ਸੁਰੱਖਿਆ ਵਿਸ਼ੇ ਤਹਿਤ ਪੁਲਿਸ ਵਿਭਾਗ ਅਤੇ ਸਿੱਖਿਆ ਵਿਭਾਗ ਦੇ ਤਾਲਮੇਲ ਨਾਲ ਇਕ ਦਿਨਾ orientation ਪ੍ਰੋਗਰਾਮ ਕਰਵਾਇਆ

ਨਵਾਂਸ਼ਹਿਰ 20 ਦਸੰਬਰ (ਹਰਿੰਦਰ ਸਿੰਘ) ਜ਼ਿਲ੍ਹਾ ਸਿਖਿਆ ਅਫਸਰ (ਸੈ ਸਿ) ਅਨੀਤਾ ਸ਼ਰਮਾ ਅਤੇ ਉੱਪ ਜ਼ਿਲ੍ਹਾ ਸਿਖਿਆ ਅਫਸਰ ਲਖਵੀਰ ਸਿੰਘ ਦੀ ਅਗਵਾਈ ਹੇਠ ਇੱਕ ਦਿਨਾਂ ਔਰੀਐਂਟੇਸ਼ਨ ਪ੍ਰੋਗਰਾਮ ਸਕੂਲ ਆਫ ਐਮੀਨੈਂਸ ਨਵਾਂਸ਼ਹਿਰ ਵਿਖੇ ਕਰਵਾਇਆ ਗਿਆ ਇਸ ਪ੍ਰੋਗਰਾਮ ਅਧੀਨ Orientation Programme for teachers on Safety and Securuty ਨਾਲ ਸਬੰਧਤ ਸਕੀਮਾਂ ਜਿਵੇਂ ਕਿ POCSO Act 2012,Juvenile Justice Act 2015,Child and Adolescent Act 1986 (Amended 2016),Proctection of Child and and AdolescentAct 1986 (Amended 2016),Protection of Child Right (CPCR) Act 2005, RTE Act 2009, Supreme Court Judgement NDMA guidelines 2016,&Security guidelines 2021,Road Safety ਆਦਿ ਸਬੰਧੀ ਟ੍ਰੇਨਿੰਗ ਦਿੱਤੀ ਗਈ ਤਾਂ ਜੋ ਵਿਦਿਆਰਥੀਆਂ ਨੂੰ ਉਕਤਐਕਟਾਂ ਬਾਰੇ ਜਾਣਕਾਰੀ ਮਿਲ ਸਕੇ। ਕਰਵਾਏ ਗਏ ਇਕ ਦਿਨਾ ਪ੍ਰੋਗਰਾਮ ਵਿੱਚ ਟ੍ਰੇਨਰ ਸੋਨਾ ਸ਼ਰਮਾ ਸਾਇੰਸ ਮਿਸਟ੍ਰੈਸ ਪੀ ਐਮ ਸ੍ਰੀ ਸਸਸਸ ਰਾਹੋਂ ਨੇ ਸਾਈਬਰ ਅਪਰਾਧ/ਸੁਰੱਖਿਆ,ਏ ਆਈ ਦੇ ਨੁਕਸਾਨ, ਤੇ ਇਸ ਤੋਂ ਸੁਰੱਖਿਅਤ ਰਹਿਣ ਲਈ ਨਿਯਮ, ਕਿਸ਼ੋਰ ਸਿੱਖਿਆ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ। ਮਾਸਟਰ ਟ੍ਰੇਨਰ ਬਲਦੀਸ਼ ਲਾਲ ਜ਼ਿਲ੍ਹਾ ਗਾਈਡੈਂਸ ਕੌਸਲਰ ਨੇ ਪੌਕਸੋ ਐਕਟ ਦੀ ਵਿਸਥਾਰ ਨਾਲ ਚਰਚਾ ਕੀਤੀ। ਉਨ੍ਹਾਂ ਦਸਿਆ ਕਿ ਅੱਜ ਦੀਆਂ ਧੀਆਂ ਨੂੰ ਸਮਾਜ ਵਿਚ ਸੁਰੱਖਿਅਤ ਰਹਿਣ ਲਈ ਕਿਵੇਂ ਪੋਕਸੋ ਐਕਟ ਦਾ ਲਾਭ ਲੈਣਾ ਚਾਹੀਦਾ ਹੈ। ਉਨ੍ਹਾਂ ਪੋਕਸੋ ਐਕਟ ਨਾਲ ਸਬੰਧਤ ਈ ਮੇਲ ਅਤੇ ਹੈਲਪ ਲਾਈਨ ਨੰਬਰ ਸਾਂਝੇ ਕੀਤੇ। ਜ਼ਿਲ੍ਹਾ ਟ੍ਰੈਫਿਕ ਐਜੂਕੇਸ਼ਨ ਸੈਲ ਤੋਂ ਇੰਚਾਰਜ ਏ ਐਸ ਆਈ ਪ੍ਰਵੀਨ ਕੁਮਾਰ ਨੇ ਟ੍ਰੈਫਿਕ ਨਿਯਮਾਂ ਸਬੰਧੀ ਜਾਗਰੂਕ ਕੀਤਾ ਅਤੇ ਕਿਹਾ ਕਿ ਸਾਨੂੰ ਧੁੰਦ ਦੇ ਮੌਸਮ ਵਿਚ ਅਹਿਤਿਆਤ ਵਰਤਣਾ ਚਾਹੀਦਾ ਹੈ ਅਤੇ ਦੋ ਪਹੀਆ ਵਾਹਨ ਚਾਲਕ ਨੂੰ ਹੈਲਮੇਟ ਪਾ ਕੇ ਸੜਕ ਤੇ ਚੱਲਣਾ ਚਾਹੀਦਾ ਹੈ। ਪ੍ਰਵੀਨ ਕੁਮਾਰ ਨੇ ਕਿਹਾ ਕਿ ਸੰਘਣੀ ਧੁੰਦ ਕਾਰਨ ਸਾਨੂੰ ਵਾਹਨਾਂ ਦੀ ਗਤੀ ਧੀਮੀ ਤੇ ਫਾਸਲਾ ਰੱਖ ਕੇ ਚੱਲਣਾ ਚਾਹੀਦਾ ਹੈ।ਇਸ ਮੌਕੇ ਤੇ ਡੀ ਐਮ ਬਰਿੰਦਰ ਬੰਗਾ, ਮਾਸਟਰ ਟ੍ਰੇਨਰਜਬਲਦੀਸ਼ ਲਾਲ ਜਿਲਾ ਗਾਈਡੈਂਸ ਕਾਉਂਸਲਰ ਸ਼ਭਸ ਨਗਰ,ਸੋਨਾ ਸ਼ਰਮਾ ਸਾਇੰਸ ਮਿਸਟ੍ਰੈਸ ਪੀ ਐਮ ਸ਼੍ਰੀ ਸਸਸਸ ਰਾਹੋਂ (ਕੁ)ਸੁਭਾਸ਼ ਚੰਦਰ ਇੰਚਾਰਜ ਟ੍ਰੈਫਿਕ ਸ਼ਭਸ਼ ਨਗਰ ਪ੍ਰਵੀਨ ਕੁਮਾਰ ਟ੍ਰੈਫਿਕ ਐਜੂਕੇਸ਼ਨ ਸੈੱਲ ਸ਼ਭਸ ਨਗਰ, ਹਰਿੰਦਰ ਸਿੰਘ ਪੀ ਐਮ ਸ੍ਰੀ ਸਸਸਸ ਲੰਗੜੋਆ,ਬੀ ਆਰ ਸੀ, ਸਤਵਿੰਦਰ ਸਿੰਘ, ਜਤਿੰਦਰ ਸਿੰਘ ਪਾਬਲਾ, ਬਲਵੀਰ ਰਾਹੀ ਤੇ ਸੰਦੀਪ ਕੌਰ ਔੜ, ਜਸਵੀਰ ਪਾਲ ਸਿੰਘ, ਰਣਜੀਤ ਬੱਬਰ, ਪਵਨ ਕੁਮਾਰ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *

error: Content is protected !!