ਰਾਜਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਵਿਖੇ ਮਨਾਈ ਪਰਸ਼ੂ ਰਾਮ ਜੈਯੰਤੀ

ਰਾਜਾ ਸਾਹਿਬ ਸੀਨੀਅਰ ਸੈਕੰਡਰੀ ਸਕੂਲ ਝਿੰਗੜਾਂ ਵਿਖੇ ਮਨਾਈ ਪਰਸ਼ੂ ਰਾਮ ਜੈਯੰਤੀ

ਔੜ 20 ਅਪ੍ਰੈਲ (ਹਰਿੰਦਰ ਸਿੰਘ)ਰਾਜਾ ਸਾਹਿਬ ਸਕੂਲ ਝਿੰਗੜਾਂ ਵਿਖੇ ਪਰਸੂ ਰਾਮ ਜਯੰਤੀ ਮਨਾਈ ਸਮਾਗਮ ਦਾ ਆਰੰਭ ਕਰਦੇ ਹੋਏ ਪ੍ਰਿੰਸੀਪਲ ਤਰਜੀਵਨ ਸਿੰਘ ਗਰਜਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪਰਸ਼ੂਰਾਮ ਗੁਰੂ ਨੂੰ ਹਿੰਦੂ ਧਰਮ ਦਾ ਇੱਕ ਮਹਾਨ ਯੋਧਾ ਮੰਨਿਆ ਜਾਂਦਾ ਹੈ ਅਤੇ ਪਰਸੂਰਾਮ ਨੂੰ ਭਗਵਾਨ ਵਿਸ਼ਨੂ ਦਾ ਛੇਵਾਂ ਅਵਤਾਰ ਮੰਨਿਆ ਜਾਂਦਾ ਹੈ ਅਧਿਆਪਕਾਂ ਨਰਿੰਦਰ ਕੋ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਇਹਨਾਂ ਦਾ ਜਨਮ ਰਿਸ਼ੀ ਜੰਦਗਨੀ ਅਤੇ ਮਾਤਾ ਰੇਨੁਕਾ ਦੇ ਘਰ ਹੋਇਆ ਸੀ ਅਤੇ ਇਹ ਬ੍ਰਾਹਮਣ ਪਰਿਵਾਰ ਨਾਲ ਸੰਬੰਧਿਤ ਸਨ ਮੈਨੇਜਰ ਕਮਲਜੀਤ ਸਿੰਘ ਗਰਚਾ ਨੇ ਵਿਦਿਆਰਥੀਆਂ ਨੂੰ ਦੱਸਦੇ ਹੋਏ ਕਿਹਾ ਕਿ ਪਰਸ਼ੂ ਰਾਮ ਨੂੰ ਭਗਵਾਨ ਸ਼ਿਵ ਤੋਂ ਵਰਦਾਨ ਪ੍ਰਾਪਤ ਹੋਇਆ ਸੀ ਉਹ ਵਰਦਾਨ ਕੁਹਾੜੀ ਸੀ ਪਰਸ਼ੂਰਾਮ ਦੇ ਨਾਮ ਦਾ ਅਰਥ ਦੱਸਦੇ ਹੋਏ ਕਮਲਜੀਤ ਗਰਚਾ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਪਰਸੂ ਦਾ ਅਰਥ ਕੁਹਾੜੀ ਅਤੇ ਰਾਮ ਦਾ ਅਰਥ ਭਗਵਾਨ ਰਾਮ ਦਾ ਨਾਮ ਹੈ ਵਿਦਿਆਰਥੀ ਗੁਰਲੀਨ ਕੌਰ ਪ੍ਰਭਜੋਤ ਕੌਰ ਨੇ ਆਪਣੀ ਸਪੀਚ ਵਿੱਚ ਵਿਦਿਆਰਥੀਆਂ ਨੂੰ ਪਰਸ਼ੂ ਰਾਮ ਦੇ ਜੀਵਨ ਬਾਰੇ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਪਰਸ਼ੂ ਰਾਮ ਗੁਰੂ ਅਤੇ ਮਹਾਨ ਯੋਧਾ ਸੀ ਇਸ ਸਮੇਂ ਗੁਰਪ੍ਰੀਤ ਸਿੰਘ ਮਮਤਾ ਸੀਮਾ ਰਾਣੀ ਅਮਨਦੀਪ ਇਕਬਾਲ ਕੌਰ ਨਰਿੰਦਰ ਪਾਲ ਸਿੰਘ ਅਜੇ ਸ਼ਰਮਾ ਕਰਨਜੀਤ ਜਸਕਰਨ ਸਿੰਘ ਗਰਚਾ ਦੇ ਨਾਂ ਨਾਲ ਸਾਰਾ ਸਟਾਫ ਮੌਜੂਦ ਸਨ।

Leave a Reply

Your email address will not be published. Required fields are marked *

error: Content is protected !!