ਜਦੋਂ ਬੱਦਲਾਂ ਵਿੱਚ ਬਹੁਤ ਪਾਣੀ ਤੇ ਬਰਫ਼ ਦੇ ਛੋਟੇ-ਛੋਟੇ ਟੁਕੜੇ ਆਪਸ ਵਿੱਚ ਟਕਰਾਉਂਦੇ ਹਨ,ਤਾਂ ਉਨ੍ਹਾਂ ਵਿੱਚ ਬਿਜਲੀ ਦੀ ਤਾਕਤ (electric charge) ਬਣ ਜਾਂਦੀ ਹੈ। ਇਹ ਤਾਕਤ ਐਨੀ ਵੱਧ ਜਾਂਦੀ ਹੈ ਕਿ ਆਸਮਾਨ ਤੋਂ ਧਰਤੀ ਤੱਕ ਇੱਕ ਚਮਕਦਾਰ ਰੋਸ਼ਨੀ ਵਾਂਗ ਨਜ਼ਰ ਆਉਂਦੀ ਹੈ।ਇਸੇ ਨੂੰ ਅਸੀਂ ਬਿਜਲੀ ਚਮਕਣਾ ਕਹਿੰਦੇ ਹਾਂ।
ਵਰਖਾ ਵਿੱਚ ਬਿਜਲੀ ਦੇ ਨੁਕਸਾਨ
1.ਜਾਨ ਨੂੰ ਖਤਰਾ:- ਬਿਜਲੀ ਡਿਗਣ ਨਾਲ ਇਨਸਾਨਾਂ ਤੇ ਜਾਨਵਰਾਂ ਦੀ ਮੌਤ ਵੀ ਹੋ ਸਕਦੀ ਹੈ।
2.ਆਗ ਲੱਗਣਾ :- ਬਿਜਲੀ ਘਰਾਂ,ਖੇਤਾਂ ਜਾਂ ਦਰੱਖਤਾਂ ‘ਤੇ ਡਿੱਗ ਕੇ ਅੱਗ ਲਾ ਸਕਦੀ ਹੈ।
3.ਬਿਜਲੀ ਦੇ ਸਾਜੋ ਸਮਾਨ ਨੂੰ ਨੁਕਸਾਨ:- ਬਿਜਲੀ ਡਿੱਗਣ ਨਾਲ ਟੀਵੀ, ਫਰਿਜ਼,ਕੰਪਿਊਟਰ ਆਦਿ ਸੜ ਜਾਂਦੇ ਹਨ।
4.ਘਰਾਂ ਤੇ ਇਮਾਰਤਾਂ ਨੂੰ ਨੁਕਸਾਨ:- ਛੱਤਾਂ,ਕੰਧਾਂ ਅਤੇ ਡੈਮਾਂ ਨੂੰ ਭਾਰੀ ਨੁਕਸਾਨ ਪਹੁੰਚ ਸਕਦਾ ਹੈ।
5.ਖੇਤੀਬਾੜੀ ਨੂੰ ਨੁਕਸਾਨ:- ਬਿਜਲੀ ਡਿੱਗਣ ਨਾਲ ਖੇਤਾਂ ਦੀ ਫਸਲ ਸੜ ਜਾਂਦੀ ਹੈ।
ਵਰਖਾ ਵਿੱਚ ਬਿਜਲੀ ਤੋਂ ਬਚਾਅ ਦੇ ਤਰੀਕੇ
1.ਦਰੱਖਤ ਹੇਠਾਂ ਨਾ ਖੜ੍ਹੋ – ਬਿਜਲੀ ਅਕਸਰ ਲੰਬੀਆਂ ਚੀਜ਼ਾਂ (ਜਿਵੇਂ ਦਰੱਖਤ) ‘ਤੇ ਡਿੱਗਦੀ ਹੈ।
2.ਖੁੱਲੇ ਖੇਤ ਵਿੱਚ ਨਾ ਖੜ੍ਹੋ- ਖਾਲੀ ਜਗ੍ਹਾ ਜਾਂ ਖੇਤ ਵਿੱਚ ਖੜ੍ਹਨਾ ਖਤਰਨਾਕ ਹੁੰਦਾ ਹੈ।
3.ਲੋਹੇ ਦੀਆਂ ਚੀਜ਼ਾਂ ਤੋਂ ਦੂਰ ਰਹੋ- ਸਾਈਕਲ,ਟਰੈਕਟਰ,ਟਾਵਰ ਜਾਂ ਬਿਜਲੀ ਦੇ ਖੰਭਿਆਂ ਦੇ ਨੇੜੇ ਨਾ ਜਾਓ।
