨ ਵੱਲੋਂ ਏ.ਡੀ.ਸੀ.ਸੀ ਫਗਵਾੜਾ, ਐਸ.ਡੀ.ਐਮ. ਫਗਵਾੜਾ ਅਤੇ ਕਾਰਜ-ਸਾਧਕ ਅਫ਼ਸਰ ਫਗਵਾੜਾ ਨੂੰ ਧਰਨੇ ਵਾਲੇ ਸਥਾਨ ‘ਤੇ ਤਲਬ ਕੀਤਾ ਗਿਆ ਹੈ।


