ਡਾਲਰ ਗੀਤ ਨਾਲ ਫਿਰ ਚਰਚਾ ‘ਚ ਆਇਆ ਗਾਇਕ “ਰੂਪ ਸਿੰਘਾਨੀਆ”
ਬਲਾਚੌਰ, 8 ਜੂਨ (ਹਰਿੰਦਰ ਸਿੰਘ)-ਨੇੜਲੇ ਪਿੰਡ ਗਹੂੰਣ ਦੇ ਜੰਮਪਲ ਮਸ਼ਹੂਰ ਗੀਤਕਾਰ ਤੋਂ ਗਾਇਕ ਬਣੇ ਰੂਪ ਸਿੰਘਾਨੀਆ ਆਪਣੇ ਨਵੇਂ ਗੀਤ ‘ਡਾਲਰ’ ਨਾਲ ਇੱਕ ਵਾਰ ਫਿਰ ਚਰਚਾ ਵਿੱਚ ਹਨ। ਜਿੰਦਗੀ ਦਾ ਗੇੜ ਗੀਤ ਤੋਂ ਬਾਅਦ ਆਏ ਹੁਣ ਇਸ ‘ਡਾਲਰ’ ਗੀਤ ਨੇ ਰੂਪ ਸਿੰਘਾਨੀਆ ਦੀ ਕਾਮਯਾਬੀ ਨੂੰ ਅਜਿਹਾ ਗੇੜਾ ਦਿੱਤਾ ਕਿ ਉਸ ਨੂੰ ਸਥਾਪਿਤ ਗਾਇਕਾਂ ਵਿੱਚ ਲਿਆ ਖੜ੍ਹਾ ਕਰ ਦਿੱਤਾ ਹੈ। ਰੂਪ ਆਪਣੀ ਮਿਹਨਤ ਅਤੇ ਲਗਨ ਨਾਲ ਦਿਨ ਪ੍ਰਤੀ ਦਿਨ ਕਾਮਯਾਬੀ ਦੀਆਂ ਪੌੜੀਆਂ ਚੱੜ੍ਹਦਾ ਜਾ ਰਿਹਾ ਹੈ। ਗਾਇਕ ਰੂਪ ਸਿੰਘਾਨੀਆ ਜਿਥੇ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ ‘ਤੇ ਰਾਜ ਕਰ ਰਿਹਾ ਹੈ, ਉਥੇ ਹੀ ਸਾਥੀ ਗਾਇਕਾਂ ਜੈਸਮੀਨ ਖਾਨ ਨਾਲ ਮਿਲਕੇ ਲਾਈਵ ਸਟੇਜ, ਜਾਗਰਣ ਅਤੇ ਖੁੱਲ੍ਹੇ ਅਖਾੜੇ ਵੀ ਕਰ ਰਿਹਾ ਹੈ।ਫੋਟੋ ਕੈਪਸ਼ਨ ਗਾਇਕ ਰੂਪ ਸਿੰਘਾਨੀਆ।

