ਸਲੋਹ ਰੋਡ ਨਵਾਂਸ਼ਹਿਰ ਦੀ ਸੜਕ ਜਲਦ ਤੋਂ ਜਲਦ ਬਣਾਉਣ ਸਬੰਧੀ ਵਿਕਾਸ ਨਗਗ ਸੇਵਾ ਸੋਸਾਇਟੀ ਨੇ ਡੀ. ਸੀ. ਨੂੰ ਦਿੱਤਾ ਮੰਗ ਪੱਤਰ

ਸਲੋਹ ਰੋਡ ਨਵਾਂਸ਼ਹਿਰ ਦੀ ਸੜਕ ਜਲਦ ਤੋਂ ਜਲਦ ਬਣਾਉਣ ਸਬੰਧੀ ਵਿਕਾਸ ਨਗਗ ਸੇਵਾ ਸੋਸਾਇਟੀ ਨੇ ਡੀ ਸੀ ਨੂੰ ਦਿੱਤਾ ਮੰਗ ਪੱਤਰ

ਨਵਾਂਸ਼ਹਿਰ 28 ਅਪ੍ਰੈਲ (ਹਰਿੰਦਰ ਸਿੰਘ) ਵਿਕਾਸ ਨਗਰ ਸੇਵਾ ਸੁਸਾਇਟੀ(ਰਜਿ:)ਨਵਾਂਸ਼ਹਿਰਨੇ ਪਿਛਲੇ ਕਾਫੀ ਲੰਮੇ ਸਮੇਂ ਤੋ ਫੱਟੀ ਬਸਤਾ ਚੌਕ ਤੋ ਲੈਕੇ ਨਗਰ ਕੋਂਸਲ ਦੀ ਹੱਦ ਸਲੋਹ ਗੇਟ ਤੱਕ ਸੜਕ ਦੀ ਹਾਲਤ ਜਿਆਦਾ ਤਰਸਯੋਗ ਹੋਣ ਕਾਰਨ ਇਸਨੂੰ ਬਣਾਉਣ ਲਈ ਡਿਪਟੀ ਕਮਿਸ਼ਨਰ ਗੁਲਪ੍ਰੀਤ ਨੂੰ ਮੰਗ ਪੱਤਰ ਸੌਂਪਿਆ।ਜਿਸ ਵਿੱਚ ਸੁਸਾਇਟੀ ਵੱਲੋਂ ਜ਼ਿਕਰ ਕੀਤਾ ਗਿਆ ਹੈ ਕਿ ਟੁੱਟੀ ਸੜਕ ਕਾਰਨ ਕਈ ਬਾਰ ਭਿਆਨਕ ਐਕਸੀਡੈਂਟ ਹੋ ਚੁੱਕੇ ਹਨ ਅਤੇ ਕਈ ਕੀਮਤੀ ਜਾਨਾਂ ਵੀ ਜਾ ਚੁੱਕੀਆ ਹਨ।ਇਸ ਤੋਂ ਇਲਾਵਾ ਇਸ ਰੋਡ ਤੇ ਧਾਰਮਿਕ ਡੇਰੇ ਅਤੇ ਸਕੂਲ, ਹਸਪਤਾਲ ਵਗੈਰਾ ਹਨ। ਰੋਡ ਰਾਹੀ 12 ਪਿੰਡਾ ਦੀ ਆਵਾਜਾਈ ਸ਼ਹਿਰ ਨਾਲ ਲਗਦੀ ਹੈ। ਸੁਸਾਇਟੀ ਵੱਲੋਂ ਮੰਗ ਪੱਤਰ ਵਿੱਚ ਦੱਸਿਆ ਗਿਆ ਹੈ ਕਿ ਇਸ ਸੜਕ ਦਾ ਟੈਂਡਰ ਲੱਗ ਚੁੱਕਾ ਹੈ ਅਤੇ ਵਰਕ ਆਰਡਰ ਵੀ ਕੀਤਾ ਜਾ ਚੁੱਕਾ ਹੈ।ਪਰ ਸੜਕ ਸੁਰੂ ਨਹੀਂ ਕੀਤੀ ਜਾ ਰਹੀ ਹੈ।ਇਸ ਵਿੱਚ ਦੇਰੀ ਦੇ ਕਾਰਨ ਜਾਨਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਹ ਵੀ ਮੰਗ ਕੀਤੀ ਕਿ ਸੜਕ ਬਣਾਉਣ ਤੋਂ ਪਹਿਲਾਂ ਬਰਸਾਤੀ ਪਾਣੀ ਦਾ ਪ੍ਰਬੰਧ ਉਚੇਚੇ ਤੋਰ ਤੇ ਕੀਤਾ ਜਾਵੇ।ਸਲੋਹ ਰੋਡ ਪਰ 18 ਮਰਲੇ ਜਗ੍ਹਾ ਨਗਰ ਕੋਸਲ ਦੀ ਹੈ ਤੇ ਪਲਾਟ ਖਾਲੀ ਪਿਆ ਹੈ। ਜ਼ਿਕਰਯੋਗ ਹੈ ਕਿ ਸਥਾਨਕ ਲੋਕਾ ਕਈ ਬਾਰ ਮੰਗ ਕਰ ਚੁੱਕੇ ਹਨ ਕਿ ਇਥੇ ਬੱਚਿਆ ਵਾਸਤੇ ਝੂਲੇ ਅਤੇ ਬਜ਼ੁਰਗਾਂ ਵਾਸਤੇ ਬੈਠਣ ਵਾਸਤੇ ਬੈਂਚ ਲਗਾਏ ਜਾਣ ਜਿਸ ਬਾਰੇ ਕਈ ਬਾਰ ਨਗਰ ਕੋਂਸਲ ਨੂੰ ਲਿਖਤੀ ਰੂਪ ਵਿੱਚ ਵੀ ਦਿੱਤਾ ਗਿਆ ਹੈ ਪਰ ਨਗਰ ਕੋਂਸਲ ਨੇ ਤਾਂ ਆਪਣਾ ਬੋਰਡ ਤੱਕ ਨਹੀਂਲਗਾਇਆ ਤਾਂ ਕਿ ਲੋਕਾ ਨੂੰ ਪੱਤਾ ਲੱਗ ਸਕੇ ਕਿ ਇਹ ਨਗਰ ਕੋਂਸਲ ਦੀ ਜਗ੍ਹਾ ਹੈ। ਮੁਹੱਲੇ ਵਿੱਚ ਬੱਚਿਆ ਬਜੁਰਗਾ ਲਈ ਕੋਈ ਪਾਰਕ ਨਹੀਂ ਹੈ। ਮਾਨਯੋਗ ਸੁਪਰੀਮ ਕੋਰਟ ਅਤੇ ਹਾਈਕੋਰਟ ਦੀਆ ਹਦਾਇਤਾ ਅਨੁਸਾਰ ਅਵਾਰਾ ਪਸੂਆ ਦਾ ਘੁੰਮਣਾ ਵਰਜਿਤ ਹੈ।ਪਰ ਇਥੇ ਅਵਾਰਾ ਪਸ਼ੂ ਅਤੇ ਕੁੱਤੇ ਬਹੁੱਤ ਹੀ ਜਿਆਦਾ ਤਦਾਦ ਵਿੱਚ ਘੁੰਮਦੇ ਹਨ ਇਥੋਂ ਤੱਕਕਿ ਗੁੱਜਰ ਭਾਈਚਾਰੇ ਦੇ ਲੋਕ ਬਾਹਰਲੇ ਪਿੰਡਾ ਤੋਂ ਸ਼ਹਿਰ ਵਿੱਚ ਲਿਆਕੇ ਗੰਦਗੀ ਪਾਉਂਦੇ ਹਨ ਅਤੇ ਸੋਸਾਇਟੀ ਵਲੋ ਲਗਾਏ ਬੂਟਿਆ ਨੂੰ ਨੁਕਸਾਨ ਕਰਦੇ ਹਨ।ਜੇਕਰ ਕੋਈ ਰੋਕਦਾ ਹੈ ਤਾਂ ਅੱਗੋਂ ਗੱਲ ਪੈਦੇ ਹਨ।ਇਸ ਨਾਲ ਜਿਲ੍ਹਾ ਪ੍ਰਸ਼ਾਸਨ ਦੇ ਨਿਯਮਾਂ ਦੀ ਉਲੰਘਣਾ ਹੋ ਰਹੀ ਹੈ। ਸੁਸਾਇਟੀ ਵੱਲੋਂ ਸਮੱਸਿਆ ਤੇ ਤਰੁੰਤ ਧਿਆਨ ਦੇਣ ਦੀ ਮੰਗ ਕੀਤੀ ਗਈ ਹੈ।ਇਸ ਮੌਕੇ ਰੇਸ਼ਮ ਸਿੰਘ, ਜਸਵੰਤ ਸਿੰਘ, ਹਰਭਜਨ ਸਿੰਘ, ਅਮਰਜੀਤ ਸਿੰਘ ਤੇ ਕੁਲਦੀਪ ਸਿੰਘ ਤੋਂ ਇਲਾਵਾ ਹੋਰ ਮੈਂਬਰ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!