ਨਵਾਂਸ਼ਹਿਰ 20 ਦਸੰਬਰ (ਹਰਿੰਦਰ ਸਿੰਘ) ਰੈੱਡ ਕਰਾਸ ਨਸ਼ਾ ਪੀੜ੍ਹਤਾਂ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ, ਨਵਾਂਸ਼ਹਿਰ ਵਲੋੰ ਇੰਡੀਅਨ ਕੌਂਸਿਲ ਆਫ ਸ਼ੋਸ਼ਲ ਵੈਲਫੇਅਰ ਨਵਾਂਸ਼ਹਿਰ ਵਿਖੇ ਕਮਿਊਨਿਟੀ ਈਵੈਂਟ ਪ੍ਰੋਗ੍ਰਾਮ ਦੇ ਮੌਕੇ ਤੇ ਨਸ਼ਿਆਂ ਤੋਂ ਦੂਰ ਰਹਿਣ ਲਈ ਜਾਗਰੂਕਤਾ ਸੈਮੀਨਾਰ ਲਗਾਇਆ ਗਿਆ। ਇਸ ਸੈਮੀਨਾਰ ਦੀ ਪ੍ਰਧਾਨਗੀ ਪ੍ਰੋਜੈਕਟ ਡਾਇਰੈਕਟਰ ਵਿਕਾਸ ਸ਼ਰਮਾ ਨੇ ਕੀਤੀ।ਇਸ ਮੌਕੇ ਤੇ ਰੈੱਡ ਕਰਾਸ ਨਸ਼ਾ ਪੀੜਤਾ ਲਈ ਏਕੀਕ੍ਰਿਤ ਮੁੜ ਵਸੇਬਾ ਕੇਂਦਰ ਦੇ ਪ੍ਰੋਜੈਕਟ ਡਾਇਰੈਕਟਰ ਚਮਨ ਸਿੰਘ ਨੇ ਕਿਹਾ ਕਿ ਪੰਜਾਬ ਵਿੱਚ ਬਹੁਤ ਜਿਆਦਾ ਗਿਣਤੀ ਵਿੱਚ ਨੌਜਵਾਨ ਨਸ਼ਿਆ ਦੀ ਦਲਦਲ ਵਿੱਚ ਫਸ ਰਹੇ ਹਨ। ਪੰਜਾਬ ਵਿੱਚ ਨਸ਼ੇ ਨੂੰ ਖਤਮ ਕਰਨ ਲਈ ਸਰਕਾਰ ਨੇ ਵੀ ਆਪਣੇ ਪੱਧਰ ਤੇ ਸਰਕਾਰੀ ਹਸਪਤਾਲ, ਓਟ ਸੈਂਟਰ ਤੇ ਭਾਰਤ ਸਰਕਾਰ ਵਲੋਂ ਸੈਂਟਰ ਖੋਲੇ ਹਨ। ਜਿਸ ਨਾਲ ਪੰਜਾਬ ਵਿੱਚ ਨਸ਼ੇ ਨੂੰ ਠੱਲ ਪਾਈ ਜਾ ਸਕੇ। ਉਨਾ ਨੇ ਦੱਸਿਆ ਕਿ ਅੱਜ ਨੌਜਵਾਨ ਆਪਣੇ ਜੀਵਨ ਵਿੱਚ ਆ ਰਹੀਆਂ ਸਮੱਸਿਆਂ ਦਾ ਹੱਲ ਨਸ਼ੇ ਵਿੱਚੋ ਲੱਭਣ ਲੱਗ ਪਏ ਹਨ। ਜਿਸ ਨਾਲ ਉਹ ਹੌਲੀ ਹੌਲੀ ਨਸ਼ੇ ਦੀ ਲਪੇਟ ਵਿੱਚ ਆ ਜਾਦੇ ਹਨ ਅਤੇ ਬਾਦ ਵਿੱਚ ਉਨਾ ਲਈ ਨਸ਼ੇ ਨੂੰ ਛੱਡਣਾ ਔਖਾ ਹੋ ਜਾਦਾ ਹੈ। ਉਨਾ ਨੇ ਕਿਹਾ ਕਿ ਸਾਨੂੰ ਸਭ ਤੋ ਪਹਿਲਾ ਆਪਣੇ ਇਤਿਹਾਸ ਨੂੰ ਪੜ੍ਹਨਾ ਚਾਹੀਦਾ ਹੈ ਕਿ ਕਿਸ ਤਰਾ ਸਾਡੇ ਸ਼ਹੀਦੀ ਯੋਧਿਆ ਅਤੇ ਗੁਰੂਆਂ ਨੇ ਆਪਣੀ ਸ਼ਹਾਦਤਾਂ ਦੇ ਕੇ ਦੇਸ਼ ਦੀ ਆਜਾਦੀ ਲਈ ਹੈ। ਸਾਡਾ ਸਭਿਆਚਾਰ ਬਹੁਤ ਅਮੀਰ ਹੈ। ਸਾਨੂੰ ਆਪਣੇ ਸ਼ਹੀਦੀ ਯੋਧਿਆ ਦੀਆੰ ਜੀਵਨੀਆਂ ਪੜ ਕੇ ਉਨਾ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਅਸੀ ਆਪਣੀ ਜਿੰਦਗੀ ਵਿੱਚ ਆਉਣ ਵਾਲੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਸਕਦੇ ਹਾਂ। ਉਨਾਂ ਨੇ ਕਿਹਾ ਨਸ਼ੇ ਦੀ ਵਰਤੋਂ ਨਾਲ ਹੋਣ ਵਾਲੀਆਂ ਬਿਮਾਰੀਆਂ ਬਾਰੇ ਵਿਸਥਾਰ ਪੂਰਵਕ ਦੱਸਿਆ। ਉਨਾ ਨੇ ਕਮਿਊਨਟੀ ਦੇ ਮੈਂਬਰਾਂ ਨੂੰ ਐਚ ਆਈ ਵੀ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਐਚ ਆਈ ਵੀ ਏਡਜ ਤੋਂ ਕਿਵੇ ਬੱਚਿਆ ਜਾ ਸਕਦਾ ਬਾਰੇ ਵੀ ਦੱਸਿਆ। ਉਨਾ ਨੇ ਕਿਹਾ ਕਿ ਨਸ਼ਾ ਦੀ ਆਦਤ ਵਿਅਕਤੀ ਨੂੰ ਮਾਨਸਿਕ ਅਤੇ ਸਰੀਰਕ ਰੋਗੀ ਬਣਾ ਦਿੰਦੀ ਹੈ । ਅੰਤ ਵਿੱਚ ਉਨਾ ਨੇ ਆਪਣੇ ਸੈਂਟਰ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਕਿਹਾ ਕਿ ਜੇਕਰ ਕੋਈ ਵੀ ਵਿਅਕਤੀ ਨਸ਼ੇ ਦਾ ਆਦੀ ਹੈ, ਉਹ ਰੈੱਡ ਕਰਾਸ ਨਸ਼ਾ ਛੁਡਾਓ ਕੇਂਦਰ ਨਵਾਂਸ਼ਹਿਰ ਵਿਖੇ ਆਪਣੀ ਇੱਛਾ ਅਨੁਸਾਰ ਇੱਕ ਮਹੀਨੇ ਲਈ ਦਾਖਿਲ ਹੋ ਬਿਲਕੁਲ ਫਰੀ ਵਿੱਚ ਇਲਾਜ ਕਰਵਾ ਸਕਦਾ ਹੈ, ਜਿੱਥੇ ਮਰੀਜ ਦਾ ਪਰਿਵਾਰ ਮਹੌਲ ਦੇ ਕੇ ਇਲਾਜ ਕੀਤਾ ਜਾਦਾ ਹੈ। ਇਸ ਮੌਕੇ ਤੇ ਕਮਲਜੀਤ ਕੌਰ ਕੌਂਸਲਰ, ਮਨਦੀਪ ਕੌਰ, ਪਰਵੀਨ ਕੁਮਾਰ,ਦਲਜੀਤ ਕੌਰ, ਸਤਵੰਤ ਸਿੰਘ, ਗੁਰਪ੍ਰੀਤ ਸਿੰਘ, ਬਬੀਤਾ , ਕਮਿਉਨਿਟੀ ਦੇ ਮੈਂਬਰ ਅਤੇ ਮਰੀਜ ਹਾਜ਼ਰ ਸਨ।




