ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਰੇਲਵੇ ਰੋਡ ਨਵਾਂਸ਼ਹਿਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਰੈਡ ਕਰਾਸ ਨਸ਼ਾ ਮੁਕਤੀ ਕੇਂਦਰ ਵਿਖੇ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ

ਨਵਾਂਸ਼ਹਿਰ 22 ਜੂਨ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਲੋਂ “ਨਸ਼ਾ ਮੁਕਤ ਭਾਰਤ ਸਪਤਾਹ 2026” ਦੇ ਇੱਕ ਹਫਤੇ ਦੀਆਂ ਗਤੀਵਿਧੀਆਂ ਦੀ ਲਗਾਤਰਤਾ ਵਿੱਚ ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ , ਨਵੀਂ ਦਿੱਲੀ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਮਾਣਯੋਗ ਸਕੱਤਰ ਸ਼ਿਵਦੁਲਾਰ ਸਿੰਘ ਢਿੱਲੋਂ(ਰਿਟਾ. ਆਈ ਏ ਐਸ) ਇੰਡੀਅਨ ਰੈੱਡ ਕਰਾਸ ਸੁਸਾਇਟੀ , ਪੰਜਾਬ ਸਟੇਟ ਬਰਾਂਚ, ਚੰਡੀਗੜ੍ਹ ਦੀ ਅਗਵਾਈ ਹੇਠ ਕੇਂਦਰ ਵਿਖੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ, ਜਿਸ ਦੀ ਪ੍ਰਧਾਨਗੀ ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ ਨੇ ਕੀਤੀ। ਇਸ ਸਾਲ ਦੀ ਥੀਮ “ ਸਿਹਤਮੰਦ ਉਮਰ ਵਧਾਉਣ ਲਈ ਯੋਗਾ” ਦੇ ਆਧਾਰ ਤੇ ਉਨਾਂ ਨੇ ਯੋਗ ਦੀ ਮਹੱਤਤਾ ਬਾਰੇ ਦੱਸਿਆ ਅਤੇ ਮਰੀਜਾਂ ਨੂੰ ਕਿਹਾ ਨੂੰ ਸਾਨੂੰ ਹਰ ਰੋਜ਼ ਯੋਗਾ ਕਰਨਾ ਚਾਹੀਦਾ ਹੈ। ਜਿਸ ਨਾਲ ਸਾਡੀ ਸਰੀਰਕ ਬਿਮਾਰੀ ਅਤੇ ਮਾਨਸਿਕ ਬਿਮਾਰੀ ਦਾ ਵੀ ਇਲਾਜ ਹੁੰਦਾ ਹੈ। ਅੰਤਰਰਾਸ਼ਟਰੀ ਯੋਗਾ ਦਿਵਸ ਦੀ ਮਹੱਤਤਾ ਸਰੀਰਕ ਅਤੇ ਮਾਨਸਿਕ ਸਿਹਤ ਲਈ ਯੋਗਾ ਦੇ ਬਹੁਤ ਸਾਰੇ ਲਾਭਾਂ ਬਾਰੇ ਜਾਗਰੂਕਤਾ ਪੈਦਾ ਕਰਨਾ ਹੈ। ਯੋਗਾ ਹਜ਼ਾਰਾਂ ਸਾਲ ਪਹਿਲਾਂ ਭਾਰਤ ਵਿੱਚ ਸ਼ੁਰੂ ਹੋਇਆ ਸੀ। ਉਨਾ ਨੇ ਕਿਹਾ ਕਿ ਯੋਗ ਮਾਨਵਤਾ ਲਈ ਇੱਕ ਅਨਮੋਲ ਸੁਗਾਤ ਹੈ। ਭਾਰਤ ਵਲੋਂ ਸੰਯੁਕਤ ਰਾਸ਼ਟਰ ਦੀ ਬੈਠਕ ਵਿੱਚ ਯੋਗ ਦਿਵਸ ਨੂੰ ਵਿਸ਼ਵ ਪੱਧਰ ਤੇ ਮਨਾਉਣ ਦਾ ਪ੍ਰਸਤਾਵ ਰੱਖਿਆ ਜੋ ਉਨਾ ਵਲੋਂ ਪਾਸ ਕੀਤਾ ਗਿਆ ਅਤੇ ਹਰ ਸਾਲ 21 ਜੂਨ ਨੂੰ ਇਹ ਦਿਨ ਵਿਸ਼ਵ ਭਰ ਵਿੱਚ ਮਨਾਇਆ ਜਾਦਾ ਹੈ। ਯੋਗ ਦਾ ਅਰਥ “ਜੁੜਨਾ, ਜੋੜਨਾ” ਹੈ। ਯੋਗ ਸਰੀਰਕ ਆਸਣ, ਸਾਹ ਲੈਣ ਦੀਆਂ ਕਸਰਤਾਂ, ਅਤੇ ਧਿਆਨ ਨੂੰ ਜੋੜਦਾ ਹੈ। ਯੋਗਾ ਲਚਕਤਾ, ਤਾਕਤ, ਸੰਤੁਲਨ ਅਤੇ ਧੀਰਜ ਵਿੱਚ ਸੁਧਾਰ ਕਰਨ ਲਈ ਕੀਤਾ ਜਾਦਾ ਹੈ। ਇਹ ਤਣਾਅ, ਚਿੰਤਾ ਅਤੇ ਉਦਾਸੀ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ। ਇਸ ਮੌਕੇ ਤੇ ਦੀਪਕ(ਸਟਾਫ ਮੈਂਬਰ),ਨੇ ਕੇਂਦਰ ਵਿਖੇ ਦਾਖਿਲ ਮਰੀਜਾਂ ਨੂੰ ਯੋਗਾ ਦੇ ਆਸਣ ਕਰਵਾਏ ਤੇ ਦੱਸਿਆ ਕਿ ਯੋਗ ਦਿਵਸ ਹਰ ਸਾਲ ਦੁਨੀਆਂ ਭਰ ਵਿੱਚ 21 ਜੂਨ ਨੂੰ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਦੀ ਮਹੱਤਤਾ ਦੱਸਦੇ ਹੋਏ ਕਿਹਾ ਕਿ ਅੱਜ ਦਾ ਦਿਨ ਸਾਲ ਵਿੱਚੋਂ ਸਭ ਤੋਂ ਲੰਬਾ ਹੁੰਦਾ ਹੈ। ਉਨ੍ਹਾਂ ਨੇ ਦੱਸਿਆ ਕਿ ਯੋਗ ਨਾ ਸਿਰਫ ਸਰੀਰਕ ਸਿਹਤ ਵਾਸਤੇ ਚੰਗਾ ਹੁੰਦਾ ਹੈ, ਬਲਕਿ ਮਾਨਸਿਕ ਸਿਹਤ ਵਾਸਤੇ ਵੀ ਚੰਗਾ ਹੁੰਦਾ ਹੈ। ਕੋਈ ਵੀ ਵਿਅਕਤੀ ਜੇ ਸਤੁੰਲਿਤ ਭੋਜਨ ਖਾਂਦਾ ਹੈ, ਅਤੇ ਕਪਾਲਭਾਤੀ, ਪ੍ਰਾਣਾਯਾਮ ਕਰਦਾ ਹੈ, ਉਹ ਹਮੇਸ਼ਾ ਸਿਹਤਮੰਦ ਰਹੇਗਾ। ਜੀਵਨ ਵਿੱਚ ਸਵਾਸਾਂ ਦੀ ਅਹਿਮੀਅਤ ਸਮਝਣੀ ਜਰੂਰੀ ਹੈ ਜੋ ਯੋਗ ਨਾਲ ਹੀ ਸੰਭਵ ਹੈ। ਪ੍ਰਾਯਾਮ ਯੋਗ ਨਾਲ ਪ੍ਰਾਣੀ ਰੋਗ ਮੁਕਤ, ਤਣਾਅ ਮੁਕਤ ਭਾਵ ਸਾਰੀਆਂ ਤਰ੍ਹਾਂ ਦੀਆ ਬੁਰਾਈਆਂ ਤੋਂ ਮੁਕਤ ਹੋ ਜਾਂਦਾ ਹੈ। ਉਨ੍ਹਾਂ ਨੇ ਕਿਹਾ ਕਿ ਹੁਣ ਲੋਕ ਯੋਗ ਦੀ ਸਾਰਥਕਤਾ ਨੂੰ ਸਮਝਣ ਲੱਗੇ ਹਨ। ਪਹਿਲਾਂ ਬਿਮਾਰੀਆਂ ਦੇ ਇਲਾਜ ਲਈ ਦਵਾਈਆਂ ਅਤੇ ਸਰਜਰੀ ਹੀ ਇਕ ਬਦਲ ਸੀ। ਪਰ ਯੋਗ ਨੇ ਕਾਫੀ ਹੱਦ ਤੱਕ ਸਾਨੂੰ ਮੁਕਤ ਕੀਤਾ ਹੈ। ਕੇਂਦਰ ਵਿਖੇ ਸਟਾਫ ਮੈਂਬਰ ਅਤੇ ਦਾਖਿਲ ਮਰੀਜਾਂ ਨੂੰ ਪ੍ਰਣ ਲਿਆ ਕਿ ਅਸੀ ਅੱਜ ਤੋਂ ਹਰ ਦਿਨ ਯੋਗਾ ਕਰਾਂਗੇ ਅਤੇ ਸਮਾਜ ਨੂੰ ਵੀ ਯੋਗ ਕਿਰਿਆਵਾਂ ਨਾਲ ਜੋੜਨ ਲਈ ਕੋਸ਼ਿਸ਼ ਕਰਾਂਗੇ ਅਤੇ ਨਸ਼ੇ ਤੋਂ ਦੂਰ ਰਹਾਗੇਂ। ਇਸ ਮੌਕੇ ਤੇ ਦਿਨੇਸ਼ ਕੁਮਾਰ, ਕਮਲਜੀਤ ਕੌਰ, ਮਨਜੀਤ ਸਿੰਘ, ਵਿਜੇ ਕੁਮਾਰ, ਕਮਲਾ ਰਾਣੀ, ਕੋਮਲਪ੍ਰੀਤ ਕੌਰ ਅਤੇ ਮਰੀਜ਼ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!