ਨਵਾਂਸ਼ਹਿਰ ਵਿਖੇ ਟੀ ਐਸ ਯੂ ਵਲੋਂ ਮੰਵਲ ਦਫ਼ਤਰ ਦੇ ਗੇਟ ਅੱਗੇ ਅਰਥੀ ਫੂਕ ਮੁਜਾਹਰਾ ਕੀਤਾ
ਨਵਾਂਸ਼ਹਿਰ 08 ਜੂਨ (ਹਰਿੰਦਰ ਸਿੰਘ)ਮੁਲਾਜ਼ਮ ਸੰਘਰਸ਼ਸ਼ੀਲ ਫਰੰਟ ਪੰਜਾਬ ਦੇ ਸੱਦੇ ਤੇ ਮਿਤੀ 05 ਜੂਨ ਨੂੰ ਅਪਰਿੰਟੈਸ ਲਾਈਨਮੈਨਾਂ ਤੇ ਪਟਿਆਲਾ ਹੈਡ ਆਫਿਸ ਗੇਟ ਦੇ ਮੋਹਰੇ ਪੁਲਿਸ ਵਲੋਂ ਵਹਿਸੀਆਨਾਂਢੰਗ ਨਾਲ ਕੀਤੇ ਲਾਠੀ ਚਾਰਜ਼ ਦੇ ਵਿਰੋਧ ਵਿਚ ਪੂਰੇ ਪੰਜਾਬ ਦੇ ਮੰਡਲ ਦਫਤਰਾਂ ਦੇ ਅੱਗੇ ਅਰਥੀਫੂਕ ਮੁਜਾਹਰੇ ਕੀਤੇ ਜਾ ਰਹੇ ਹਨ। ਅੱਜ ਮਿਤੀ 08 ਜੂਨ ਨੂੰ ਨਵਾਂਸ਼ਹਿਰ ਮੰਡਲ ਦੇ ਗੇਟ ਅੱਗੇਟੀ.ਐਸ.ਯੂ. ਦੇ ਪ੍ਰਧਾਨ ਹਰਭਜਨ ਸਿੰਘ ਦੀ ਅਗਵਾਈ ਵਿਚ ਅਰਥੀ ਫੂਕ ਮੁਜਾਹਰਾ ਕੀਤਾ ਗਿਆ ਜਿਸ ਵਿਚ ਪੈਨਸ਼ਨ ਐਸੋਸੀਏਸ਼ਨ ਮੰਡਲ ਨਵਾਂਸ਼ਹਿਰ, ਅਤੇ ਟੀਚਰ ਫਰੰਟ ਵਲੋ ਸਮੂਲੀਅਤ ਕੀਤੀਗਈ। ਨਰਿੰਦਰ ਕੁਮਾਰ ਮਹਿਤਾ ਮੰਡਲ ਪ੍ਰਧਾਨ ਅਤੇ ਸਟੈਟ ਦੇ ਆਗੂ ਕੁਲਦੀਪ ਸਿੰਘ ਦੋੜਕਾਵਲੋਂ ਸਰਕਾਰ ਤੋਂ ਮੰਗ ਕੀਤੀ ਗਈ ਕਿ ਉਨਾਂ ਪੁਲਿਸ ਕਰਮਚਾਰੀਆਂ ਅਤੇ ਡੀ.ਐਸ.ਪੀ. ਦੇ ਖਿਲਾਫਬਣਦੀ ਕਾਰਵਾਈ ਕਰਕੇ ਉਨਾਂ ਬੱਚਿਆ ਨੂੰ ਇੰਨਸਾਫ ਦਿਵਾਇਆ ਜਾਵੇ। ਸਰਕਲ ਆਗੂ ਕੁਲਦੀਪ ਸਿੰਘ ਟੀ. ਐਸ. ਯੂ. ਤਲਰੋਚਨ ਸਿੰਘ ਸਰਕਲ ਪ੍ਰਧਾਨ ਐਮ.ਐਸ.