ਨਵਾਂਸ਼ਹਿਰ 3 ਸਤੰਬਰ (ਹਰਿੰਦਰ ਸਿੰਘ ਨਵਾਂਸ਼ਹਿਰ) ਸ਼ਹਿਰ ਦੀ ਨਾਮੀ ਸਮਾਜ ਸੇਵੀ ਸੰਸਥਾ ਜੋ ਕਿ ਹੈ, ਵੇਲੇ ਗਰੀਬ ਗੁਰਬੇ ਅਤੇ ਲੋੜਵੰਦ ਲੋਕਾਂ ਦੀ ਸਹਾਇਤਾ ਕਰਨ ਲਈ ਹਮੇਸ਼ਾ ਤਤਪਰ ਰਹਿੰਦੀ ਹੈ ਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਵੱਲੋਂ ਪੂਰੇ ਪੰਜਾਬ ਅੰਦਰ ਕੁਦਰਤੀ ਕਰੋਪੀ ਦਾ ਸ਼ਿਕਾਰ ਹੋਏ ਲੋਕਾਂ ਭਾਵ ਹੜ੍ਹ ਕਾਰਨ ਪ੍ਰਭਾਵਿਤ ਪਿੰਡਾਂ ਸ਼ਹਿਰਾਂ ਦੇ ਲੋਕਾਂ ਲਈ ਮਦਦ ਕਰਨ ਲਈ ਅੱਗੇ ਆਈ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸੁਸਾਇਟੀ ਦੇ ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਨੇ ਦੱਸਿਆ ਕਿ ਪ੍ਰਭਾਵਿਤ ਲੋਕਾਂ ਲਈ ਬਿਸਤਰੇ, ਗੱਦੇ, ਤਲਾਈਆਂ, ਆਟਾ, ਦਾਲ, ਚੌਲ, ਖੰਡ, ਚਾਹ ਪੱਤੀ, ਪਾਣੀ ਬੋਤਲਾਂ,ਬਰੱਸ਼, ਦੰਦਾਂ ਦੀ ਪੇਸਟ, ਓ ਆਰ ਐਸ ਪਾਊਡਰ,ਸੁੱਕਾ ਦੁੱਧ,ਮੱਛਰ ਦਾਨੀਆ, ਟਾਰਚ, ਬਲੀਚਿੰਗ ਪਾਊਡਰ, ਸਫਾਈ ਵਾਲਾ ਸਮਾਨ, ਓਡੋਮੌਸ, ਲੋੜੀਂਦੀਆਂ ਜ਼ਰੂਰੀ ਦਵਾਈਆਂ,ਪਸ਼ੂਆਂ ਲਈ ਚਾਰਾ ਅਤੇ ਔਰਤਾਂ ਲਈ ਸੈਨੀਟੇਸ਼ਨ ਦਾ ਲੋੜੀਂਦਾ ਸਮਾਨ (ਪੈਡ) ਆਦਿ ਵਰਗੀਆਂ ਜਰੂਰੀ ਵਸਤੂਆਂ ਜੋ ਵੀ ਦੇਣਾ ਚਾਹੁੰਦਾ ਹੋਵੇ ਤਾਂ ਉਹ ਪਾਤਸ਼ਾਹੀ ਨੌਵੀਂ ਗੁਰਦੁਆਰਾ ਮੰਜੀ ਸਾਹਿਬ ਬੰਗਾ ਰੋਡ ਇਕੱਤਰ ਕੇਂਦਰ ਵਿਖੇ ਪੁੱਜਦਾ ਕਰ ਸਕਦਾ ਹੈ। ਪ੍ਰਧਾਨ ਸੁਖਵਿੰਦਰ ਸਿੰਘ ਥਾਂਦੀ ਵੱਲੋਂ ਸ਼ਹਿਰ ਵਾਸੀਆਂ ਨੂੰ ਹੜ੍ਹ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਵੱਧ ਤੋਂ ਵੱਧ ਮਦਦ ਕਰਨ ਲਈ ਅੱਗੇ ਆਉਣ ਦਾ ਸੁਨੇਹਾ ਦਿੱਤਾ। ਇਸ ਮੌਕੇ ਉਨ੍ਹਾਂ ਨਾਲ ਜਥੇਦਾਰ ਬਾਬਾ ਨਰੰਗ ਸਿੰਘ ਮੁੱਖ ਸੇਵਾਦਾਰ ਗੁਰਦੁਆਰਾ ਮੰਜੀ ਸਾਹਿਬ, ਸੁਖਵਿੰਦਰ ਸਿੰਘ ਥਾਂਦੀ, ਅਮਰਜੀਤ ਸਿੰਘ ਖਾਲਸਾ, ਕਰਮਜੀਤ ਸਿੰਘ ਸੋਢੀ, ਮੰਗਲ ਸਿੰਘ ਬੈਂਸ, ਜਸਵਿੰਦਰ ਸਿੰਘ, ਪ੍ਰਿਤਪਾਲ ਸਿੰਘ ਹਵੇਲੀ, ਆਜ਼ਾਦ, ਸੁਖਵਿੰਦਰ ਸਿੰਘ ਸਿਆਣ, ਸੁਖਵਿੰਦਰ ਸਿੰਘ ਬਾਬੂ, ਕੁਲਦੀਪ ਸਿੰਘ, ਜੇਰਾ ਬੈਂਸ, ਤਰਸੇਮ ਸਿੰਘ, ਸੁਖਵਿੰਦਰ ਸਿੰਘ ਆਦਿ ਹਾਜ਼ਰ ਸਨਸ੍ਰੀ ਗੁਰੂ ਰਾਮਦਾਸ ਸੇਵਾ ਸੋਸਾਇਟੀ ਦੇ ਬਾਕੀ ਮੈਂਬਰਾਨ ਹਾਜਰ ਸਨ।

