ਕਿਸਾਨਾਂ ਤੇ ਕੀਤੇ ਤਸ਼ੱਦਦ ਵਿਰੁੱਧ ਗਵਰਨਰ ਪੰਜਾਬ ਦਾ ਪੁਤਲਾ ਫੂਕਿਆ

*ਕਿਸਾਨਾਂ ਤੇ ਕੀਤੇ ਤਸ਼ੱਦਦ ਵਿਰੁੱਧ ਗਵਰਨਰ ਪੰਜਾਬ ਦਾ ਪੁਤਲਾ ਫੂਕਿਆ*

ਨਵਾਂ ਸ਼ਹਿਰ 16 ਮਈ ( ਹਰਿੰਦਰ ਸਿੰਘ) ਕੱਲ੍ਹ ਸੰਯੁਕਤ ਕਿਸਾਨ ਮੋਰਚੇ ਦੇ ਸੂਬਾ ਪੱਧਰੀ ਸ਼ਾਂਤਮਈ ਰੋਸ ਪ੍ਰਦਰਸ਼ਨ ਸਮੇਂ ਚੰਡੀਗੜ੍ਹ ਪੁਲਿਸ ਵੱਲੋਂ ਕਿਸਾਨਾਂ ਤੇ ਕੀਤੇ ਗਏ ਅੰਨ੍ਹੇਵਾਹ ਲਾਠੀ ਚਾਰਜ, ਅਥਰੂ ਗੈਸ ਅਤੇ ਪਾਣੀ ਦੀਆਂ ਤੋਪਾਂ ਦੀ ਵਰਤੋਂ ਦੇ ਤਸ਼ੱਦਦ ਵਿਰੁੱਧ ਨਵਾਂ ਸ਼ਹਿਰ ਵਿਖੇ ਕੁਲਦੀਪ ਸਿੰਘ ਸੁੱਜੋਂ ਅਤੇ ਜਸਵਿੰਦਰ ਸਿੰਘ ਭੰਗਲ ਦੀ ਅਗਵਾਈ ਵਿੱਚ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਕਿਸਾਨ ਵਿਰੋਧੀ ਕੇਂਦਰ ਅਤੇ ਪੰਜਾਬ ਸਰਕਾਰ ਵਿਰੁੱਧ ਨਾਅਰੇਬਾਜੀ ਕੀਤੀ ਗਈ। ਇਸ ਉਪਰੰਤ ਪੰਜਾਬ ਦੇ ਗਵਰਨਰ ਅਤੇ ਚੰਡੀਗੜ੍ਹ ਦੇ ਪ੍ਰਸਾਸ਼ਕ ਗੁਲਾਬ ਚੰਦ ਕਟਾਰੀਆ ਦਾ ਪੁੱਤਲਾ ਫੂਕਿਆ ਗਿਆ। ਇਸ ਸਮੇਂ ਕੁਲਦੀਪ ਸਿੰਘ ਦੌੜਕਾ, ਸਤਨਾਮ ਸਿੰਘ ਗੁਲਾਟੀ, ਸਤਨਾਮ ਸਿੰਘ ਸੁੱਜੋਂ, ਦਸੌਂਦਾ ਸਿੰਘ, ਜਸਵਿੰਦਰ ਲਾਲ ਰਾਹੋਂ, ਜਸਵੀਰ ਸਿੰਘ ਮੋਰੋਂ, ਸੁਰਿੰਦਰ ਭੱਟੀ, ਗੁਰਨਾਮ ਸਿੰਘ ਭਾਨ ਮਜਾਰਾ, ਗੁਰਿੰਦਰ ਲਾਲ, ਜਰਨੈਲ ਸਿੰਘ ਪਨਾਮ, ਸੋਹਣ ਲਾਲ ਭੱਟੀ, ਤਰਸੇਮ ਭਾਨ ਮਜਾਰਾ, ਬਲਜਿੰਦਰ ਸਿੰਘ, ਗੁਰਮੇਲ ਚੰਦ, ਨਰਿੰਦਰ ਕਾਲੀਆ, ਬਲਵੀਰ ਸਿੰਘ ਮਹਾਲੋਂ, ਮਿੰਟੂ ਗੁਜਰਪੁਰ, ਬਲਜਿੰਦਰ ਸਿੰਘ ਉਸਮਾਨ ਪੁਰ, ਸੰਤੋਖ ਪਾਲ, ਕ੍ਰਿਸ਼ਨ ਲਾਲ ਘੱਕੇਵਾਲ, ਗੁਰਮੀਤ ਸਿੰਘ ਭੀਣ, ਅਰਜਨ ਸਿੰਘ ਸਨਾਵਾ, ਗੁਰਦਿਆਲ ਸਿੰਘ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!