ਨਵਾਂਸ਼ਹਿਰ 06 ਮਈ (ਹਰਿੰਦਰ ਸਿੰਘ) ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਸਥਾਨਕ ਦੁਆਬਾ ਸਿੱਖ ਨੈਸ਼ਨਲ ਸੀਨੀਅਰ ਸੈਕੰਡਰੀ ਸਕੂਲ ਵਿਖੇ ਚੱਲ ਰਹੇ ਹੈਡਮਾਸਟਰ ਦਰਸ਼ਨ ਸਿੰਘ ਯਾਦਗਾਰੀ ਸਿਲਾਈ ਟ੍ਰੇਨਿੰਗ ਸੈਂਟਰ ਦੀਆਂ ਗਿਆਰਵੀਂ ਕਲਾਸ ਦੀਆਂ 18 ਸਿਖਿਆਰਥਣਾਂ ਨੂੰ ਟ੍ਰੇਨਿੰਗ ਸੰਪੂਰਨਤਾ ਸਰਟੀਫਿਕੇਟ ਤਕਸੀਮ ਕਰਨ ਲਈ ਵਿਸ਼ੇਸ਼ ਸਮਾਗਮ ਪ੍ਰਿੰਸੀਪਲ ਰਾਣਾ ਪਰਵਿੰਦਰ ਸਿੰਘ ਜੱਸੋਮਜਾਰਾ ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤਾ ਗਿਆ। ਆਰੰਭ ਵਿੱਚ ਸਕੂਲ ਪ੍ਰਿੰਸੀਪਲ ਨੇ ਸੋਸਾਇਟੀ ਮੈਂਬਰਾਂ ਤੇ ਹਾਜਰੀਨ ਲਈ ਸਵਾਗਤੀ ਸ਼ਬਦ ਉਚਾਰੇ। ਜੇ ਐਸ ਗਿੱਦਾ ਨੇ ਆਖਿਆ ਕਿ ਇਨਸਾਨ ਕਿਸੇ ਵੀ ਮੁਕਾਮ ਤੇ ਪੁੱਜ ਜਾਵੇ ਉਸ ਨੂੰ ਪਹਿਰਾਵੇ ਦੀ ਲੋੜ ਰਹਿੰਦੀ ਹੈ ਜਿਸ ਨੂੰ ਰਿਪੇਅਰ ਕਰਨ ਦੀ ਵੀ ਲੋੜ ਪੈਂਦੀ ਰਹਿੰਦੀ ਹੈ ਇਸ ਲਈ ਜੇ ਇਹ ਗੁਣ ਸਿੱਖ ਸਕੀਏ ਉਹ ਸਾਨੂੰ ਸਿੱਖਣ ਤੋਂ ਸੰਕੋਚ ਨਹੀਂ ਕਰਨਾ ਚਾਹੀਦਾ। ਮਾ.ਨਰਿੰਦਰ ਸਿੰਘ ਭਾਰਟਾ ਨੇ ਸਟੇਜ਼ ਸੰਚਾਲਨ ਕਰਦਿਆਂ ਵਿਦਿਆਰਥੀਆਂ ਨੂੰ ਹੱਥੀਂ ਕੰਮ ਸਿੱਖਣ ਦੇ ਮੌਕਿਆਂ ਦਾ ਲਾਭ ਉਠਾਉਣ ਦੀ ਪ੍ਰੇਰਨਾ ਕੀਤੀ । ਇਸ ਤੋਂ ਪਹਿਲਾਂ ਵਿਸ਼ੇਸ਼ ਸਮਾਗਮ ਰਾਹੀਂ ਬਾਰਵੀਂ ਜਮਾਤ ਦੀਆਂ ਲੜਕੀਆਂ ਨੂੰ ਟ੍ਰੇਨਿੰਗ ਸੰਪੂਰਨਤਾ ਸਰਟੀਫਿਕੇਟ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ। ਇਸ ਮੌਕੇ ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਤਿਆਰ ਵਿਸ਼ੇਸ਼ ਤਰੀਕੇ ਦੇ ਫਰੇਮ ਕੀਤੇ ਹੋਏ ਸਰਟੀਫਿਕੇਟਾਂ ਦੀ ਤਕਸੀਮ ਕ੍ਰਮਵਾਰ ਪ੍ਰਿੰਸੀਪਲ ਰਾਣਾ ਪਰਵਿੰਦਰ ਸਿੰਘ, ਪ੍ਰਧਾਨ ਜੇ ਐਸ ਗਿੱਦਾ, ਬੀਰਬਲ ਤੱਖੀ, ਦੇਸ ਰਾਜ ਬਾਲੀ, ਮਾ. ਨਰਿੰਦਰ ਸਿੰਘ ਭਾਰਟਾ, ਨਰਿੰਦਰਪਾਲ ਤੂਰ, ਹਰਬੰਸ ਕੌਰ, ਰਾਜਿੰਦਰ ਕੌਰ ਗਿੱਦਾ, ਬਲਵਿੰਦਰ ਕੌਰ ਬਾਲੀ, ਇੰਸਟਰਕਟਰ ਕੋਮਲ ਰਾਣੀ, ਸੁਰਜੀਤ ਸਿੰਘ, ਮਨਪ੍ਰੀਤ ਕੌਰ,ਭੂਮੀ, ਮੋਨਾ, ਪੂਜਾ, ਉਰਮਿਲਾ, ਕਮਲਜੀਤ ਕੌਰ, ਮਨਜੀਤ ਕੌਰ, ਵਿਸ਼ਾਲਦੀਪ ਕੌਰ, ਨੀਟਾ ਰਾਣੀ, ਸ਼ੈਲੇਸ਼ ਪਾਠਕ, ਨਿਤਨ ਸਿੰਘ, ਜਸਕਰਨ ਸਿੰਘ, ਦੀਵਾਂਸ਼ੀ, ਅੰਜਲੀ,ਨੂਤਨ ਅਤੇ ਸਤਿੰਦਰ ਕੌਰ ਵਲੋਂ ਆਪਣੇ ਕਰ ਕਮਲਾਂ ਨਾਲ੍ਹ ਤਕਸੀਮ ਕੀਤੇ ਗਏ। ਉਪਕਾਰ ਕੋਆਰਡੀਨੇਸ਼ਨ ਸੋਸਾਇਟੀ ਵਲੋਂ ਸਿਲਾਈ ਇਨਸਟਰਕਟਰ ਕੋਮਲ ਰਾਣੀ ਅਤੇ ਸਕੂਲ ਦੇ ਪ੍ਰਿੰਸੀਪਲ ਰਾਣਾ ਪਰਵਿੰਦਰ ਸਿੰਘ ਨੂੰ ਸਨਮਾਨਿਤ ਕੀਤਾ ਗਿਆ।





