ਚੰਡੀਗੜ੍ਹ/ਨਵਾਂਸ਼ਹਿਰ 28 ਸਤੰਬਰ (ਨਿਊਜ਼ ਬਿਊਰੋ) ਸਿਹਤ ਵਿਭਾਗ ਵਿੱਚ ਕੰਮ ਕਰਦੇ ਮੁਲਾਜਮਾ ਦੀ ਪ੍ਰਮੁਖ ਜਥੇਬੰਦੀ ਐਮ ਪੀ ਐਚ ਡਬਲਿਊ ਇੰਪਲਾਈਜ ਮੇਲ ਫੀ ਮੇਲ ਯੂਨੀਅਨ ਪੰਜਾਬ ਅਤੇ 2211 ਹੈਡ ਕੰਟਰੈਕਟ ਮਲਟੀਪਰਪਜ ਹੈਲਥ ਇੰਪਲਾਈਜ ਫੀ ਮੇਲ ਯੂਨੀਅਨ ਪੰਜਾਬ ਦੀ ਇੱਕ ਅਹਿਮ ਮੀਟਿੰਗ ਸੂਬਾਈ ਪ੍ਰਧਾਨ ਸਰਬਜੀਤ ਕੌਰ ਨਵਾਂਸਹਿਰ ਸੂਬਾਈ ਪ੍ਰਧਾਨ ਗੁਰਪ੍ਰੀਤ ਸਿੰਘ ਮੰਗੂਵਾਲ ਦੀ ਅਗਵਾਈ ਹੇਠ 21 ਮੈਂਬਰੀ ਵਫਦ ਦੀ ਇਕ ਅਹਿਮ ਮੀਟਿੰਗ ਐਨ ਐਚ ਐਮ ਦੇ ਮੁਖ ਦਫਤਰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਵਿੱਚ ਸਰਕਾਰ ਵਲੋ ਐਨ ਐਚ ਐਮ ਦੇ ਡਾਇਰੈਕਟਰ ਆਈ ਏ ਐਸ ਘਨ ਸਿਆਮ ਥੋਰੀ, ਡਾਇਰੈਕਟਰ ਸਿਹਤ ਸੇਵਾਵਾ ਪਰਿਵਾਰ ਭਲਾਈ ਡਾ ਅਦਿਤੀ ਸਲਾਰੀਆ ਡਿਪਟੀ ਡਾਇਰੈਕਟਰ ਐਨ ਐਚ ਐਮ ਡਾ ਬਲਵਿੰਦਰ ਕੌਰ ਅਤੇ ਹੋਰ ਅਧਿਕਾਰੀਆ ਨਾਲ ਅੱਜ ਅਹਿਮ ਮੀਟਿੰਗ ਕੀਤੀ ਮੀਟਿੰਗ ਵਿੱਚ ਕਾਫੀ ਮੰਗਾ ਵਿਚਾਰੀਆ ਗਾਈਆ ਐਮ ਡੀ ਥੋਰੀ ਨੇ ਮੁੱਖ ਮੰਗ ਮਾਨਯੋਗ ਹਾਈਕੋਰਟ ਦੇ ਫੈਸਲੇ ਮੁਤਾਬਕ ਕੰਟਰੇਕਟ ਹੈਲਥ ਵਰਕਰ 2211 ਹੈਡ ਨੂੰ ਪੰਦਰਾ ਦਿਨਾ ਦੇ ਅੰਦਰ ਅੰਦਰ ਬਰਾਬਰ ਕੰਮ ਬਰਾਬਰ ਤਨਖਾਹ ਦੇਣ ਦਾ ਵਿਸਵਾਸ਼ ਦੁਆਇਆ ਇਸ ਸਬੰਧੀ ਫਾਈਲ ਵਿੱਤ ਵਿਭਾਗ ਨੂੰ ਭੇਜ ਕਿ ਸਰਕਾਰ ਤੋ ਮਨਜੂਰੀ ਲਈ ਜਾ ਰਹੀ ਹੈ ਇਹ ਮਸਲਾ ਹੱਲ ਹੋਣ ਜਾ ਰਿਹਾ ਹੈ ਇਸ ਮੋਕੇ ਅਧਿਕਾਰੀਆ ਨੇ ਸਿਹਤ ਵਿਭਾਗ ਦੇ ਮੁਲਾਜਮਾ ਨੂੰ ਦੱਸਿਆ ਕਿ ਉਨਾ ਦੇ ਸਾਰੇ ਮਸਲੇ ਪਹਿਲ ਦੇ ਅਧਾਰ ਤੇ ਹੱਲ ਹੋਣਗੇ ਉਹ ਆਪਣੀਆ ਡਿਉਟੀਆ ਇਮਾਨਦਾਰੀ ਨਾਲ ਕਰਦੇ ਰਹਿਣ ਇਸ ਮੋਕੇ ਜਥੇਬੰਦੀ ਦੇ ਆਗੂਆ ਨੇ ਮੁੱਖ ਮੰਤਰੀ ਪੰਜਾਬ,ਸਿਹਤ ਮੰਤਰੀ ਦਾ ਧੰਨਵਾਦ ਕੀਤਾ ਉਨਾ ਦੇ ਨਿਰਦੇਸ ਤੇ ਅੱਜ ਦੀ ਅਹਿਮ ਮੀਟਿੰਗ ਹੋਈ ਮੀਟਿੰਗ ਵਿੱਚ ਐਨ ਐਚ ਐਮ ਵਲੋ ਮੈਡਮ ਦੀਪ ਸਿਖਾ, ਸੁਪਰਡੈਟ ਗੁਲਸਨ ਵਰਮਾ, ਸੀਨੀਅਰ ਸਹਾਇਕ ਜਗਤਾਰ ਸਿੰਘ ਸਮੇਤ ਹੋਰ ਦਫਤਰੀ ਸਟਾਫ ਸਮੇਤ ਜਥੇਬੰਦੀ ਆਗੂ ਗੁਰਦੀਪ ਕੌਰ ਜਨਰਲ ਸਕੱਤਰ ਪੰਜਾਬ ਜਸਵੀਰ ਕੋਰ ਸੰਗਰੂਰ,ਭਪਿੰਦਰ ਕੋਰ ਪਟਿਆਲਾ, ਸਿੰਦਰ ਕੋਰ ਫਰੀਦਕੋਟ,ਬਲਵੀਰ ਕੋਰ ਮੁਹਾਲੀ, ਨਿੰਦਰ ਕੋਰ,ਸੁਰਦਰਸਨ ਕੋਰ ਫਤਿਹਗੜ ਸਾਹਿਬ, ਕਸ਼ਮੀਰ ਕੋਰ ਨਵਾ ਸਹਿਰ, ਜਸਪ੍ਰੀਤ ਕੋਰ, ਰਾਜਵੀਰ ਕੋਰ ਪਟਿਆਲਾ,ਸਮੇਤ ਹੋਰ ਆਗੂ ਹਾਜਰ ਸਨ!

