ਪੰਜਾਬ ਦੇ ਹੰਝੂਆਂ ਦੀ ਦਾਸਤਾਨ ਜੋ ਸਤਲੁਜ, ਬਿਆਸ ਤੇ ਰਾਵੀ ਦੀ ਭੇਂਟ ਚੜ੍ਹ ਗਏ ….✍️

ਅੱਗਾਂ ਨਾਲ ਕਣਕ ਮੱਚੀ ਪਾਣੀ
ਨਾਲ ਝੋਨਾ ਡੁੱਬਿਆ,ਅਫਸੋਸ
ਕਿਸੇ ਵੀ ਸੈਟੇਲਾਈਟ ਨੇ ਫੋਟੋ ਨਹੀਂ
ਖਿੱਚੀ! ਆਖਿਰ ਇਹ ਵਿਤਕਰੇ ਕਦੋਂ ਤੱਕ?
ਪਿਛਲੇ ਕੁਝ ਦਿਨਾਂ ਤੋਂ ਪੰਜ+ ਆਬ ਨੂੰ ਆਬ ਦੀ ਮਾਰ ਭਾਵ ਕੁਦਰਤੀ ਆਫਤ (ਹੜ੍ਹਾਂ ਦੀ ਮਾਰ) ਨੇ ਘੇਰਿਆ ਹੋਇਆ ਹੈ। ਜਿਆਦਾਤਰ ਮਾਲਵਾ ਤੇ ਮਾਝਾ ਪੂਰੀ ਤਰ੍ਹਾਂ ਜਲ-ਥਲ ਹੋਣ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਮਾਝੇ ਦੇ ਡੇਰਾ ਬਾਬਾ ਨਾਨਕ ਇਲਾਕੇ ਚ ਸਮੇਂ ਦੀ ਸਰਕਾਰ ਪ੍ਰਤੀ ਲੋਕਾਂ ਦਾ ਰੋਹ ਟੀ.ਵੀ ਚੈਨਲਾਂ ਤੇ ਦੇਖਣ ਨੂੰ ਮਿਲ ਰਿਹਾ ਹੈ। ਲੋਕ ਕਿਵੇਂ ਆਪਣੀ ਭੜਾਸ ਕੱਢ ਕੇ ਸਰਕਾਰਾਂ ਨੂੰ ਕੋਸ ਰਹੇ ਹਨ ਕਿ, ਇੱਕ ਪਾਸੇ ਤਾਂ ਭਾਰਤ ਵਰਗਾ ਵੱਡਾ ਮੁਲਕ ਡਿਜੀਟਲ ਇੰਡੀਆ,ਗੁਆਂਡੀ ਮੁਲਕ ਵਿੱਚ ਘੁੱਸ ਕੇ ਦੁਸ਼ਮਣ ਨੂੰ ਮਾਰਨ ਅਤੇ ਵਿਗਿਆਨੀ ਮਤ ਚ ਮੋਹਰੀ ਆਦਿ ਹੋਣ ਵਰਗੇ ਖੋਖਲੇ ਦਾਅਵੇ ਕਰ ਰਿਹਾ ਹੈ। ਜਦਕਿ ਮੌਜੂਦਾ ਸਮੇਂ ਉਨ੍ਹਾਂ ਨੂੰ ਆਪਣੇ ਹੀ ਸੂਬੇ ਦੇ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਬਚਾਉਣ ਵਿੱਚ ਅਸਮਰੱਥਾ ਪ੍ਰਗਟਾਈ ਜਾ ਰਹੀ ਹੈ। ਆਰਮੀ,ਐਨ.ਡੀ.