ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਬਾਰਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ/ਪ੍ਰਿੰਸੀਪਲ ਬੋਲਾ ਨੇ ਬੱਚਿਆਂ ਨੂੰ ਕਾਮਯਾਬੀ ਦੀ ਦਿੱਤੀ ਵਧਾਈ

ਜੇ ਐਸ ਐਫ ਐਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਦਾ ਦਸਵੀਂ ਬਾਰਵੀਂ ਜਮਾਤ ਦਾ ਨਤੀਜਾ ਸੌ ਫ਼ੀਸਦੀ ਰਿਹਾ

ਨਵਾਂਸ਼ਹਿਰ 18 ਮਈ (ਹਰਿੰਦਰ ਸਿੰਘ)ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਤੇ ਬਾਰ੍ਹਵੀਂ ਜਮਾਤ ਦੀਆਂ ਸਲਾਨਾਂ ਪ੍ਰੀਖਿਆਵਾਂ ਦਾ ਨਤੀਜਾ ਘੋਸ਼ਿਤ ਕੀਤਾ ਗਿਆ ਇਸ ਜਿਸ ਵਿੱਚ ਜੇ ਐਸ ਐਫ ਐਂਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸਕੂਲ ਨਵਾਂਸ਼ਹਿਰ ਦਾ ਨਤੀਜਾ 100% ਫ਼ੀਸਦੀ ਰਿਹਾ। ਸਕੂਲ ਦੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਬੱਚਿਆਂ ਦੀ ਕਾਮਯਾਬੀ ਦੀਆਂ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਹੋਰ ਕੜੀ ਮਿਹਨਤ ਕਰਨ ਦੀ ਪ੍ਰੇਰਨਾ ਦਿੱਤੀ। ਪ੍ਰਿੰਸੀਪਲ ਦਲਜੀਤ ਸਿੰਘ ਬੋਲਾ ਨੇ ਮਾਪਿਆਂ ਦੇ ਰੂ ਬ ਰੂ ਹੁੰਦਿਆਂ ਕਿਹਾ ਕਿ ਅਸੀਂ ਤੁਹਾਡੀ ਸੇਵਾ ਵਿੱਚ ਹਰ ਸਮੇਂ ਹਾਜਰ ਰਹਿੰਦੇ ਹਾਂ ਦੇ ਸਾਡੇ ਵਿੱਚ ਕੋਈ ਕਮੀ ਤੁਹਾਨੂੰ ਦਿਸੇ ਤਾਂ ਉਹ ਬੇਝਿਜਕ ਸਾਨੂੰ ਦੱਸੋ। ਉਨ੍ਹਾਂ ਨੇ ਕਿਹਾ ਸਾਨੂੰ ਆਪਣੇ ਹੋਣਹਾਰ ਵਿਦਿਆਰਥੀਆ ਤੇ ਬਹੁਤ ਮਾਣ ਹੈ। ਪ੍ਰਿੰਸੀਪਲ ਨੇ ਕਿਹਾ ਕਿ ਇਸ ਪ੍ਰੀਖਿਆ ਵਿੱਚ ਬਾਰ੍ਹਵੀਂ ਜਮਾਤ ਦੇ ਕੁੱਲ 72 ਅਤੇ ਦਸਵੀਂ ਜਮਾਤ ਦੇ ਕੁੱਲ 55 ਵਿਦਿਆਰਥੀ ਅਪੀਅਰ ਹੋਏ ਸਨ ਜੋ ਕਿ ਸਾਰੇ ਦੇ ਸਾਰੇ ਵਿਦਿਆਰਥੀ ਪਾਸ ਹੋਏ ਅਤੇ ਨਤੀਜਾ 100 ਫ਼ੀਸਦੀ ਰਿਹਾ। 