ਸਿਹਤ ਵਿਭਾਗ ਵੱਲੋਂ ਪਿੰਡ ਦੌਲਤਪੁਰ ਵਿਖੇ ਡੇਂਗੂ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ

ਸਿਹਤ ਵਿਭਾਗ ਵੱਲੋਂ ਦੌਲਤਪੁਰ ਵਿਖੇ ਡੇਂਗੂ ਤੋਂ ਬਚਾਅ ਪ੍ਰਤੀ ਜਾਗਰੂਕ ਕੀਤਾ

ਨਵਾਂਸ਼ਹਿਰ 20 ਜੂਨ (ਹਰਿੰਦਰ ਸਿੰਘ)ਸਿਵਲ ਸਰਜਨ ਡਾਕਟਰ ਗੁਰਿੰਦਰਜੀਤ ਸਿੰਘ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਅਤੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਗਿਤਾਜਲੀ਼ ਸਿੰਘ ਪੀ ,ਐਚ,ਸੀ, ਮੁਜੱਫਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਆਯੂਸ਼ਮਾਨ ਅਰੋਗਿਆ ਕੇਂਦਰ ਭਗੌਰਾ ਅਧੀਨ ਆਉਂਦੇ ਪਿੰਡ ਦੌਲਤਪੁਰ ਵਿਖੇ ਡੇਂਗੂ ਦੀ ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਪਿੰਡ ਵਿੱਚ ਡੇਂਗੂ ਸਰਵੇ ਕੀਤਾ ਗਿਆ। ਜਿਸ ਵਿਚ ਸਿਹਤ ਕਰਮਚਾਰੀ ਘਨ ਸ਼ਾਮ ਨੇ ਲੋਕਾਂ ਨੂੰ ਦੱਸਿਆ ਗਿਆ ਕਿ ਡੇਂਗੂ ਇੱਕ ਵਾਇਰਲ ਬਿਮਾਰੀ ਹੈ ਜੋ ਕਿ ਇੱਕ ਮੱਛਰ ਦੇ ਕੱਟਣ ਨਾਲ ਹੁੰਦੀ ਹੈ। ਇਸ ਮੱਛਰ ਦਾ ਨਾਂ ਏਡੀਜ਼ ਅਜਿਪਟੀ ਹੈ। ਇਹ ਮੱਛਰ ਦਿਨ ਵੇਲੇ ਕੱਟਦਾ ਹੈ। ਡੇਂਗੂ ਦੇ ਲੱਛਣਾਂ ਬਾਰੇ ਦੱਸਿਆ ਕਿ ਇਸ ਬਿਮਾਰੀ ਵਿੱਚ ਤੇਜ਼ ਸਿਰ ਦਰਦ ਅਤੇ ਤੇਜ਼ ਬੁਖਾਰ ਹੁੰਦਾ ਹੈ। ਜੀਅ ਕੱਚਾ ਅਤੇ ਉਲਟੀਆਂ ਲਗਦੀਆਂ ਹਨ। ਮਾਸ ਪੇਸ਼ੀਆਂ ਅਤੇ ਜੋੜਾਂ ਵਿੱਚ ਦਰਦ ਹੁੰਦਾ ਹੈ। ਜ਼ਿਆਦਾ ਹਾਲਤ ਖ਼ਰਾਬ ਹੋਣ ਤੇ ਮੂੰਹ, ਨੱਕ, ਅਤੇ ਮਸੂੜਿਆਂ ਵਿੱਚੋਂ ਖੂਨ ਵੱਗਦਾ ਹੈ।