ਆਰ ਐਫ ਦੀਆਂ ਟੀਮਾਂ ਕੋਲ ਕਿਸ਼ਤੀਆਂ ਚਲਾਉਣ ਲਈ ਡੀਜ਼ਲ ਤੱਕ ਵੀ ਮੁਹਈਆ ਕਰਵਾਉਣ ਲਈ ਸਰਕਾਰ ਅਸਮਰੱਥ ਰਹੀ। ਲੋਕਾਂ ਵਿੱਚ ਰੋਹ ਹੈ ਕਿ ਜੇਕਰ ਉਨ੍ਹਾਂ ਨੇ ਸਾਰਾ ਕੁਝ ਆਪ ਹੀ ਕਰਨਾ ਹੈ ਤੇ ਫਿਰ ਲੋਕਤੰਤਰ ਦੇਸ਼ ਵਿੱਚ ਵੋਟਾਂ ਦਾ ਡਰਾਮਾ ਕਰਕੇ ਉਨ੍ਹਾਂ ਦੀ ਪੂੰਜੀ ਨੂੰ ਬਰਬਾਦ ਕਰਨ ਦਾ ਡਰਾਮਾ ਕਿਉਂ? ਕਿਤੇ ਕਿਤੇ ਲੋਕਾਂ ਵੱਲੋਂ ਸਮਾਜ ਸੇਵੀ ਸੰਸਥਾਵਾਂ ਜਿਵੇਂ ਕਿ ਖਾਲਸਾ ਏਡ ਅਤੇ ਕੁਝ ਹੋਰ ਸਥਾਨਕ ਸਮਾਜ ਸੇਵੀ ਸੰਸਥਾਵਾਂ ਦੀ ਤਾਰੀਫ ਕਰਦੇ ਹੋਏ ਸੁਣਿਆ ਕਿ ਉਨ੍ਹਾਂ ਵੱਲੋਂ ਲੋਕਾਂ ਨੂੰ ਰਾਸ਼ਨ,ਸਿਹਤ ਸਹੂਲਤਾਂ ਤੇ ਡੀਜ਼ਲ ਆਦਿ ਮੁਹਈਆ ਕਰਾਉਣ ਵਰਗੀਆਂ ਸੇਵਾਵਾਂ ਦੇਣ ਵਿੱਚ ਕੋਈ ਕਸਰ ਨਹੀਂ ਛੱਡੀ ਜਾ ਰਹੀ, ਪਰ ਸਰਕਾਰਾਂ ਇਸ ਵਿੱਚ ਵੀ ਵਿਘਨ ਪਾਉਣ ਵਿੱਚ ਪੂਰੀ ਕੋਸ਼ਿਸ਼ ਰਹੀਆਂ ਹਨ ਕਿਉਂਕਿ ਉਨ੍ਹਾਂ ਦੀ ਨਲਾਇਕੀ ਜ਼ਾਹਿਰ ਹੁੰਦੀ ਹੈ। ਅੱਜ ਵੀ ਲੋਕਾਂ ਨੇ 2% ਅਤੇ ਅੱਤਵਾਦੀ ਕਹਾਉਣ ਵਾਲੀ ਕੌਮ ਦੀ ਤਾਰੀਫ ਕਰਦੇ ਆ ਕਿਹਾ ਕਿ ਜੇਕਰ ਸਿੱਖ ਨਾ ਹੁੰਦੇ ਤਾਂ ਸ਼ਾਇਦ ਅਸੀਂ ਪਾਣੀ ਵਿੱਚ ਡੁੱਬ ਕੇ ਮਰ ਜਾਂਦੇ। ਮਾਝੇ ਦੇ ਡੇਰਾ ਬਾਬਾ ਨਾਨਕ ਦੇ ਲੋਕਾਂ ਵੱਲੋਂ ਸਮੇਂ ਦੀਆਂ ਸਰਕਾਰਾਂ ਨੂੰ ਲਾਹਨਤਾਂ ਪਾਉਣ ਤੋਂ ਇਲਾਵਾ ਹੋਰ ਕੁਝ ਵੀ ਨਹੀਂ ਦਿੱਤਾ ਜਾ ਰਿਹਾ।ਸਥਾਨਕ ਲੋਕਾਂ ਨੇ ਪਾਣੀ ਵਿੱਚ ਡੁੱਬੇ ਹੋਏ ਅੱਧੇ ਟਰੈਕਟਰ ਤੇ ਬੈਠ ਕੇ ਚੈਨਲ ਵਾਲੇ ਨੂੰ ਆਪਣਾ ਦਰਦ ਦੱਸਦੇ ਹੋਏ ਕਿਹਾ ਕਿ ਸਰਕਾਰਾਂ ਸਾਡੀ ਕਿਸਾਨੀ ਤੇ ਜਵਾਨੀ ਨੂੰ ਖਤਮ ਕਰਨ ਵਿੱਚ ਤੁਲੀਆਂ ਹੋਈਆਂ ਹਨ। ਕਿਤੇ ਕਿਤੇ ਕਿਰਤੀ ਕਿਸਾਨ ਵੀਰਾਂ ਦਾ ਹੌਸਲਾ ਦੇਖਣ ਨੂੰ ਮਿਲਿਆ ਅਜਨਾਲਾ ਇਲਾਕੇ ਨਾਲ ਲੱਗਦੇ ਧੁੱਸੀ ਬੰਨ੍ਹ ਨੂੰ ਕਿਸਾਨਾਂ ਵੱਲੋਂ ਆਪਣੀ ਬੜੀ ਮਿਹਨਤ,ਮੁਸ਼ੱਕਤ ਤੇ ਬਲਬੂਤੇ ਦੇ ਨਾਲ ਤਿੰਨ ਵਾਰ ਰੇਤੇ ਦੀਆਂ ਬੋਰੀਆਂ ਭਰ ਭਰ ਕੇ ਬੰਨ ਦੇ ਪਾਣੀ ਨੂੰ ਰੋਕਿਆ ਗਿਆ(ਇਸ ਘਟਨਾ ਨੇ ਸਰਦਾਰ ਹਰੀ ਸਿੰਘ ਨਲੂਆ ਦੇ ਸਮੇਂ ਖੈਬਰ ਦਰ੍ਹਾ ਸਰ ਕਰਨ ਦੀ ਯਾਦ ਨੂੰ ਤਾਜ਼ਾ ਕੀਤਾ) ਪਰ ਕੁੱਦਰਤ ਅੱਗੇ ਜ਼ੋਰ ਨਾ ਚੱਲਣ ਕਾਰਨ ਤਾਂ ਉਹ ਬਾਰ ਬਾਰ ਅਸਫਲ ਰਹੇ। ਉੱਥੇ ਕਈ ਕਿਸਾਨ ਵੀਰ ਧਾਹਾਂ ਮਾਰਦੇ ਵੀ ਦੇਖੇ ਗਏ। ਹੁਣ ਗੱਲ ਜੇਕਰ ਸੱਚਾਈ ਦੀ ਕਰੀਏ ਤਾਂ ਸਰਕਾਰਾਂ ਨੂੰ ਇਹ ਚਾਹੀਦਾ ਸੀ ਕਿ ਉਹ ਬਰਸਾਤ ਸ਼ੁਰੂ ਹੋਣ ਤੋਂ ਪਹਿਲਾਂ ਹੀ ਇਸ ਕੁਦਰਤੀ ਆਫਤ ਤੋਂ ਬਚਣ ਲਈ ਅਗਾਊਂ ਢੁਕਵਾਂ ਪ੍ਰਬੰਧ ਕਰਦੀ ਜਦ ਕਿ ਸਰਕਾਰ ਆਪਣਾ ਫਰਜ਼ ਨਾ ਨਿਭਾਉਣ ਕਰਕੇ ਕੁੰਭਕਰਨੀ ਨੀਂਦਰ ਸੁੱਤੀ ਰਹੀ। ਅਖੀਰ ਲੋਕ ਸਰਕਾਰ ਤੋਂ ਮੰਗ ਕਰਦੇ ਹੋਏ ਅਪੀਲ ਕਰਦੇ ਹਨ ਕਿ ਜਾਂ ਤਾਂ ਸਰਕਾਰਾਂ ਆਪਣੀ ਜਿੰਮੇਵਾਰੀ ਇਮਾਨਦਾਰੀ ਨਾਲ ਨਿਭਾਉਣ ਨਹੀਂ ਤਾਂ ਹਰ ਸਾਲ ਛੇ ਮਹੀਨੇ ਬਾਅਦ ਕੋਈ ਨਾ ਕੋਈ ਮੱਤਦਾਨ ਕਰਾਉਣ ਵਰਗਾ ਡਰਾਮਾ ਬੰਦ ਕਰ ਦੇਣ ਤਾਂ ਕਿ ਦੇਸ਼ ਤੇ ਸੂਬੇ ਦੀ ਅਰਥ ਵਿਵਸਥਾ ਨੂੰ ਢਾਹ ਨਾ ਲੱਗੇ ਤਾਂ ਹੀ ਪੰਜਾਬ ਇੱਕ ਖੁਸ਼ਹਾਲ ਸੂਬਾ ਬਣ ਸਕਦਾ। ਸਮਾਪਤ!!

ਰੋਂਦੀ ਹੋਈ ✍️✍️✍️ ਕਲਮ ਦੇ ਬੋਲ
ਹਰਿੰਦਰ ਸਿੰਘ – ੯੮੧੪੮੨੫੬੫੧

Leave a Reply

Your email address will not be published. Required fields are marked *

error: Content is protected !!