ਰੋਜਾਨਾ ਸਵੇਰੇ ਫੁੱਟਬਾਲ ਕਲੱਬ ਨੇ “ਯੁੱਧ ਨਸ਼ਿਆਂ ਵਿਰੁੱਧ”ਮੁਹਿੰਮ ਤਹਿਤ ਕਰਵਾਇਆ ਫੁੱਟਬਾਲ ਮੈਚ

ਨੌਜਵਾਨ ਪੀੜ੍ਹੀ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵੱਲ ਧਿਆਨ ਦੇਣ : ਤਰਸੇਮ ਲਾਲ ਨਵਾਂਸ਼ਹਿਰ 3 ਅਗਸਤ (ਹਰਿੰਦਰ ਸਿੰਘ) ਅੱਜ ਸਵੇਰੇ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਵਲੋ “ਯੁੱਧ ਨਸ਼ਿਆਂ ਵਿਰੁੱਧ” ਚੱਲ ਰਹੀ ਮੁਹਿੰਮ ਵਿੱਚ ਯੋਗਦਾਨ ਪਾਉਂਦਿਆਂ ਆਰ ਕੇ ਆਰੀਆ ਕਾਲਜ ਦੀ ਗਰਾਊਂਡ ਵਿੱਚ ਫੁੱਟਬਾਲ ਮੈਚ ਕਰਵਾਇਆ। ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਚੇਅਰਮੈਨ ਤਰਸੇਮ ਲਾਲ ਡਿਪਟੀ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਨੇ ਦੱਸਿਆ ਕਿ ਮੈਚ ਕਲੱਬ ਦੇ ਵਾਈਸ ਪ੍ਰਧਾਨ ਰੋਵਿਨ ਦੀ ਅਗਵਾਈ ਵਿੱਚ ਡੇਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਅਤੇ ਬਜਰੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਦੀਆਂ ਟੀਮਾਂ ਦਰਮਿਆਨ ਨੋਜਵਾਨ ਪੀੜੀ ਨੂੰ ਨਸ਼ਿਆ ਤੋਂ ਦੂਰ ਰਹਿ ਕੇ ਖੇਡਾਂ ਨਾਲ ਪ੍ਰੇਰਿਤ ਕਰਨ ਲਈ ਖੇਡਿਆ ਗਿਆ।ਪਹਿਲੇ ਹਾਫ਼ ਵਿੱਚ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਦੇ ਖਿਡਾਰੀਆਂ ਅਵਤਾਰ ਸਿੰਘ,ਤਰਸੇਮ ਲਾਲ, ਸਰਬਜੀਤ ਸਿੰਘ, ਹਰੀਸ਼ ਭਾਟੀਆ, ਸੁਖਮੀਤ ਸਿੰਘ ਬਾਜਵਾ, ਗੁਰਜੋਤ ਸਿੰਘ ਬਾਜਵਾ, ਰੋਵਿਨ, ਲਵਦੀਪ ਲੱਭੀ, ਜੱਸਾ ,ਗੋਰੇ, ਵਰਿੰਦਰ ਸਿੰਘ, ਦਿਲਪ੍ਰੀਤ ਸਿੰਘ, ਨੰਦ ਲਾਲ ਵਲੋਂ ਪਾਸਿੰਗ ਬਣਾਉਂਦੇ ਹੋਏ ਇੱਕ ਦੇ ਬਾਅਦ ਇੱਕ 3 ਗੋਲ ਕੀਤੇ।ਦੁਸਰੇ ਹਾਫ ਵਿੱਚ ਬਜਰੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਖਿਡਾਰੀਆਂ ਦੀਪਕ ਅਟਵਾਲ, ਰਾਹੁਲ ਚੋਪੜਾ, ਜਸ਼ਨ,ਸਾਹਿਲ, ਜਸਕਰਨ ਸਿੰਘ, ਵਿਕਰਮ, ਮੰਜੂ ਬਾਲੀ, ਕਰਨ ਸਿੰਘ,ਸਾਹਿਲ ਹੀਰ,ਦਿਆਲ, ਪ੍ਰਵੀਨ ਕੁਮਾਰ, ਸ਼ੈਲੀ ਸਿੰਘ ਵਲੋਂ ਬਾਲ ਬਣਾਉਂਦੇ ਹੋਏ ਸ਼ੂਟਿੰਗ ਤੇ ਸ਼ੂਟਿੰਗ ਕੀਤੀ ਗਈ ਪਰ ਉਹ ਸਰਬਜੀਤ ਸਿੰਘ ਸਾਬੀ,ਤਰਸੇਮ ਲਾਲ, ਗੁਰਜੋਤ ਬਾਜਵਾ, ਗੋਰੇ,ਦੀਪੇ ਦੀ ਵਧੀਆ ਡਿਫੈਂਸ ਅਤੇ ਭਵਨੀਸ ਜਾਗੜਾ ਦੀ ਵਧੀਆ ਗੋਲ ਕੀਪਿੰਗ ਕਰਕੇ ਕੋਈ ਵੀ ਗੋਲ ਨਹੀਂ ਕਰ ਸਕੇ ਅਤੇ ਮੈਚ ਦਾ ਸਮਾਂ ਸਮਾਪਤ ਹੋ ਗਿਆ। ਮੈਚ ਡੈਲੀ ਮੋਰਨਿੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਨੇ 3-0 ਤੇ ਜਿੱਤ ਲਿਆ।ਡਿਪਟੀ ਸਮੂਹ ਸਿੱਖਿਆ ਤੇ ਸੂਚਨਾ ਅਫ਼ਸਰ ਤਰਸੇਮ ਲਾਲ ਨੇ ਆਰ ਕੇ ਆਰੀਆਂ ਕਾਲਜ ਦੇ ਪ੍ਰਿੰਸੀਪਲ ਡਾਕਟਰ ਪੁਨੀਤ ਅਨੇਜਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਡੀ ਕਲੱਬ ਦੀ ਕੋਸ਼ਿਸ ਹੈ ਕਿ ਸਾਡੀ ਨੌਜਵਾਨ ਪੀੜ੍ਹੀ ਖੇਡਾਂ ਵਾਲੇ ਪਾਸੇ ਲੱਗ ਕੇ ਨਸ਼ਿਆਂ ਤੋਂ ਦੂਰ ਰਹਿ ਕੇ ਆਪਣੇ ਦੇਸ਼ ਦੀ ਤਰੱਕੀ ਵਿੱਚ ਹਿੱਸਾ ਪਾ ਸਕਦੀ ਹੈ।ਇਸ ਮੌਕੇ ਰੋਜ਼ਾਨਾ ਸਵੇਰ ਫੁੱਟਬਾਲ ਕਲੱਬ ਦੇ ਸਮੂਹ ਪ੍ਰਬੰਧਕਾਂ ਤੇ ਬਜਰੰਗ ਫੁੱਟਬਾਲ ਕਲੱਬ ਨਵਾਂਸ਼ਹਿਰ ਦੇ ਕੋਚ ਤੇ ਸਮੂਹ ਖਿਡਾਰੀਆਂ ਕਲੱਬ ਦੇ ਨਵੇਂ ਤੇ ਪੁਰਾਣੇ ਸਮੂਹ ਖਿਡਾਰੀਆਂ ਵਲੋ ਸੰਪੂਰਨ ਸਹਿਯੋਗ ਦਿੱਤਾ ਗਿਆ ।

Leave a Reply

Your email address will not be published. Required fields are marked *

error: Content is protected !!