ਯੂ. ਪੈਨਐਸੋਸੀਏਸ਼ਨ ਦੇ ਸਰਕਲ ਆਗੂ ਸ੍ਰੀ ਕੁਲਵਿੰਦਰ ਸਿੰਘ ਅਟਵਾਲ ਅਤੇ ਵਿੱਤ ਸਕੱਤਰ ਵਿਜੇ ਕੁਮਾਰ ਬਾਲੀ ਨਰੰਜਣ ਸਿੰਘ, ਅਤਿੰਦਰ ਸਿੰਘ ਸਰਕਲ ਆਗੂ ਵਲੋ ਪ੍ਰਸ਼ਾਸਨ/ਪਾਵਰਕਾਮਦੀ ਮੈਨੇਜਮੈਂਟ ਤੋਂ ਮੰਗ ਕੀਤੀ ਗਈ ਕਿ ਇਨਾਂ ਲਾਈਨਮੈਨਾਂ ਦੀ ਮੰਗ ਨੂੰ ਪੂਰਨ ਰੂਪ ਵਿਚ ਪ੍ਰਵਾਨਕੀਤਾ ਜਾਵੇ ਅਤੇ ਤਸੰਦਦ ਕਰਨ ਵਾਲੇ ਉਨਾਂ ਪੁਲਿਸ ਕਰਮਚਾਰੀਆਂ ਅਤੇ ਅਧਿਕਾਰੀਆਂ ਤੇ ਬਣਦੀਕਾਰਵਾਈ ਕੀਤੀ ਜਾਵੇ। ਇਸ ਅਰਥੀ ਫੂਕ ਮੁਜਾਹਰੇ ਵਿਚ ਡਵੀਜ਼ਨ ਦੇ ਆਗੂ ਸਰਦਾਰਾਸਿੰਘ,ਸੰਜੀਵ ਕੁਮਾਰ, ਇਸਾਨ ਮੱਕੜ ਸਬ ਡਵੀਜ਼ਨ ਤੇ ਪ੍ਰਧਾਨ ਲਖਵੀਰ ਸਿੰਘ ਦਿਹਾਤੀ ਉਪ ਮੰਡਲ ਨਵਾਂਸ਼ਹਿਰ,ਸੁਭਾਸ਼ ਕੁਮਾਰ ਸ਼ਹਿਰੀ ਨਵਾਂਸ਼ਹਿਰ, ਜਸਵੀਰ ਸਿੰਘ ਉਪ ਮੰਡਲ ਅੋੜ ਅਤੇ ਉਪ ਮੰਡਲ ਜਾਡਲਾ ਤੋਂ ਪਰਵਿੰਦਰ ਸਿੰਘ ਮੰਡਲ ਆਗੂ, ਕਰਨੈਲ ਸਿੰਘ ਟੀਚਰ ਫਰੰਟ ਤੋਂ ਅਸ਼ੋਕ ਕੁਮਾਰ ਟੀਚਰ ਫਰੰਟ, ਹੁਸਨ ਲਾਲ ਭਾਟੀਆ, ਧਰਮਿੰਦਰ, ਗੁਰਜੀਤ ਸਿੰਘ,ਸੱਤਪਾਲ ਭਾਟੀਆ, ਨਿਰਮਲਜੀਤ ਸਿੰਘ, ਗੁਰਦੇਵ ਸਿੰਘ,ਰਵਿੰਦਰ ਭਾਸਕਰ, ਪ੍ਰੇਮ ਅਤੇ ਸੁਭਾਸ ਰਾਂਹੋਂ, ਜ਼ਸਪ੍ਰੀਤ ਨੰਦਾ ਅਤੇ ਜ਼ਸਪ੍ਰੀਤ ਜੱਸੀ, ਮਨਪ੍ਰੀਤ ਸਿੰਘ ਗੁਰਿੰਦਰ ਸਿੰਘ, ਕੁਲਵਰਨ ਸਿੰਘ ਅਤੇ ਹਰਪ੍ਰੀਤ ਕੋਰ ਨੇ ਆਪਣੇ ਭਾਸ਼ਣ ਵਿਚ ਡੀ.ਏ.ਦਾਬਕਾਇਆ ਦੇਣ ਸਬੰਧੀ ਆਊਟ ਸੋਰਸ ਖਤਮ ਕਰਕੇ ਰੈਗੂਲਰ ਕਰਨ, ਪੰਜਵਵੇਂ ਪੇ ਕਮਿਸ਼ਨ ਦੀਪੂਰਨ ਰੂਪ ਵਿਚ ਲਾਗੂ ਕਰਨ ਵਾਰੇ ਸਰਕਾਰ ਤੋਂ ਮੰਗ ਕੀਤੀ। ਸਟੇਜ ਦੀ ਕਾਰਵਾਈ ਮਦਨਲਾਲ ਵਲੋ ਬਾਖੂਬੀ ਨਿਭਾਈ ਗਈ।



