ਨਵਾਂਸਹਿਰ 21 ਦਸੰਬਰ (ਹਰਿੰਦਰ ਸਿੰਘ) ਸਰਕਾਰੀ ਹਾਈ ਸਮਾਰਟ ਸਕੂਲ ਮਹਾਲੋਂ ਵਿਖੇ ਮੁੱਖ ਅਧਿਆਪਕਾ ਨੀਲਮ ਰਾਣੀ ਦੇ ਯਤਨਾਂ ਸਦਕਾ ਨਛੱਤਰ ਕੌਰ ਸਰਪੰਚ ਪਿੰਡ ਮਹਾਲੋਂ ਵੱਲੋਂ ਸੰਸਥਾ ਲਈ ਸਬਮਰਸੀਬਲ ਪੰਪ ਦੀ ਲਗਵਾਉਣ ਦੀ ਸੇਵਾ ਨਿਭਾਈ ਗਈ । ਇਸ ਸਬੰਧੀ ਮੁੱਖ ਅਧਿਆਪਕਾ ਨੀਲਮ ਰਾਣੀ ਨੇ ਦੱਸਿਆ ਕਿ ਸਕੂਲ ਵਿੱਚ ਸਬਮਰਸੀਬਲ ਪੰਪ ਦੀ ਬਹੁਤ ਸਮੇਂ ਤੋਂ ਜਰੂਰਤ ਸੀ ਸੋ ਇਸ ਜਰੂਰਤ ਨੂੰ ਮੁੱਖ ਰੱਖਦੇ ਹੋਇਆ ਸਕੂਲ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਸਰਪੰਚ ਨਛਤਰ ਕੌਰ ਵੱਲੋਂ ਇਹ ਸੇਵਾ ਕੀਤੀ ਗਈ ਹੈ ਉਨ੍ਹਾਂ ਇਸ ਸੇਵਾ ਲਈ ਸਰਪੰਚ ਨਛੱਤਰ ਕੌਰ ਤੇ ਉਨ੍ਹਾਂ ਦੇ ਪਰਿਵਾਰ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਹੋਏ ਕਿਹਾ ਕਿ ਇਨ੍ਹਾਂ ਵਲੋਂ ਸਕੂਲ ਲਈ ਪਹਿਲ਼ਾਂ ਵੀ ਕਾਫੀ ਕੁਝ ਕੀਤਾ ਜਾ ਰਿਹਾ ਹੈ। ਇਸ ਮੌਕੇ ਮੁੱਖ ਅਧਿਆਪਕਾ ਨੀਲਮ ਰਾਣੀ ਅਤੇ ਸਮੂਹ ਸਟਾਫ ਵੱਲੋਂ ਉਨਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਗਿਆ।ਸਰਪੰਚ ਨਛਤਰ ਕੌਰ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆ ਨੂੰ ਪਿੰਡ ਦੇ ਸਰਕਾਰੀ ਸਕੂਲ ਵਿੱਚ ਦਾਖਲ ਕਰਵਾ ਕੇ ਮੁਫਤ ਤੇ ਉੱਚ ਦਰਜੇ ਦੀ ਸਿੱਖਿਆ ਗ੍ਰਹਿਣ ਕਰਨ। ਉਨ੍ਹਾਂ ਕਿਹਾ ਅੱਜ ਸਾਡੇ ਸਰਕਾਰੀ ਸਕੂਲ਼ਾਂ ਵਿੱਚ ਸਾਰੀਆਂ ਸਹੂਲਤਾਂ ਉਪਲੱਬਧ ਹਨ।ਇਸ ਮੌਕੇ ਤੇ ਉਨ੍ਹਾਂ ਦੇ ਨਾਲ ਨਛੱਤਰ ਰਾਮ ਪੰਚ, ਸੁਰਜੀਤ ਰਾਮ ਪੰਚ , ਮਹਿੰਦਰ ਰਾਮ ਨੰਬਰਦਾਰ ਅਤੇ ਬਲਵਿੰਦਰ ਕੌਰ ਜਿਲਾ ਸੰਮਤੀ ਮੈਂਬਰ ਤੇ ਸਕੂਲ ਸਟਾਫ ਵੀ ਹਾਜ਼ਰ ਸਨ।ਫੋਟੋ: ਸਰਕਾਰੀ ਹਾਈ ਸਕੂਲ ਮਹਾਲੋਂ ਵਿਖੇ ਸਰਪੰਚ ਨਛੱਤਰ ਕੌਰ ਨੂੰ ਸਕੂਲ਼ ਵਿੱਚ ਸਬਮਰਸੀਬਲ ਲਗਾਉਣ ਤੇ ਸਨਮਾਨਿਤ ਕਰਨ ਮੌਕੇ।

