ਪੀ.ਸੀ.ਐਸ ਅਧਿਕਾਰੀ ਰਮਨਜੀਤ ਨੇ ਡਿਊਟੀ ਸੰਭਾਲਣ ਉਪਰੰਤ ਕੀਤਾ ਖੂਨਦਾਨ
ਨਵਾਂਸ਼ਹਿਰ 5 ਮਈ (ਹਰਿੰਦਰ ਸਿੰਘ) ਜਿਲ੍ਹੇ ਵਿੱਚ ਤਬਦੀਲ ਹੋ ਕੇ ਆਏ ਪੀ.ਸੀ.ਐਸ.ਅਧਿਕਾਰੀ ਰਮਨਜੀਤ ਵਲੋਂ ਆਪਣੀ ਨਵੀਂ ਡਿਊਟੀ ਸਹਾਇਕ ਕਮਿਸ਼ਨਰ ਜਨਰਲ ਸੰਭਾਲਣ ਉਪਰੰਤ ਖੂਨਦਾਨ ਕਰਨ ਦੀ ਇੱਛਾ ਜਾਹਰ ਕੀਤੀ ਤਾਂ ਅਧੀਨ ਸਟਾਫ ਵਲੋਂ ਉਨ੍ਹਾਂ ਨੂੰ ਬੀ.ਡੀ.ਸੀ.ਬਲੱਡ ਸੈਂਟਰ ਵਾਰੇ ਜਾਣਕਾਰੀ ਦਿੱਤੀ ਗਈ। ਰਮਨਜੀਤ ਆਪਣੀ ਪਤਨੀ ਅੰਜਲੀ ਸ਼ਰਮਾ ਤੇ ਹਰਪਾਲ ਸਿੰਘ ਸਕੱਤਰ ਰੈੱਡ ਕਰਾਸ ਨਾਲ ਬੀ.ਡੀ.ਸੀ ਪੁੱਜੇ ਜਿੱਥੇ ਪ੍ਰਧਾਨ ਐਸ ਕੇ ਸਰੀਨ, ਸਕੱਤਰ ਜੇ ਐਸ ਗਿੱਦਾ, ਡਾ.ਅਜੇ ਬੱਗਾ, ਐਡਵੋਕੇਟ ਨੋਬਲ ਸਰੀਨ, ਮੈਨੇਜਰ ਮਨਮੀਤ ਸਿੰਘ, ਦਫਤਰੀ ਸਕੱਤਰ ਨਰਿੰਦਰਪਾਲ ਤੂਰ ਤੇ ਸਟਾਫ ਨੇ ਉਨ੍ਹਾਂ ਦਾ ਸਵਾਗਤ ਕੀਤਾ। ਬੀ. ਡੀ. ਸੀ ਤੋਂ ਦਿਨ ਰਾਤ ਖ਼ੂਨਦਾਨ ਸੇਵਾ ਵਾਰੇ ਜਾਣਕਾਰੀ ਸਾਂਝੀ ਕਰਨ ਉਪਰੰਤ ਡਾ ਅਜੇ ਬੱਗਾ ਦੀ ਨਿਗਰਾਨੀ ਹੇਠ ਉਨ੍ਹਾਂ ਖੂਨਦਾਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਜਦ ਵੀ ਨਵੀਂ ਡਿਊਟੀ ਮਿਲਦੀ ਹੈ ਤਾਂ ਉਹ ਖੂਨਦਾਨ ਕਰਦੇ ਹਨ। ਇਸ ਨਾਲ੍ ਮੰਨ ਨੂੰ ਸਤੁੰਸ਼ਟੀ ਮਿਲਦੀ ਹੈ ਤੇ ਕਿਸੇ ਲੋੜਵੰਦ ਦੇ ਕੰਮ ਆਉਣ ਦੀ ਆਤਮਿਕ ਖੁਸ਼ੀ ਪ੍ਰਾਪਤ ਹੁੰਦੀ ਹੈ। ਉਹਨਾਂ ਕਿਹਾ ਕਿ ਹਰ ਤੰਦਰੁਸਤ ਵਿਅਕਤੀ ਨੂੰ ਡਾਕਟਰੀ ਪ੍ਰਵਾਨਗੀ ਨਾਲ੍ਹ ਖੂਨਦਾਨ ਕਰਨਾ ਆਪਣੇ ਜੀਵਨ ਦਾ ਹਿੱਸਾ ਬਣਾਉਣਾ ਚਾਹੀਦਾ ਹੈ। ਜ਼ਿਕਰਯੋਗ ਹੈ ਕਿ ਰਮਨਜੀਤ ਪੀ ਸੀ ਐਸ ਪਹਿਲਾਂ ਵੀ ਤਿੰਨ ਵਾਰੀ ਖੂਨ ਦਾਨ ਕਰ ਚੁੱਕੇ ਹਨ। ਬੀ.ਡੀ ਸੀ ਮੈਨੇਜਮੈਂਟ ਵਲੋਂ ਰਮਨਜੀਤ ਪੀ ਸੀ ਐਸ ਦੀ ਨਵੀਂ ਨਿਯੁਕਤੀ ਤੇ ਉਨ੍ਹਾਂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਗਈਆਂ।


