ਰੱਬਾ ਰੱਬਾ ਮੀਂਹ ਹਟਾ, ਡੁੱਬ ਗਈ ਦੁਨੀਆ ਆਣ ਬਚਾ

ਰੱਬਾ ਤੂੰ ਕਿਉ ਨਿਰਮੋਹਾ ਹੋਇਆ,
ਦੁਨੀਆ ਨਾਲ ਕਿਉ ਨਾ ਖਲੋਆ।
ਸਾਰੇ ਪਾਸੇ ਪਾਣੀ ਪਾਣੀ,
ਤੇਰੇ ਜੀਵਾਂ ਦੀ ਖਤਮ ਕਹਾਣੀ।
ਰੱਬਾ ਰੱਬਾ ਮੀਂਹ ਹਟਾ,
ਡੁੱਬ ਗਈ ਦੁਨੀਆ ਆਣ ਬਚਾ,

ਫਸਲਾਂ ਡੁੱਬੀਆਂ ,ਡੰਗਰ ਰੁੜ ਗਏ,
ਕੱਚੇ ਪੱਕੇ ,ਸਭ ਛੱਡ ਕੇ ਤੁਰੇ ਗਏ।
ਬੱਚੇ ,ਬੁੱਢੇ ,ਭੁੱਖੇ ਪਿਆਸੇ ਤੜਫ਼ਣ,
ਰੱਬਾ ਤਰਸ ਇਹਨਾਂ ਤੇ ਖਾਹ।
ਰੱਬਾ ਰੱਬਾ ਮੀਂਹ ਹਟਾ,
ਡੁੱਬ ਗਈ ਦੁਨੀਆ ਆਣ ਬਚਾ,

ਸਭ ਲੋਕੀ ਅਰਦਾਸਾਂ ਕਰਦੇ,
ਵੇਖ ਨਾ ਹੁੰਦੇ ਡੰਗਰ ਮਰਦੇ।
ਕੱਚਿਆ ਵਾਲੇ ,ਪੱਕਿਆ ਵਾਲੇ,
ਘਰ ਛੱਡ ਆਏ ਮੌਤ ਤੋਂ ਡਰਦੇ।
ਕਾਰਾ ਵਾਲੇ ਸਾਈਕਲਾ ਵਾਲੇ
ਅੱਜ ਨੱਗੇ ਪੈਰੀ ਤਰਲੇ ਕਰਦੇ।
ਰੱਬਾ ਰੱਬਾ ਮੀਂਹ ਹਟਾ,
ਡੁੱਬ ਗਈ ਦੁਨੀਆ ਆਣ ਬਚਾ,

ਜੇ ਨਾ ਆਇਆ ,
ਤੈਨੂੰ ਰੱਬ ਨਾ ਕਹਿਣਾ।
ਤੇਰਾ ਨਾਮ ਕਿਸੇ ਨਾ ਲੈਣਾ,
ਤੈਨੂੰ ਜਿੰਮੇਵਾਰ ਸਭ ਕਹਿਣਾ।
ਆ ਕੇ ਆਪਣੇ ਜੀਵ ਬਚਾ,
ਰੱਬਾ ਰੱਬਾ ਮੀਂਹ ਹਟਾ,
ਡੁੱਬ ਗਈ ਦੁਨੀਆ ਆਣ ਬਚਾ।
ਅਮਰਜੀਤ ਖਟਕੜ ਪੀ ਈ ਐਸ
83606 50543

Leave a Reply

Your email address will not be published. Required fields are marked *

error: Content is protected !!