10ਵੀਂ ਜਮਾਤ ਵਿੱਚ ਗੁੰਜਨ ਨੇ ਪਹਿਲਾ ਸਥਾਨ , ਸਮੀਰ ਕੁਮਾਰ ਦੁੱਗਲ ਨੇ ਦੂਜਾ ਸਥਾਨ, ਹਰਜੋਤ ਸਿੰਘ ਨੇ ਤੀਜਾ ਸਥਾਨ ਹਾਸਲ ਕੀਤਾ।ਇਸੇ ਤਰ੍ਹਾਂ12 ਵੀਂ ਜਮਾਤ ਦੇ ਕਾਮਰਸ ਵਿਭਾਗ ਵਿੱਚੋਂ ਰਣਜੀਤ ਕੁਮਾਰ ਨੇ ਪਹਿਲਾ ਸਥਾਨ,ਕੁੰਦਨ ਕੁਮਾਰ ਨੇ ਦੂਜਾ ਸਥਾਨ , ਦਿਲਪ੍ਰੀਤ/ ਨੈਤਿਕ/ ਰੋਹਿਤ ਨੇ ਚੰਗੇ ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ। ਇਨ੍ਹਾਂ ਬੱਚਿਆਂ ਨੇ ਆਪਣੇ ਅਧਿਆਪਕਾਂ ਅਤੇ ਆਪਣੇ ਮਾਤਾ ਪਿਤਾ ਦਾ ਨਾਂ ਰੌਸ਼ਨ ਕੀਤਾ। ਇਸੇ ਤਰ੍ਹਾਂ ਆਰਟਸ ਵਿਭਾਗ ਵਿੱਚੋਂ ਖੁਸ਼ੀ ਕੁਮਾਰੀ ਪਹਿਲਾ ਸਥਾਨ , ਪ੍ਰੀਤੀ ਨੇ ਦੂਜਾ ਸਥਾਨ, ਗਗਨਦੀਪ ਕੌਰ ਨੇ ਤੀਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਸਾਹਿਬ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਬੱਚਿਆਂ ਦੇ ਉੱਜਵਲ ਭਵਿੱਖ ਲਈ ਜੇ ਐਸ ਐਫ ਐਂਚ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਨਵਾਂਸ਼ਹਿਰ ਵਿਖੇ ਵੱਧ ਚੜ੍ਹ ਕੇ ਦਾਖ਼ਲਾ ਕਰਾਉਣ ਲਈ ਪ੍ਰੇਰਿਤ ਕੀਤਾ।ਪ੍ਰਿੰਸੀਪਲ ਨੇ ਦੱਸਿਆ ਕਿ ਨਵੇਂ ਵਿਦਿਅਕ ਸੈਸ਼ਨ ਲਈ ਦਾਖ਼ਲਾ ਸ਼ੁਰੂ ਹੈ ਤੇ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਦਾਖ਼ਲਾ ਕਰਵਾਓ।ਇਸ ਮੌਕੇ ਪ੍ਰਿੰਸੀਪਲ ਦਲਜੀਤ ਸਿੰਘ ਬੋਲਾ, ਪ੍ਰੇਮ ਸਿੰਘ ਚੇੜਾ,ਹਰਿੰਦਰ ਸਿੰਘ ਬੇਦੀ, ਮਨਜੀਤ ਸਿੰਘ ਡੀ ਪੀ ਈ, ਇੰਦਰਜੀਤ ਮਾਹੀ,ਬਲਜਿੰਦਰ ਸਿੰਘ, ਗੁਰਦੀਪ ਕੌਰ ਭੁੱਲਰ, ਬਲਵੀਰ ਕੌਰ,ਪੂਜਾ, ਪੂਜਾ ਗੰਗਰ, ਕੰਚਨ ਸੋਨੀ,ਸੰਦੀਪ ਕੌਰ, ਹਰਮਨਜੋਤ ਸ਼ਾਮਿਲ ਸਨ।

Leave a Reply

Your email address will not be published. Required fields are marked *

error: Content is protected !!