ਲੰਗੜੋਆ ਸਕੂਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ/ ਯੋਗ ਕੇਵਲ ਸ਼ਰੀਰਕ ਅਭਿਆਸ ਹੀ ਨਹੀਂ ਸਗੋਂ ਅਧਿਆਤਮਿਕ ਜਾਗਰੂਕਤਾ ਦਾ ਮਾਰਗ ਹੈ – ਰੇਖਾ ਜਨੇਜਾ

ਲੰਗੜੋਆ ਸਕੂਲ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਯੋਗ ਕੇਵਲ ਸ਼ਰੀਰਕ ਅਭਿਆਸ ਹੀ ਨਹੀਂ ਸਗੋਂ ਅਧਿਆਤਮਿਕ ਜਾਗਰੂਕਤਾ ਦਾ ਮਾਰਗ ਹੈ – ਰੇਖਾ ਜਨੇਜਾ

ਨਵਾਂਸ਼ਹਿਰ 21 ਜੂਨ (ਹਰਿੰਦਰ ਸਿੰਘ)ਭਾਰਤ ਦੀ ਸਨਾਤਨ ਸੰਸਕ੍ਰਿਤੀ ਨੇ ਸੰਸਾਰ ਨੂੰ ਅਨੇਕਾਂ ਅਮੁੱਲ ਤੋਹਫ਼ੇ ਦਿੱਤੇ ਹਨ, ਜਿਨ੍ਹਾਂ ਵਿੱਚੋਂ ਯੋਗ ਸਭ ਤੋਂ ਮਹੱਤਵਪੂਰਨ ਅਤੇ ਸਦੀਵੀ ਹੈ। ਅੱਜ ਜਦੋਂ ਪੂਰੀ ਦੁਨੀਆ ਤਣਾਅ, ਤੇਜ਼ ਰਫ਼ਤਾਰ ਜੀਵਨ ਸ਼ੈਲੀ, ਮਾਨਸਿਕ ਅਸ਼ਾਂਤੀ ਅਤੇ ਸਰੀਰਕ ਬਿਮਾਰੀਆਂ ਨਾਲ ਜੂਝ ਰਹੀ ਹੈ, ਤਦ ਯੋਗ ਮਨੁੱਖੀ ਜੀਵਨ ਨੂੰ ਸੰਤੁਲਨ, ਸਿਹਤ ਅਤੇ ਆਧਿਆਤਮਕ ਉੱਨਤੀ ਪ੍ਰਦਾਨ ਕਰਨ ਵਾਲੇ ਪ੍ਰਕਾਸ਼-ਸਤੰਭ ਵਜੋਂ ਉਭਰਿਆ ਹੈ। ਇਸੇ ਕਰਕੇ ਹਰ ਸਾਲ 21 ਜੂਨ ਨੂੰ ਪੂਰੀ ਦੁਨੀਆਂ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਉਕਤ ਵਿਚਾਰਾਂ ਦਾ ਪ੍ਰਗਟਾਵਾ ਪੀ.ਐਮ ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਸਟੇਟ ਐਵਾਰਡੀ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਯੋਗ ਸਾਧਨਾ ਕਰਨ ਮੌਕੇ ਕੀਤਾ। ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਕਿਹਾ ਕਿ ਯੋਗ ਸਿਰਫ਼ ਸਰੀਰਕ ਕਸਰਤ ਨਹੀਂ ਹੈ, ਸਗੋਂ ਇਹ ਜੀਵਨ ਨੂੰ ਸਹੀ ਦਿਸ਼ਾ ਅਤੇ ਮਕਸਦ ਦੇਣ ਵਾਲੀ ਇੱਕ ਦਿਵਿਆ ਸਾਧਨਾ ਹੈ ਅਤੇ ਇਹ ਸਾਨੂੰ ਆਪਣੇ ਆਪ ਨਾਲ, ਕੁਦਰਤ ਨਾਲ ਅਤੇ ਪਰਮਾਤਮਾ ਨਾਲ ਜੋੜਨ ਦਾ ਰਾਹ ਦਿਖਾਉਂਦਾ ਹੈ। ਯੋਗ’ ਸ਼ਬਦ ਸੰਸਕ੍ਰਿਤ ਧਾਤੂ ‘ਯੁਜ’ ਤੋਂ ਬਣਿਆ ਹੈ, ਜਿਸਦਾ ਅਰਥ ਹੈ “ਜੋੜਨਾ” ਜਾਂ “ਏਕਤਾ ਵਿੱਚ ਲਿਆਉਣਾ”। ਯੋਗ ਸਰੀਰ, ਮਨ, ਬੁੱਧੀ ਅਤੇ ਆਤਮਾ ਦੇ ਸੁਮੇਲ ਪੂਰਨ ਏਕੀਕਰਨ ਨੂੰ ਦਰਸਾਉਂਦਾ ਹੈ। ਇਹ ਉਹ ਅਵਸਥਾ ਹੈ ਜਿਸ ਵਿੱਚ ਮਨੁੱਖ ਬਾਹਰੀ ਹਾਲਾਤਾਂ ਤੋਂ ਪ੍ਰਭਾਵਿਤ ਹੋਏ ਬਿਨਾਂ ਅੰਦਰੂਨੀ ਸ਼ਾਂਤੀ ਅਤੇ ਸੰਤੁਲਨ ਦਾ ਅਨੁਭਵ ਕਰਦਾ ਹੈ।ਇਸ ਮੌਕੇ ਸੰਸਥਾ ਦੇ ਮੈਡਮ ਰੇਖਾ ਜਨੇਜਾ ਨੇ ਬਤੌਰ ਯੋਗ ਟ੍ਰੇਨਰ ਭੂਮਿਕਾ ਨਿਭਾਉਂਦਿਆਂ ਦੱਸਿਆ ਕਿ ਜਦੋਂ ਮਨ,ਪ੍ਰਾਣ ਸ਼ਕਤੀ ਅਤੇ ਇੰਦ੍ਰੀਆਂ ਇਕਾਗਰ ਹੋ ਕੇ ਆਤਮਾ ਵਿੱਚ ਸਥਿਰ ਹੋ ਜਾਂਦੀਆਂ ਹਨ, ਤਦ ਯੋਗ ਦੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਲਈ ਯੋਗ ਨੂੰ ਕੇਵਲ ਸਰੀਰਕ ਅਭਿਆਸ ਨਹੀਂ, ਸਗੋਂ ਅਧਿਆਤਮਿਕ ਜਾਗਰੂਕਤਾ ਦਾ ਮਾਰਗ ਮੰਨਿਆ ਜਾਂਦਾ ਹੈ। ਇਸ ਮੌਕੇ ਸੰਸਥਾ ਦੇ ਗੁਨੀਤ, ਮਨਮੋਹਨ ਸਿੰਘ, ਹਰਿੰਦਰ ਸਿੰਘ, ਗੁਰਪ੍ਰੀਤ ਕੌਰ,ਮੀਨਾ ਰਾਣੀ,ਨੀਰਜ ਬਾਲੀ, ਜਸਪ੍ਰੀਤ ਕੌਰ, ਕਲਪਨਾ ਬੀਕਾ,ਸੌਰਵ ਖੰਨਾ,ਰਜਨੀ ਬਾਲਾ, ਬਰਿੰਦਰ ਕੌਰ, ਕਮਲਜੀਤ ਕੌਰ, ਸਤਨਾਮ ਸਿੰਘ ਕੈਂਪਸ ਮੈਨੇਜਰ ਅਤੇ ਨੀਰਜ ਕੌਰ ਨੇ ਯੋਗ ਸਾਧਨਾ ਦੀਆਂ ਕਸਰਤਾਂ ਕੀਤੀਆਂ।

Leave a Reply

Your email address will not be published. Required fields are marked *

error: Content is protected !!