ਨਵਾਂਸ਼ਹਿਰ (ਹਰਿੰਦਰ ਸਿੰਘ) ਨਵਾਂ ਸ਼ਹਿਰ ਇਲਾਕੇ ਦੇ ਉੱਘੇ ਟਰਾਂਸਪੋਰਟ ਦੇ ਕਾਰੋਬਾਰੀ ਅਤੇ ਸਮਾਜ ਸੇਵਕ ਹਰਦੇਵ ਸਿੰਘ ਕਾਹਮਾ ਨੇ ਅੱਜ ਪੀ ਐਮ ਸ਼੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਲੰਗੜੋਆ ਦੇ ਬੱਚਿਆਂ ਨੂੰ 50 ਦੇ ਕਰੀਬ ਸਲੋਗਨ ਵਾਲੀਆਂ ਟੀ ਸ਼ਰਟਾਂ ਦੀ ਵੰਡ ਕੀਤੀ ਜਿਨ੍ਹਾਂ ਤੇ “ਮੈਂ ਪੰਜਾਬੀ” “ਮੇਰੀ ਪੰਜਾਬੀ” ਅਤੇ “ਮੇਰੇ ਪੰਜਾਬੀ” ਪ੍ਰਿੰਟ ਹੋਇਆ ਸੀ। ਆਪਣੀ ਮਾਤ ਭਾਸ਼ਾ ਤੇ ਸੂਬੇ ਨੂੰ ਗੂੜ੍ਹਾ ਪਿਆਰ ਕਰਨ ਵਾਲੇ ਹਰਦੇਵ ਸਿੰਘ ਕਾਹਮਾ ਨੇ ਬੱਚਿਆਂ ਨੂੰ ਆ ਕੇ ਅਸ਼ੀਰਵਾਦ ਦਿੱਤਾ ਅਤੇ ਉਨ੍ਹਾਂ ਨੂੰ ਵਧੀਆ ਪੜ੍ਹਾਈ ਕਰਕੇ ਚੰਗੇ ਨਾਗਰਿਕ ਬਣਨ ਲਈ ਪ੍ਰੇਰਿਤ ਕੀਤਾ। ਸੰਸਥਾ ਦੇ ਮੁਖੀ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ ਨੇ ਹਰਦੇਵ ਸਿੰਘ ਕਾਹਮਾ ਦਾ ਸੰਸਥਾ ਵਿੱਚ ਆਉਣ ਦੇ ਸਵਾਗਤ ਕੀਤਾ ਅਤੇ ਉਨ੍ਹਾਂ ਵੱਲੋਂ ਬੱਚਿਆਂ ਪ੍ਰਤੀ ਦਿਖਾਏ ਸਨੇਹ ਤੇ ਸੇਵਾ ਭਾਵਨਾ ਦਾ ਸਤਿਕਾਰ ਦੇਖ ਕੇ ਧੰਨਵਾਦ ਕੀਤਾ ਤੇ ਉਨ੍ਹਾਂ ਦਾ ਸਨਮਾਨ ਕੀਤਾ। ਡਾਕਟਰ ਅਗਨੀਹੋਤਰੀ ਨੇ ਸਮਾਜ ਸੇਵੀ ਕਾਹਮਾ ਨੂੰ ਭਵਿੱਖ ਵਿੱਚ ਵੀ ਉਨ੍ਹਾਂ ਨੂੰ ਸੰਸਥਾ ਨਾਲ ਜੁੜੇ ਰਹਿਣ ਦੀ ਮੰਗ ਕੀਤੀ। ਇਸ ਮੌਕੇ ਤੇ ਬੀਤੇ ਕੁਝ ਦਿਨ ਪਹਿਲਾਂ ਰਾਸ਼ਟਰ ਪੱਧਰੀ ਦੀ ਕਰਾਟੇ ਸ਼ੈਂਪੀਅਨ ਵਿੱਚ ਜੇਤੂ ਵਿਦਿਆਰਥੀਆਂ ਨੂੰ ਪ੍ਰਾਪਤ ਮੈਡਲਾਂ ਦੀ ਵੰਡ ਹਰਦੇਵ ਸਿੰਘ ਕਾਹਮਾ ਦੇ ਹੱਥੋਂ ਕਰਵਾਈ ਗਈ। ਅੱਜ ਦੇ ਇਸ ਰਸਮੀ ਸਮਾਗਮ ਮੌਕੇ ਸਕੂਲ ਦੇ ਪ੍ਰਿੰਸੀਪਲ ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ, ਹਰਿੰਦਰ ਸਿੰਘ, ਸੁਖਵਿੰਦਰ ਲਾਲ, ਮੀਨਾ ਰਾਣੀ, ਸੁਮੀਤ ਸੋਢੀ, ਸੁਸ਼ੀਲ ਕੁਮਾਰ ਆਦਿ ਤੋਂ ਇਲਾਵਾ ਬੱਚੇ ਹਾਜ਼ਰ ਸਨ।


