ਨਵਾਂਸ਼ਹਿਰ ਦੇ ਵੱਖ ਵੱਖ ਸ਼ਹਿਰੀ ਤੇ ਦਿਹਾਤੀ ਖੇਤਰਾਂ ਵਿਚ 20 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਰਹੇਗੀ

ਨਵਾਂਸ਼ਹਿਰ 19 ਦਸੰਬਰ (ਹਰਿੰਦਰ ਸਿੰਘ) ਪਾਵਰਕੌਮ ਦੇ ਸ਼ਹਿਰੀ ਉਪ ਮੰਡਲ ਕਾਰਜਕਾਰੀ ਇੰਜੀਨੀਅਰ ਤੋਂ ਪ੍ਰਾਪਤ ਸੂਚਨਾ ਅਨੁਸਾਰ ਆਮ ਜਨਤਾ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਮਿਤੀ 20 ਦਸੰਬਰ ਦਿਨ ਸ਼ਨੀਵਾਰ ਨੂੰ ਘਾਹ ਮੰਡੀ ਫੀਡਰ ਦੀ ਜਰੂਰੀ ਮੁਰੰਮਤ ਲਈ ਸਵੇਰੇ 10:00 ਵਜੇ ਤੋ ਦੁਪਹਿਰ 03:00 ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ।ਜਿਸ ਨਾਲ ਨਿਊ ਟੀਚਰ ਕਲੋਨੀ,ਹੀਰਾਂ ਜੱਟਾ ਮੁਹੱਲਾ, ਲਾਲਿਆਂ ਮੁਹੱਲਾ, ਸੈਣੀ ਟਾਵਰ,ਬੱਕਰਖਾਨਾ ਰੋਡ,ਕਾਈਆਂ ਮੁਹੱਲਾ,ਕਿਲਾ ਮੁਹੱਲਾ, ਮੋਹਨ ਨਗਰ,ਫਤਿਹ ਨਗਰ ਅਤੇ ਇਸ ਫੀਡਰ ਤੋਂ ਚੱਲਦੇ ਹੋਰ ਇਲਾਕੇ ਆਦਿਬੰਦ ਰਹਿਣਗੇ।ਇਸੇ ਤਰ੍ਹਾਂ ਸਹਾਇਕ ਇੰਜੀਨੀਅਰ ਸ਼ਹਿਰੀ ਉਪਮੰਡਲ ਨਵਾਂਸ਼ਹਿਰ ਵਲੋਂ ਜਾਰੀ ਸੂਚਨਾ ਅਨੁਸਾਰ 66 ਕੇ ਵੀ ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ.ਵੀ ਸਲੋਹ ਰੋਡ ਫੀਡਰ ਦੀ ਸਵੇਰੇ 10:00 ਵਜੇ ਤੋ ਸ਼ਾਮ 3:00 ਵਜੇ ਤੱਕ ਜਰੂਰੀ ਮੈਨਟੀਨੈਂਸ ਲਈ ਬਿਜਲੀ ਸਪਲਾਈ ਬੰਦ ਰਹੇਗੀ।ਜਿਸ ਵਿਚ ਮੋਤਾ ਸਿੰਘ ਨਗਰ, ਸਤਗੁਰ ਨਗਰ, ਮਾਡਲ ਟਾਊਨ ਸਲੋਹ ਰੋਡ, ਵਿਕਾਸ ਨਗਰ,ਬਾਬਾ ਦੀਪ ਸਿੰਘ ਨਗਰ, ਪੁਰਾਣੀਆਂ ਕਚਹਿਰੀ ਰੋਡ, ਜਸਵੰਤ ਨਗਰ,ਤੱਖਰ ਮਾਰਕੀਟ ਬੰਗਾ ਰੋਡ,ਮੇਨ ਸਲੋਹ ਰੋਡ,ਮੋਤਾ ਸਿੰਘ ਰੋਡ ਫਰੈਡਜ਼ ਕਲੋਨੀ, ਆਰੀਆ ਸਮਾਜ ਰੋਡ ਅਤੇ ਇਸ ਤੋ ਚੱਲਦੇ ਹੋਰ ਇਲਾਕੇ ਆਦਿ ਬੰਦ ਰਹਿਣਗੇ।