ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਵਲੋਂ ਜਿਲ੍ਹੇ ਦੇ ਸਕੂਲ ਮੁੱਖੀਆਂ ਨਾਲ ਕੀਤੀ ਮੀਟਿੰਗਸਕਾਊਟਸ ਅਤੇ ਗਾਈਡਜ਼ ਨਾਲ ਬੱਚਿਆਂ ਵਿੱਚ ਨੈਤਿਕ ਕਦਰਾਂ ਕੀਮਤਾਂ ਤੇ ਹੱਥੀ ਕੰਮ ਕਰਨ ਦੀ ਆਦਤ ਪੈਂਦੀ ਹੈ-ਓਕਾਂਰ ਸਿੰਘ ਐਸ.ਓ.ਸੀ
ਨਵਾਂਸਹਿਰ 8 ਮਈ(ਹਰਿੰਦਰ ਸਿੰਘ) ਭਾਰਤ ਸਕਾਊਟਸ ਅਤੇ ਗਾਈਡਜ਼ ਪੰਜਾਬ ਵਲੋਂ ਜਿਲ੍ਹਾ ਐਸੋਸੇਈਸੇਨ ਨੂੰ ਪੁਨਰ ਸੁਰਜੀਤ ਕਰਨ ਲਈ ਵੱਖ ਵੱਖ ਜਿਲਿਆ ਵਿੱਚ ਮੀਟਿੰਗਾਂ ਕੀਤੀਆਂ ਜਾ ਰਹੀਆ ਹਨ ਇਸੇ ਲੜੀ ਤਹਿਤ ਐਸ.ਓ.ਈ ਨਵਾਂਸ਼ਹਿਰ ਵਿਖੇ ਜਿਲ੍ਹਾ ਸ਼ਹੀਦ ਭਗਤ ਸਿੰਘ ਦੀ ਮੀਟਿੰਗ ਜਿਲ੍ਹਾ ਸਿੱਖਿਆ ਅਫਸ਼ਰ ਅਨੀਤਾ ਸਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ(ਸੈ.ਸਿ) ਲਖਵੀਰ ਸਿੰਘ ਦੀ ਅਗਵਾਈ ਵਿੱਚ ਹੋਈ ।ਇਸ ਮੀਟਿੰਗ ਦੌਰਾਨ ਜਿਲ੍ਹੇ ਦੇ ਪ੍ਰਿੰਸੀਪਲ ,ਹੈਡਮਾਸਟਰ ,ਸਕੂਲ ਇੰਚਾਰਜ, ਸੈਂਟਰ ਹੈਡ ਟੀਚਰ ,ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਅਤੇ ਜਿਲ੍ਹੇ ਦੀ ਭਾਰਤ ਸਕਾਊਟਸ ਅਤੇ ਗਾਈਡਜ਼ ਦੀ ਟੀਮ ਹਾਜਰ ਹੋਈ। ਇਸ ਮੀਟਿੰਗ ਦੌਰਾਨ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਰਦਾਰ ਉਂਕਾਰ ਸਿੰਘ ਵਿਸ਼ੇਸ ਤੌਰ ਤੇ ਪਹੁੰਚੇ।ਇਸ ਮੌਕੇ ਪਹਿਲਾਂ ਸਕਾਰਬ ਪਾਉਣ ਦੀ ਰਸ਼ਮ ਹੋਈ। ਇਸ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਰਦਾਰ ਉਂਕਾਰ ਸਿੰਘ ਨੇ ਦੱਸਿਆ ਕਿ ਅੱਜ ਸਾਡੇ ਬੱਚੇ ਨੈਤਕਿ ਕਦਰਾਂ ਕੀਮਤਾਂ ਅਤੇ ਹੱਥੀ ਕੰਮ ਕਰਨ ਦੀ ਆਦਤ ਭੁੱਲ ਚੁੱਕੇ ਹਨ ਪਰ ਭਾਰਤ ਸਕਾਊਟਸ ਅਤੇ ਗਾਈਡਜ਼ ਸਾਨੂੰ ਨੈਤਿਕ ਕਦਰਾਂ ਕੀਮਤਾ ਬਾਰੇ ਦੱਸਦਾ ਹੈ ਤੇ ਬੱਚਿਆਂ ਵਿੱਚ ਹੱਥੀ ਕੰਮ ਕਰਨ ਦੀ ਆਦਤ ਨੂੰ ਪ੍ਰਫੁੱਲਤ ਕਰਦਾ ਹੈ ਜੋ ਕਿ ਅੱਜ ਦੇ ਸਮੇਂ ਦੀ ਲੋੜ ਹੈ ਕਿਉਂਕਿ ਅੱਜ ਸਾਡੇ ਬੱਚੇ ਇਹਨਾਂ ਚੀਜਾਂ ਨੁੰ ਦੂਰ ਹੂੰਦੇ ਜਾ ਰਹੇ ਹਨ।ਉਹਨਾਂ ਅੱਗੇ ਕਿਹਾ ਕਿ ਪਹਿਲੇ ਸਮਿਆਂ ਤੇ ਅੱਜ ਦੀ ਸਿੱਖਿਆ ਸਿਸਟਮ ਵਿੱਚ ਬਹੁਤ ਅੰਤਰ ਆ ਚੁਕਾ ਹੈ।ਉਹਨਾਂ ਇਹ ਵੀ ਦੱਸਿਆ ਕਿ ਭਾਰਤ ਸਕਾਊਟਸ ਅਤੇ ਗਾਈਡਜ਼ ਜਿੱਥੇ ਬੱਚਿਆ ਦੇ ਸਰਬਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਉਂਦਾ ਹੈ ਉੱਥੇ ਭਾਰਤ ਸਕਾਊਟਸ ਅਤੇ ਗਾਈਡਜ਼ ਨਾਲ ਜੁੜਨ ਵਾਲੇ ਬੱਚਿਆ ਨੂੰ ਭਵਿੱਖ ਵਿੱਚ ਵੱਖ ਵੱਖ ਯੂਨੀਵਰਸਿਟੀਆ ਵਿੱਚ ਦਾਖਲਾ ਪ੍ਰਾਪਤ ਕਰਨ ਅਤੇ ਨੌਕਰੀਆਂ ਪ੍ਰਾਪਤ ਕਰਨ ਵੇਲੇ ਵਿਸ਼ੇਸ ਅੰਕ ਦੇਣ ਦੀ ਸੁਵਿਧਾ ਸਰਕਾਰਾਂ ਵਲੋਂ ਰੱਖੀ ਗਈ ਹੈ।ਇਸ ਮੌਕੇ ਉਹਨਾਂ ਸਕੂਲ ਮੁੱਖੀਆ ਨੂੰ ਭਾਰਤ ਸਕਾਊਟਸ ਅਤੇ ਗਾਈਡਜ਼ ਨਾਲ ਜੁੜਨ ਲਈ ਨਿਯਮਾਂ ਸਰਤਾਂ ਬਾਰੇ ਵੀ ਦੱਸਿਆ ।ਉਹਨਾਂ ਦੱਸਿਆ ਕਿ ਭਾਰਤ ਸਕਾਊਟਸ ਅਤੇ ਗਾਈਡਜ਼ ਨਾਲ ਬੱਚੇ ਪ੍ਰਾਇਮਰੀ ਤੋਂ ਲੈ ਕੇ ਕਾਲਜ ਯੂਨੀਵਰਸਿਟੀਆ ਤੱਕ ਜੁੜ ਸਕਦੇ ਹਨ।ਉਹਨਾਂ ਸਕੂਲ ਮੁੱਖੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਸਕੂਲ ਵਿੱਚ ਇਹ ਯੂਨਿਟ ਲਾਗੂ ਕਰਨ ਤੇ ਹਰੇਕ ਸਕੂਲ ਵਿੱਚ ਇੱਕ ਮਹਿਲਾਂ ਅਤੇ ਇੱਕ ਪੁਰਸ਼ ਅਧਿਆਪਕ ਨੂੰ ਬੇਸਿਕ ਕੋਰਸ ਜਰੂਰ ਕਰਵਾਉਣ।