ਨਵਾਂਸ਼ਹਿਰ 31 ਜੁਲਾਈ (ਹਰਵਿੰਦਰ ਸਿੰਘ )
ਪਿੰਡ ਉਟਾਲਾ ਵਿਖੇ ਮਾਤਾ ਧੰਨ ਕੌਰ ਤੇ ਪਿਤਾ ਛੋਟੂ ਰਾਮ ਦੇ ਘਰ ਮੋਹਣ ਸਿੰਘ ਬੂਟਾ ਦਾ ਜਨਮ 15 ਜੁਲਾਈ 1967 ਨੂੰ ਹੋਇਆ । ਪ੍ਰਾਇਮਰੀ ਸਕੂਲ ਉਟਾਲਾ ਤੋਂ ਪੜਾਈ ਸੁਰੂ ਕਰਕੇ ਸਰਕਾਰੀ ਸਕੂਲ ਜਾਡਲਾ ਤੋ ਮੈਟਿ੍ਕ ਕੀਤੀ। 1986 ਵਿਚ ਆਈ ਟੀ ਆਈ ਨਵਾਂਸ਼ਹਿਰ ਵਿਖੇ ਇਲੈਕਟ੍ਰੀਸਨ ਦਾ ਕੋਰਸ ਕਰਕੇ ਦੋ ਸਾਲ ਦੀ ਬਿਜਲੀ ਬੋਰਡ ਵਿਚ ਅਪ੍ਰੈਟਿਸ ਕੀਤੀ । 1997 ਚ ਬਤੋਰ ਲਾਇਨਮੈਨ ਸੇਵਾ ਅਰੰਭ ਕੀਤੀ ।1998 ਵਿਚ ਮੁਲਾਜਮ ਜਥੇਬੰਦੀ ਇੰਪਲਾਈਜ ਫੈਡਰੇਸ਼ਨ ਦੇ ਨਵਾਂਸ਼ਹਿਰ ਤੋ ਪ੍ਰਧਾਨ ਬਣੇ ਤੇ 2015 ਚ ਨਵਾਂਸ਼ਹਿਰ ਦੀ ਪ੍ਰਧਾਨਗੀ ਦੇ ਨਾਲ ਸਰਕਲ ਨਵਾਂਸ਼ਹਿਰ ਦੇ ਜਨਰਲ ਸਕੱਤਰ ਵੀ ਰਹੇ । ਇੰਜੀਨੀਅਰ ਮੋਹਣ ਸਿੰਘ ਦਾ ਲੋਕ ਸੇਵਾ ਸੁਭਾਅ ਹੋਣ ਕਰਕੇ ਕਰਕੇ ਉਨ੍ਹਾ ਦੀ ਪਤਨੀ ਰਾਜਵਿੰਦਰ ਕੌਰ, ਪਿੰਡ ਦੇ ਸਰਪੰਚ ਵੀ ਰਹੇ । ਉਨ੍ਹਾਂ ਦਾ ਵੱਡੀ ਲੜਕੀ ਜਸਹਰਨੀਤ ਕੌਰ ਬੀ ਟੈਕ ਕਰਨ ਤੋ ਬਾਅਦ ਇਕ ਨਿਜੀ ਸਕੂਲ ਚ ਸੇਵਾਵਾ ਨਿਭਾਅ ਰਹੇ ਹਨ ਤੇ ਬੇਟਾ ਦਿਲ ਪ੍ਰਭਜੋਤ ਸਿੰਘ ਵਿਦੇਸ ਚ ਕਾਰੋਬਾਰ ਕਰਦਾ ਹੈ । ਦੋ ਬੱਚੇ ਮਨਗੁਰਲੀਨ ਕੌਰ ਤੇ ਗੁਰਮਨਜੋਤ ਕੌਰ ਪੜ ਰਹੇ ਹਨ । ਅੱਜ ਇੰਜੀਨੀਅਰ ਮੋਹਣ ਸਿੰਘ ਬਤੋਰ ਜੇ ਈ ਤਰੱਕੀ ਹੋਣ ਉਪਰੰਤ ਇੰਚਾਰਜ ਟੀ ਆਰ ਵਾਈ ਸੇਵਾ ਮੁਕਤ ਹੋ ਰਹੇ ਹਨ ।

