ਮੁਹੱਲਾ ਅਜੀਤ ਨਗਰ ਵਿਖੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਲੋਕ ਖ਼ਫ਼ਾ
ਨਵਾਂਸ਼ਹਿਰ 21 ਅਪ੍ਰੈਲ (ਹਰਿੰਦਰ ਸਿੰਘ) ਚੰਡੀਗੜ੍ਹ ਰੋਡ ਸਥਿਤ ਹੋਟਲ ਸਿਲਵਰ ਲੀਫ ਦੇ ਨਾਲ ਲਗਦੇ ਮੁਹੱਲਾ ਅਜੀਤ ਨਗਰ ਵਿਖੇ ਓਥੋਂ ਦੇ ਵਸਨੀਕਾਂ ਹੋਟਲ ਦੇ ਪਾਣੀ ਦੀ ਨਜਾਇਜ਼ ਨਿਕਾਸੀ ਨੂੰ ਲੈ ਕੇ ਰੋਸ ਜਾਹਿਰ ਕੀਤਾ ਹੈ। ਅਜੀਤ ਨਗਰ ਦੇ ਵਾਸੀਆਂ ਹੋਟਲ ਮਾਲਕ ਤੇ ਦੋਸ਼ ਲਾਇਆ ਹੈ ਕਿ ਹੋਟਲ ਦਾ ਬੇਲੋੜਾ ਤੇ ਗੰਦਾ ਪਾਣੀ ਮੇਨ ਗਲ਼ੀ ਵਿਚ ਖੜ੍ਹ ਰਿਹਾ ਹੈ ਜਿਸ ਨਾਲ ਬਿਮਾਰੀਆਂ ਫੈਲ ਰਹੀਆਂ ਹਨ ਅਤੇ ਆਉਣ ਜਾਣ ਵਾਲੇ ਨੂੰ ਮੁਸ਼ਕਲ ਪੇਸ਼ ਆ ਰਹੀ ਹੈ। ਜਦੋਂ ਇਸ ਸਬੰਧੀ ਹੋਟਲ ਦੇ ਕਰਿੰਦੇ ਨਾਲ ਗੱਲ ਕੀਤੀ ਤਾਂ ਉਸਨੇ ਇਸ ਕਿਹਾ ਕਿ ਉਹ ਅੱਜ ਹੀ ਇਸ ਹੋਟਲ ਵਿਚ ਨਵਾਂ ਆਇਆ ਹੈ ਤੇ ਕੱਲ੍ਹ ਤੱਕ ਇਸ ਸਮੱਸਿਆਂ ਨੂੰ ਹੱਲ ਕਰ ਦਿੱਤਾ ਜਾਵੇਗਾ।ਹੋਟਲ ਦੇ ਅੰਦਰ ਇਲੈਕਟ੍ਰੀਸ਼ਨ ਦੇ ਕਰਿੰਦੇ ਨੇ ਵੀ ਪਾਣੀ ਦੇ ਨਿਕਾਸ ਦੀ ਸਮੱਸਿਆ ਨੂੰ ਹੱਲ ਕਰਨ ਦਾ ਯਕੀਨ ਦੁਆਇਆ।ਇਸ ਮੌਕੇ ਮੁਹੱਲਾ ਵਾਸੀਆਂ ਚੋਂ ਬਲਜੀਤ ਸਿੰਘ,ਜਸਕਰਨ ਸਿੰਘ, ਨਿਰਮਲ ਕੌਰ,ਬੀਰਪ੍ਰਤਾਪ ਸਿੰਘ, ਸਤਵਿੰਦਰ ਸਿੰਘ, ਦਵਿੰਦਰ ਸਿੰਘ, ਸੁਰਿੰਦਰ ਸਿੰਘ, ਮਲਕੀਤ ਸਿੰਘ, ਗੁਰਮੀਤ ਕੌਰ,ਬਬਲੀ, ਰਣਜੀਤ ਕੌਰ,ਬਲਵੰਤ ਕੌਰ, ਭੁਪਿੰਦਰ ਕੌਰ, ਸੁਰਿੰਦਰ ਕੌਰ, ਆਦਿ ਹਾਜ਼ਰ ਸਨ।