ਸਿਹਤ ਕਰਮਚਾਰੀ ਸ੍ਰੀ ਘਨ ਸ਼ਾਮ ਨੇ ਦੱਸਿਆ ਕਿ ਇਹ ਮੱਛਰ ਖੜ੍ਹੇ ਸਾਫ਼ ਪਾਣੀ ਵਿਚ ਹੁੰਦਾ ਹੈ। ਜਿਵੇਂ ਘਰਾਂ ਵਿੱਚ ਕੂਲਰਾਂ, ਫਰਿੱਜਾਂ ਦੇ ਪਿਛਲੇ ਪਾਸੇ ਵਾਲ਼ੀ ਟ੍ਰੈ , ਪਾਣੀ ਦੀਆਂ ਟੈਂਕੀਆਂ, ਟੁੱਟੇ ਭੱਜੇ ਭਾਂਡਿਆਂ, ਖ਼ਾਲੀ ਗਮਲਿਆਂ ਵਿਚ, ਵੇਸਟ ਰੱਖੇ ਟਾਇਰਾਂ ਵਿੱਚ ਇਸ ਮੱਛਰ ਦਾ ਲਾਰਵਾ ਬਣ ਸਕਦਾ ਹੈ। ਇਸ ਲਈ ਇਸ ਡੇਂਗੂ ਦੀ ਬਿਮਾਰੀ ਤੋਂ ਬਚਣ ਲਈ ਸਾਨੂੰ ਕਿਸੀ ਵੀ ਜਗ੍ਹਾ ਉੱਤੇ ਬੇਲੋੜਾ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ। ਪਾਣੀ ਦੀਆਂ ਟੈਂਕੀਆਂ ਨੂੰ ਚੰਗੀ ਤਰ੍ਹਾਂ ਢੱਕ ਕੇ ਰੱਖੋ। ਹਫ਼ਤੇ ਵਿੱਚ ਇੱਕ ਬਾਰ ਕੂਲਰਾਂ ਨੂੰ ਖਾਲੀ ਕਰਕੇ ਜ਼ਰੂਰ ਸੁਕਾਓ। ਟਾਇਰਾਂ ਅਤੇ ਖ਼ਾਲੀ ਪਏ ਬਰਤਨਾਂ, ਗਮਲਿਆਂ ਵਿਚ ਪਾਣੀ ਇਕੱਠਾ ਨਾ ਹੋਣ ਦਿਓ। ਕੱਪੜੇ ਅਜਿਹੇ ਪਹਿਨੋ ਜਿਸ ਨਾਲ ਪੂਰਾ ਸਰੀਰ ਢੱਕਿਆ ਰਹੇ।ਮੱਛਰ ਭਜਾਉਣ ਵਾਲੀਆਂ ਐਂਟੀ ਮਾਸਕੀਟੋ ਕਰੀਮਾਂ ਅਤੇ ਜੰਤਰਾਂ ਦੀ ਵਰਤੋਂ ਕਰਨੀ ਚਾਹੀਦੀ ਹੈ। ਤੇਜ਼ ਬੁਖਾਰ ਹੋਣ ਉਤੇ ਆਪਣੀ ਨੇੜੇ ਦੀ ਸਿਹਤ ਸੰਸਥਾ ਵਿੱਚ ਜਾ ਕੇ ਚੈੱਕ -ਅੱਪ ਕਰਵਾਉਣਾ ਚਾਹੀਦਾ ਹੈ। ਲੋਕਾਂ ਨੂੰ ਦੱਸਿਆ ਗਿਆ ਕਿ ਡੇਂਗੂ ਦੀ ਬਿਮਾਰੀ ਦਾ ਸਾਰਾ ਇਲਾਜ਼ ਅਤੇ ਸਾਰੇ ਟੈਸਟ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਫਰੀ ਹੁੰਦੇ ਹਨ। ਸਰਵੇਖਣ ਦੌਰਾਨ ਜਿਸ ਥਾਂ ਤੋਂ ਡੇਂਗੂ ਦਾ ਲਾਰਵਾ ਮਿਲਿਆ ਉਥੇ ਲਾਰਵੀਸਾਇਡ ਸਪ੍ਰੈਅ ਕੀਤੀ ਗਈ। ਇਸ ਸਰਵੇ ਵਿੱਚ ਪਿੰਡ ਦੀ ਆਸ਼ਾ ਵਰਕਰ ਰਿੰਪੀ ਅਤੇ ਬਰੀਡਰ ਚੈਕਰ ਲਭਪ੍ਰੀਤ, ਨਾਲ ਹੀ ਪਿੰਡ ਦੇ ਮੋਹਤਬਰ ਵਿਅਕਤੀਆਂ ਵੱਲੋਂ ਸਹਿਯੋਗ ਦਿੱਤਾ ਗਿਆ।

Leave a Reply

Your email address will not be published. Required fields are marked *

error: Content is protected !!