ਪਾਵਰ ਕਾਰਪੋਰੇਸ਼ਨ ਲਿਮਟਿਡ ਦਫ਼ਤਰ ਸਹਾਇਕ ਕਾਰਜਕਾਰੀ ਇੰਜੀਨੀਅਰ (ਸੰਚਾਲਣ) ਦਿਹਾਤੀ ਉਪ ਮੰਡਲ, ਗੜ੍ਹਸ਼ੰਕਰ ਰੋਡ, ਨਵਾਂਸ਼ਹਿਰ ਵਲੋਂ ਵੀ ਆਮ ਪਬਲਿਕ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ 66 ਕੇ.ਵੀ ਸ/ਸ ਗੜ੍ਹਸ਼ੰਕਰ CKTNO-1 ਦੀ ਮੇਨਟੀਨੈਂਸ ਕਰਨ ਸਬੰਧੀ 66 ਕੇ.ਵੀ ਭੀਣ ਸ/ਸ ਦੀ ਸਪਲਾਈ ਬੰਦ ਹੋਣ ਕਾਰਣ ਇਸ ਤੋਂ ਚਲਦੇ 11 ਕੇ.ਵੀਘਟਾਰੋਂ ਫੀਡਰ, 11 ਕੇ.ਵੀ ਕੋਟ ਪੱਤੀ ਫੀਡਰ, 11 ਕੇ.ਵੀ ਮੁਬਾਰਕਪੁਰ ਫੀਡਰ, 11 ਕੇ.ਵੀ ਮਹਾਲੋਂ ਫੀਡਰ, 11 ਕੇ.ਵੀਮੂਸਾਪੁਰ ਫੀਡਰ, 11 ਕੇ.ਵੀ ਜੱਬੋਵਾਲ ਫੀਡਰ, 11 ਕੇ.ਵੀ ਭੀਣ ਫੀਡਰ, 11 ਕੇ.ਵੀ ਗੁਜ਼ਰਪੁਰ ਫੀਡਰ ਤੇ ਸ਼ਡਿਊਲਪ੍ਰੋਗਰਾਮ ਮੁਤਾਬਕ ਮੇਨਟੀਨੈਂਸ ਕਰਨ ਹਿੱਤ ਮਿਤੀ 20 ਦਸੰਬਰ ਨੂੰ ਬਿਜਲੀ ਸਪਲਾਈ ਬੰਦ ਕੀਤੀ ਜਾਣੀ ਹੈ। ਇਨ੍ਹਾਂ ਫੀਡਰਾਂ ਅਧੀਨ ਚਲਦੇ ਪਿੰਡ ਅਮਰਗੜ, ਭੰਗਲ ਕਲਾਂ, ਕਰਿਆਮ, ਜੱਬਵਾਲ, ਅਲਾਚੋਰ, ਗਲੋਵਾਲ, ਮਹਿੰਦੀਪੁਰ, ਭੀਣ,ਗੁਜ਼ਰਪੁਰ, ਪੱਲੀ ਉੱਚੀ, ਮੁਬਾਰਕਪੁਰ, ਮੂਸਾਪੁਰ, ਮਹਾਲੋਂ, ਪੱਲੀ ਝਿੱਕੀ, ਪੱਲੀਉੱਚੀ, ਬਰਨਾਲਾ, ਕਲਾਂ, ਲੋਧੀਪੁਰਂ,ਘਟਾਰੋਂ, ਕਰੀਹਾ, ਮੱਲਪੁਰ ਅੜਕਾਂ, ਅਲੀਪੁਰ ਦੇ ਘਰਾਂ/ਮੋਟਰਾਂ ਦੀ ਬਿਜਲੀ ਸਪਲਾਈ ਸਮਾਂ ਸਵੇਰੇ 10:00 ਵਜੇ ਤੋਂ 04:00 ਵਜੇ ਤੱਕ ਬੰਦ ਰਹੇਗੀ।

Leave a Reply

Your email address will not be published. Required fields are marked *

error: Content is protected !!