ਪੁੱਤਰ ਦੇ ਜਨਮ ਦਿਨ ਦੀ ਖੁਸ਼ੀ ਮੌਕੇ ਬੂਟਾ ਲਗਾਇਆ

ਨਵਾਂਸ਼ਹਿਰ 5 ਅਗਸਤ,(ਹਰਿੰਦਰ ਸਿੰਘ) ਚੰਡੀਗੜ੍ਹ ਰੋਡ ਤੇ ਸਥਿਤ ਪੀ.ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਵਿਖੇ ਉਥੋਂ ਦੇ ਸਾਇੰਸ ਅਧਿਆਪਕ ਸੁਖਵਿੰਦਰ ਲਾਲ ਨੇ ਆਪਣੇ ਪੁੱਤਰ ਨਿਤਿਨ ਲਾਲ ਦੇ ਬਾਰਵੇਂ ਜਨਮ ਦਿਨ ਮੌਕੇ ਪਾਮ ਨਾਂ ਦਾ ਸਜਾਵਟੀ ਬੂਟਾ ਲਾ ਕੇ ਸਟਾਫ ਤੇ ਬੱਚਿਆਂ ਨਾਲ ਖੁਸ਼ੀ ਸਾਂਝੀ ਕੀਤੀ। ਸੁਖਵਿੰਦਰ ਲਾਲ ਨੇ ਬੇਟੇ ਨਿਤਿਨ ਦੇ ਜਨਮਦਿਨ ਮੌਕੇ ਸਟਾਫ ਨੂੰ ਮਠਿਆਈ ਵੰਡੀ।ਇਸ ਮੌਕੇ ਤੇ ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਸੁਖਵਿੰਦਰ ਲਾਲ ਨੂੰ ਉਨ੍ਹਾਂ ਦੇ ਪੁੱਤਰ ਨਿਤਿਨ ਦੇ ਜਨਮ ਦਿਨ ਤੇ ਵਧਾਈ ਦਿੱਤੀ ਅਤੇ ਵਧੀਆ ਸਿੱਖਿਆ ਹਾਸਿਲ ਕਰਕੇ ਚੰਗੇ ਮੁਕਾਮ ਤੇ ਪਹੁੰਚਣ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਬੂਟਾ ਲਗਾਉਣ ਮੌਕੇ ਪ੍ਰਿੰਸੀਪਲ ਅਗਨੀਹੋਤਰੀ ਤੋਂ ਇਲਾਵਾ ਸਟਾਫ ਦੇ ਪ੍ਰੇਮ ਪਾਲ ਸਿੰਘ, ਹਰਿੰਦਰ ਸਿੰਘ, ਸੁਮੀਤ ਸੋਢੀ,ਕੈਂਪਸ ਮੈਨੇਜਰ ਕੁਲਵਿੰਦਰ ਸਿੰਘ,ਮਨਮੋਹਨ ਸਿੰਘ, ਗੁਰਪ੍ਰੀਤ ਸਿੰਘ ਅਤੇ ਸਕੂਲੀ ਬੱਚੇ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!