4.ਘਰ ਦੇ ਅੰਦਰ ਰਹੋ– ਮੀਂਹ ਤੇ ਬਿਜਲੀ ਵੇਲੇ ਸਭ ਤੋਂ ਸੁਰੱਖਿਅਤ ਥਾਂ ਘਰ ਹੁੰਦੀ ਹੈ।
5.ਬਿਜਲੀ ਦੇ ਸਾਜੋ ਸਮਾਨ ਬੰਦ ਕਰੋ-ਟੀਵੀ, ਕੰਪਿਊਟਰ ਜਾਂ ਫ਼ਰਿਜ ਵਰਗੀਆਂ ਚੀਜ਼ਾਂ ਬੰਦ ਕਰ ਦਿਉ ਤਾਂ ਕਿ ਨੁਕਸਾਨ ਨਾ ਹੋਵੇ।
6.ਪਾਣੀ ਵਿੱਚ ਨਾ ਜਾਓ – ਤਲਾਬ,ਨਹਿਰ ਜਾਂ ਦਰਿਆ ਦੇ ਨੇੜੇ ਖੜ੍ਹਨਾ ਵੀ ਖਤਰਨਾਕ ਹੈ।
ਰੋਚਕ ਗੱਲਾਂ
1.ਬਿਜਲੀ ਦੀ ਰਫ਼ਤਾਰ – ਬਿਜਲੀ ਦੀ ਚਮਕ ਰੌਸ਼ਨੀ ਵਾਂਗ ਹੁੰਦੀ ਹੈ ਜੋ ਬਹੁਤ ਤੇਜ਼ (ਲਗਭਗ 3 ਲੱਖ ਕਿਲੋਮੀਟਰ ਪ੍ਰਤੀ ਸਕਿੰਟ) ਦੀ ਗਤੀ ਨਾਲ ਚਮਕਦੀ ਹੈ।
2.ਗਰਜ ਤੇ ਚਮਕ- ਪਹਿਲਾਂ ਬਿਜਲੀ ਚਮਕਦੀ ਹੈ,ਫਿਰ ਕੁਝ ਸੈਕੰਡਾਂ ਬਾਅਦ ਗਰਜ ਸੁਣਾਈ ਦਿੰਦੀ ਹੈ। ਇਹ ਇਸ ਲਈ ਕਿਉਂਕਿ ਰੌਸ਼ਨੀ ਦੀ ਗਤੀ ਆਵਾਜ਼ ਨਾਲੋਂ ਤੇਜ਼ ਹੁੰਦੀ ਹੈ।
3.ਬਿਜਲੀ ਦੀ ਤਾਕਤ– ਇੱਕ ਬਿਜਲੀ ਦੀ ਕੰਧ ਵਿੱਚ ਇੰਨੀ ਊਰਜਾ ਹੁੰਦੀ ਹੈ ਕਿ ਉਹ ਹਜ਼ਾਰਾਂ ਬੱਲਬ ਇਕੋ ਵਾਰ ਜਲਾ ਸਕਦੀ ਹੈ।
4.ਬਿਜਲੀ ਹਮੇਸ਼ਾ ਉੱਚੀ ਚੀਜ਼ ਤੇ ਡਿੱਗਦੀ ਹੈ– ਜਿਵੇਂ ਦਰੱਖਤ,ਟਾਵਰ ਜਾਂ ਇਮਾਰਤ।
5 ਗਰਮ ਹਵਾ- ਜਦੋਂ ਬਿਜਲੀ ਡਿੱਗਦੀ ਹੈ,ਤਾਂ ਹਵਾ ਤੁਰੰਤ ਬਹੁਤ ਗਰਮ ਹੋ ਜਾਂਦੀ ਹੈ,ਜਿਸ ਨਾਲ ਧਮਾਕੇ ਵਰਗੀ ਗਰਜ ਦੀ ਆਵਾਜ਼ ਬਣਦੀ ਹੈ।
6.ਵਿਗਿਆਨੀਆਂ ਲਈ ਅਧਿਐਨ- ਬਿਜਲੀ ਕੁਦਰਤ ਦਾ ਵੱਡਾ ਰਾਜ਼ ਹੈ, ਇਸਨੂੰ ਸਮਝਣ ਲਈ ਵਿਗਿਆਨੀ ਅਜੇ ਵੀ ਖੋਜ ਕਰ ਰਹੇ ਹਨ।
ਡਾਕਟਰ ਸੁਰਿੰਦਰ ਪਾਲ ਅਗਨੀਹੋਤਰੀ, ਪ੍ਰਿੰਸੀਪਲ ਪੀ ਐਮ ਸ੍ਰੀ ਸਸਸਸ ਲੰਗੜੋਆ 🚏 94642-84279