ਇਸ ਮੌਕੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਰਦਾਰ ਉਂਕਾਰ ਸਿੰਘ ਵਲੋਂ ਬਹੁਤ ਹੀ ਪ੍ਰਭਾਵਸ਼ਾਲੀ ਤਰੀਕੇ ਨਾਲ ਇਸ ਸ਼ੈਸਨ ਵਿੱਚ ਭਾਰਤ ਸਕਾਊਟਸ ਅਤੇ ਗਾਈਡਜ਼ ਬਾਰੇ ਵਿਸ਼ਥਾਰ ਪੂਰਵਕ ਜਾਣਕਾਰੀ ਦਿੱਤੀ।ਇਸ ਮੌਕੇ ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸ਼ਰਮਾ ਨੇ ਵੀ ਭਾਰਤ ਸਕਾਊਟਸ ਅਤੇ ਗਾਈਡਜ਼ ਦੇ ਲਾਭਾਂ ਬਾਰੇ ਦੱਸਦੇ ਹੋਏ ਸਕੂਲ ਮੁੱਖੀਆਂ ਨੂੰ ਕਿਹਾ ਕਿ ਹਰ ਸਕੂਲ ਆਪਣੇ ਆਪਣੇ ਸਕੂਲ ਵਿੱਚ ਇਹ ਯੂਨਿਟ ਇਸੇ ਸ਼ੈਸਨ ਤੋਂ ਸੁਰੂ ਕਰੇ।ਇਸ ਮੌਕੇ ਸਟੇਟ ਆਰਗੇਨਾਈਜ਼ਿੰਗ ਕਮਿਸ਼ਨਰ ਸਰਦਾਰ ਉਂਕਾਰ ਸਿੰਘ ਦਾ ਜਿਲ਼ਾ ਯੂਨਿਟ ਵਲੋਂ ਸਨਮਾਨ ਵੀ ਕੀਤਾ ਗਿਆ । ਇਸ ਮੌਕੇ ਭਾਰਤ ਸਕਾਊਟਸ ਅਤੇ ਗਾਈਡਜ਼ ਦੀ ਜਿਲ੍ਹਾ ਐਸੋਸੇਈਸੇਨ ਨੂੰ ਪੁਨਰ ਸੁਰਜੀਤ ਕਰਨ ਲਈ ਵੀ ਵਿਚਾਰ ਚਰਚਾ ਹੋਈ। ਇਸ ਮੌਕੇ ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ, ਪ੍ਰਿੰਸੀਪਲ ਸਰਬਜੀਤ ਸਿੰਘ, ਵਰਿੰਦਰ ਸਿੰਘ ਬੰਗਾ ਜਿਲ੍ਹਾ ਰਿਸੋਰਸ ਕੋਆਰਡੀਨੇਟਰ(ਸੈਕੰਡਰੀ),ਸਤਨਾਮ ਸਿੰਘ ਜਿਲ੍ਹਾ ਰਿਸੋਰਸ ਕੋਆਰਡੀਨੇਟਰ(ਪ੍ਰਾਇਮਰੀ) ਮੀਡੀਆ ਕੋਆਰਡੀਨੇਟਰ ਭਾਰਤ ਸਕਾਊਟ ਅੇਂਡ ਗਾਈਡ ਨਿਰਮਲ ਸਿੰਘ, ਜਿਲ੍ਹਾ ਕੋਆਰਡੀਨੇਟਰ ਬੀ.ਐਸ.ਜੀ ਪਵਨ ਕੁਮਾਰ, ਪ੍ਰਿੰਸੀਪਲ ਗੁਰਪ੍ਰੀਤ ਸਿੰਘ, ਪ੍ਰਿੰਸੀਪਲ ਰਾਜ ਰਾਣੀ, ਪ੍ਰਿੰਸੀਪਲ ਅਲਕਾ ਰਾਣੀ, ਲੈਕ ਜਗਮੋਹਣ ਸਿੰਘ,ਸਤਵਿੰਦਰ ਸਿੰਘ ਸੈਂਹਬੀ,ਜਸਵੀਰ ਪਾਲ ਸਿੰਘ,ਰਣਜੀਤ ਬੱਬਰ,ਟਿੰਕ ਕੁਮਾਰ ,ਸਰਬਜੀਤ ਕੌਰ,ਅਮਨਪ੍ਰੀਤ ਸਿੰਘ ਜੌਹਰ ਬੀ.ਐਨ.ਓ,ਪਰਵਿੰਦਰ ਸਿੰਘ ਭੰਗਲ ਸਟੇਟ ਐਵਾਰਡੀ ਆਦਿ ਸਮੇਤ ਸਮੂਹ ਸਕੂਲ ਮੁੱਖੀ ਹਾਜਰ ਸਨ।



