ਸਟੇਟ ਮੀਡੀਆ ਕਲੱਬ ਵਲੋਂ ਏ ਡੀ ਸੀ ਪੀ ਜਸ਼ਨਦੀਪ ਸਿੰਘ ਗਿੱਲ ਦਾ ਸਵਾਗਤ ਕੀਤਾ ਗਿਆ

ਲੁਧਿਆਣਾ, 19 ਦਸੰਬਰ ( ਅਮਿਤ ਅਰੋੜਾ): ਅੱਜ ਸਟੇਟ ਮੀਡੀਆ ਕਲੱਬ ਵੱਲੋਂ ਏਡੀਸੀਪੀ ਜੋਨ 4 ਦੇ ਦਫਤਰ ਵਿਖੇ ਏ ਡੀ ਸੀ ਪੀ ਜਸ਼ਨਦੀਪ ਸਿੰਘ ਗਿੱਲ ਦਾ ਕਲੱਬ ਦੇ ਪ੍ਰਧਾਨ ਜਤਿੰਦਰ ਟੰਡਨ ਅਤੇ ਜਰਨਲ ਸਕੱਤਰ ਨਿਤਿਨ ਗਰਗ ਨੇ ਫੁੱਲਾਂ ਦੇ ਗੁਲਦਸਤੇ ਨਾਲ ਸਵਾਗਤ ਕੀਤਾ। ਜਸ਼ਨਦੀਪ ਸਿੰਘ ਗਿੱਲ ਬਹੁਤ ਹੀ ਨੇਕ ਇਨਸਾਨ ਅਤੇ ਸੂਝਵਾਨ ਪੁਲੀਸ ਅਧਿਕਾਰੀ ਹਨ। ਉਹ ਪਹਿਲਾ ਵੀ ਲੁਧਿਆਣਾ ਸ਼ਹਿਰ ਵਿਚ ਏਸੀਪੀ ਦੀ ਡਿਊਟੀ ਬਾਖੂਬੀ ਨਿਭਾਅ ਚੁੱਕੇ ਹਨ। ਉਹਨਾਂ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਉਹਨਾਂ ਦੇ ਇਲਾਕੇ ਵਿਚ ਕ੍ਰਾਈਮ ਕੰਟਰੋਲ ਕਰਨਾ ਅਤੇ ਆਮ ਪਬਲਿਕ ਨੂੰ ਇਨਸਾਫ ਦਵਾਉਣਾ ਹੀ ਮੁੱਖ ਮਕਸਦ ਹੈ। ਇਸ ਮੌਕੇ ਕਲੱਬ ਦੇ ਸਕੱਤਰ ਨੀਰਜ ਕੁਮਾਰ, ਸੰਦੀਪ ਕੁਮਾਰ, ਮਨਦੀਪ ਸਿੰਘ, ਮੁੱਕੁਲ , ਤੁਸ਼ਾਰ ਕਪੂਰ, ਦੀਪਕ ਸ਼ਰਮਾ, ਹਰਵਿੰਦਰ ਸਿੰਘ, ਰਵਿੰਦਰ ਸਿੰਘ, ਮੋਹਿਤ ਸ਼ਰਮਾ, ਸਾਹਿਲ ਸੰਧੂ , ਬੰਟੀ ਆਦਿ ਹਾਜਿਰ ਰਹੇ।

Leave a Reply

Your email address will not be published. Required fields are marked *

error: Content is protected !!