ਨਸ਼ੇ ਦੇ ਕਲੰਕ ਨੂੰ ਤੋੜ ਕੇ ਆਪਣੀ ਜਿੰਦਗੀ ਨੂੰ ਮੁੜ ਸੁਰਜੀਤ ਕਰੀਏ : ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ

ਨਸ਼ੇ ਦੇ ਕਲੰਕ ਨੂੰ ਤੋੜ ਕੇ ਆਪਣੀ ਜਿੰਦਗੀ ਨੂੰ ਮੁੜ ਸੁਰਜੀਤ ਕਰੀਏ : ਚਮਨ ਸਿੰਘ, ਪ੍ਰੋਜੈਕਟ ਡਾਇਰੈਕਟਰ

ਨਵਾਂਸ਼ਹਿਰ 03 ਜੁਲਾਈ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਨਵਾਂਸ਼ਹਿਰ ਵੱਲੋਂ ਹਜਰਤ ਮੌਲਵੀ ਗੰਗੇ ਸ਼ਾਹ ਦੇ ਦਰਬਾਰ, ਪਿੰਡ ਲਾਲਪੁਰ(ਬੰਗਾ) ਵਿਖੇ “ਨਸ਼ਾ ਮੁਕਤ ਭਾਰਤ ਅਭਿਆਨ” ਤਹਿਤ ਨਸ਼ਾ ਵਿਰੋਧੀ ਜਾਗਰੂਕਤਾ ਕੈਂਪ ਲਗਾਇਆ ਗਿਆ । ਇਸ ਕੈਂਪ ਦੀ ਪ੍ਰਧਾਨਗੀ ਸਰਬਜੀਤ ਕੌਰ (ਸਰਪੰਚ) ਨੇ ਕੀਤੀ।ਇਸ ਮੌਕੇ ਤੇ ਚਮਨ ਸਿੰਘ(ਪ੍ਰੋਜੈਕਟ ਡਾਇਰੈਕਟਰ) ਨੇ ਪਿੰਡ ਵਾਸੀਆਂ ਨੂੰ ਸੰਬੋਧਨ ਕਰਦੇ ਹੋਏ ਸਭ ਤੋਂ ਪਹਿਲਾ ਵਿਸ਼ਵ ਰੈੱਡ ਕਰਾਸ ਦੀ ਸਥਾਪਨਾ ਬਾਰੇ ਜਾਣਕਾਰੀ ਸਾਂਝੀ ਕੀਤੀ ਅਤੇ ਰੈੱਡ ਕਰਾਸ ਦੇ ਕੰਮਾਂ ਬਾਰੇ ਜਾਣਕਾਰੀ ਦੇਣ ਉਪਰੰਤ ਦੱਸਿਆ ਕਿ ਇਹ ਸੰਸਥਾ ਇਨਸਾਨਾਂ ਨੂੰ ਬਚਾਉਣ ਦਾ ਉਪਰਾਲਾ ਕਰਦੀ ਹੈ। ਅੱਜ ਲੋੜ ਹੈ ਨੌਜਵਾਨ ਜੋ ਨਸ਼ੇ ਦੀ ਆਦੀ ਹੋ ਚੁੱਕੇ ਹਨ ਅਤੇ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ, ਉਨਾ ਨੂੰ ਬਚਾਉਣ ਦੀ। ਉਨਾਂ ਨੇ ਇੱਕਤਰਤਾ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਬੱਚੇ ਛੋਟੀ ਉਮਰ ਵਿੱਚ ਹੀ ਨਸ਼ੇ ਦੀ ਲਪੇਟ ਵਿੱਚ ਆਉਣੇ ਸ਼ੁਰੂ ਹੋ ਗਏ ਹਨ, ਉਹ ਭਾਵੇਂ ਘਰ ਦਾ ਮਹੌਲ ਠੀਕ ਨਾ ਹੋਣਾ, ਬਾਹਰੀ ਪ੍ਰਭਾਵ, ਮਾਨਸਿਕ ਸਮੱਸਿਆਵਾਂ , ਬੇਰੁਜਗਾਰੀ ਆਦਿ ਨਸ਼ਿਆਨ ਦਾ ਸਹਾਰਾ ਲੈਣ ਲੱਗ ਪੈਂਦੇ ਹਨ । ਉਹ ਤੰਬਾਕੂ, ਸ਼ਰਾਬ ,ਅਫੀਮ, ਹੈਰੋਇਨ ਆਦਿ ਲੈਣ ਲੱਗ ਪੈਂਦੇ ਹਨ, ਜਿਨਾਂ ਦੇ ਨਾਲ ਨੌਜਵਾਨ ਵੱਖ ਵੱਖ ਬਿਮਾਰੀਆਂ ਨਾਲ ਪ੍ਰਭਾਵਿਤ ਹੋ ਜਾਦੇ ਹਨ। ਜਿਸ ਨਾਲ ਆਰਥਿਕਤਾ ਤਬਾਹ ਹੋ ਜਾਦੀਂ ਹੈ। ਸਮਾਜਿਕ ਤੌਰ ਤੇ ਤਾਣਾ ਬਾਣਾ ਉਲਝ ਜਾਦਾਹੈ। ਸਾਨੂੰ ਬੱਚਿਆ ਆਪਣੇ ਆਪਣੇ ਬੱਚਿਆਂ ਦਾ ਧਿਆਨ ਰੱਖਣਾ ਚਾਹੀਦਾ ਹੈ, ਉਨਾਂ ਨੂੰ ਬਹੁਤਾ ਸਮਾਂ ਦੇਣਾ , ਉਨਾਂ ਦੀ ਧਿਆਨ ਨਾਲ ਗੱਲ ਸੁਣਨੀ, ਕਿਸੇ ਕਿਸਮ ਦਾ ਧੱਕਾ ਨਾ ਕਰਨਾ ਆਦਿ। ਉਨਾਂ ਨੇ ਨਸ਼ਾ ਮੁਕਤ ਭਾਰਤ ਅਭਿਆਨ ਅਤੇ ਯੁੱਧ ਨਸ਼ਿਆ ਵਿਰੁੱਧ ਜਿਹੜੀ ਲਹਿਰ ਚਲਦੀ ਹੈ, ਉਸ ਬਾਰੇ ਦੱਸਿਆ ਅਤੇ ਸਾਨੂੰ ਸਾਰਿਆ ਨੂੰ ਸਾਥ ਦੇਣਾ ਚਾਹੀਦ ਹੈ ਤਾਂ ਕਿ ਨਸ਼ੇ ਦੇ ਕਲੰਕ ਨੂੰ ਤੋੜ ਕੇ ਨੌਜਵਾਨਾ ਆਪਣੀ ਜਿੰਦਗੀ ਨੂੰ ਮੁੜ ਸੁਰਜੀਤ ਕਰ ਸਕਣ। ਇਸ ਮੌਕੇ ਤੇ ਪਿੰਡ ਵਾਸੀਆਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਵਿਸਥਾਰਪੂਰਵਕ ਦਿੱਤੇ। ਉਨਾ ਨੇ ਕੇਂਦਰ ਦੇ ਕੰਮਾ ਬਾਰੇ ਜਾਣਕਾਰੀ ਸਾਂਝੀ ਕੀਤੀ। ਉਨਾ ਨੇ ਦੱਸਿਆ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਹੈ ਤਾਂ ਉਹ ਕੇਂਦਰ ਵਿਖੇ ਆਪਣੀ ਇੱਛਾ ਅਨੁਸਾਰ ਇੱਕ ਮਹੀਨੇ ਲਈ ਦਾਖਲ ਹੋ ਕੇ ਆਪਣਾ ਬਿਲਕੁਲ ਮੁਫਤ ਵਿੱਚ ਇਲਾਜ ਕਰਵਾ ਸਕਦਾ ਹੈ। ਜਿੱਥੇ ਕਿ ਪੀੜ੍ਹਤ ਵਿਅਕਤੀ ਨੂੰ ਪਰਿਵਾਰਕ ਮਾਹੌਲ ਦੀ ਤਰਾ ਰੱਖਿਆ ਜਾਦਾ ਹੈ ਅਤੇ ਵਧੀਆ ਇਲਾਜ ਕੀਤਾ ਜਾਦਾ ਹੈ। ਇਸ ਮੌਕੇ ਤੇ ਸੰਤੋਖ ਚੰਦ(ਪਿੰਡ ਵਾਸੀ) ਨੇ ਪਿੰਡ ਵਾਸੀਆਂ ਨੂੰ ਨਸ਼ੇ ਤੋਂ ਦੂਰ ਰਹਿਣ ਲਈ ਜਾਣਕਾਰੀ ਸਾਂਝੀ ਕੀਤੀ ਅਤੇ ਕਿਹਾ ਕਿ ਨਸ਼ੇ ਵਿਰੋਧੀ ਜਾਗਰੂਕਤਾ ਕੈਂਪਾਂ ਲਗਾਉਦੇ ਰਹਿਣਗੇ। ਇਸ ਮੌਕੇ ਤੇ ਸੁਲੱਖਣ (ਸੇਵਾਦਾਰ), ਤੀਰਥ ਰਾਮ(ਪੰਚ), ਕੁਲਦੀਪ ਕੁਮਾਰ(ਪੰਚ), ਰਜਿੰਦਰ ਕੌਰ(ਪੰਚ), ਕੁਲਵਿੰਦਰ ਰਾਮ, ਗੁਰਦਿਆਲ ਰਾਮ, ਗੁਰਬਖਸ਼ ਕੌਰ, ਪਰਪਿੰਦਰ ਕੌਰ, ਪਿਆਰੀ ਅਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜਿਰ ਸਨ।

Leave a Reply

Your email address will not be published. Required fields are marked *

error: Content is protected !!