ਕੇਸੀ ਦੇ ਸੰਸਥਾਪਕ ਖੁਸ਼ਹਾਲ ਚੰਦ ਗਾਂਧੀ ਦੀ 35ਵੀਂ ਬਰਸੀ ਮਨਾਈ-ਚਾਰ ਧਰਮਾਂ ਦੇ ਨੁਮਾਇੰਦਿਆਂ ਨੇ ਦਿੱਤੀ ਸ਼ਰਧਾਂਜਲੀ

ਨਵਾਂਸ਼ਹਿਰ. 24 ਦਸੰਬਰ (ਹਰਿੰਦਰ ਸਿੰਘ)ਕੇ.ਸੀ. ਗਰੁੱਪ ਦੇ ਸੰਸਥਾਪਕ ਸਵ. ਖੁਸ਼ਹਾਲ ਚੰਦ ਗਾਂਧੀ ਜੀ ਦੀ 35ਵੀਂ ਬਰਸੀ ਬੁੱਧਵਾਰ ਨੂੰ ਕੇਸੀ ਕਾਲਜ ’ਚ ਮਨਾਈ ਗਈ। ਜਿਸ ’ਚ ਕੇਸੀ ਗਰੁੱਪ ਕੇ ਸਾਰੇ ਕੈਂਪਸ ਦੇ ਕਾਲਜਾਂ ਅਤੇ ਸਕੂਲਾਂ ਦੇ ਸਟਾਫ ਨੇ ਹਾਜਰੀ ਲਗਵਾਈ। ਇਸ ਸਮਾਗਮ ’ਚ ਕੇਸੀ ਗਰੁੱਪ ਦੇ ਚੇਅਰਮੈਨ ਪ੍ਰੇਮ ਪਾਲ ਗਾਂਧੀ, ਵਾਇਸ ਚੇਅਰਮੈਨ ਹਿਤੇਸ਼ ਗਾਂਧੀ ਮੁੱਖ ਜੱਜਮਾਨ ਰਹੇ, ਜਦਕਿ ਉਹਨਾਂ ਦੇ ਨਾਲ ਸੁਰਿੰਦਰ ਗਾਂਧੀ, ਹਰੀਸ਼ ਗਾਂਧੀ, ਗੌਰਵ ਗਾਂਧੀ ਦੇ ਨਾਲ ਕੇਸੀ ਗਰੁੱਪ ਦੇ ਸੀਈਓ (ਗਰੁੱਪ ਕੈਪਟਨ) ਅਸ਼ਵਨੀ ਦੱਤਾ, ਕੈਂਪਸ ਡਾਇਰੇਕਟਰ ਡਾ.ਅਵਤਾਰ ਚੰਦ ਰਾਣਾ, ਐਸਏਓ ਇੰਜ. ਆਰ ਕੇ ਮੂੰਮ, ਡਾ. ਵਿਕਾਸ ਕੁਮਾਰ, ਇੰਜ. ਜਫਤਾਰ ਅਹਿਮਦ, ਡਾੱ. ਕੁਲਜਿੰਦਰ ਕੌਰ, ਡਾ. ਬਲਜੀਤ ਕੌਰ, ਪੰਡੋਗਾ ਤੋਂ ਵਿਵੇਕ ਪਰਿਹਾਰ ਦੇ ਨਾਲ ਕੋਟ ਪੱਤੀ ਦੇ ਸੈਕਰੇਡ ਸਟੇਨਫੋਰਡ ਸਕੂਲ ਪ੍ਰਿੰਸੀਪਲ ਆਸ਼ੂ ਸ਼ਰਮਾ, ਪੰਡੋਗਾ ਕੈਂਪਸ ਦੇ ਅਮਿਤ ਜੈਰਥ, ਡਾ. ਸਿਕੰਦਰ ਹੰਸ, ਨਿਰਮਲਾ ਦੇਵੀ ਨੇ ਵੀ ਉਚੇਚੇ ਤੌਰ ਤੇ ਸ਼ਾਮਲ ਹੋ ਕੇ ਆਹੁਤਿਆਂ ਪਾਈਆਂ। ਸਾਰਿਆਂ ਨੇ ਪਹਿਲਾ ਖੁਸ਼ਹਾਲ ਚੰਦ ਗਾਂਧੀ ਜੀ ਦੀ ਫੋਟੇ ਅੱਗੇ ਮੱਥਾ ਟੇਕਿਆ। ਇਸ ਤੋਂ ਬਾਅਦ ਨਵਾਂਸ਼ਹਿਰ ਦੇ ਕਥਾਵਾਚਕ ਭਾਈ ਮਨਜੀਤ ਸਿੰਘ ਦੇ ਜੱਥੇ ਵਲੋਂ ਸ਼ਬਦ ਕੀਰਤਨ ਕੀਤਾ ਗਿਆ। ਉਹਨਾਂ ਦੱਸਿਆ ਕਿ ਪਰਮਾਤਮਾ ਦਾ ਸਿਮਰਨ ਹੀ ਸਾਨੂੰ ਮਰਨ ਜਨਮ ਦੇ ਚੱਕਰਾ ਤੋ ਦੂਰ ਕਰ ਸਕਦਾ ਹੈ। ਹਾਫਿਜ਼ ਵਸੀਮ ਨੇ ਕੇਸੀ ਦੇ ਸੰਸਥਾਪਕ ਖੁਸ਼ਹਾਲ ਚੰਦ ਗਾਂਧੀ ਵਾਂਗ ਹੀ ਨਿਰੰਤਰ ਮਿਹਨਤ, ਸੱਚ ਦੇ ਰਾਹ ਤੇ ਚੱਲਣ ਲਈ ਪ੍ਰੇਰਿਆ। ਐਚਆਰ ਫੇਰ ਨਿਰਦੋਸ਼ ਕਪੂਰ ਨੇ ਖੁਸ਼ਹਾਲ ਚੰਦ ਗਾਂਧੀ ਦੇ ਜੀਵਨ ਤੇ ਚਾਣਨਾ ਪਾਇਆ। ਪਾਸਟਰ ਕੁਲਵੀਰ ਪੀਟਰ ਨੇ ਪਰਮਾਤਮਾ ਅਗੇ ਪਰੇਅਰ ਕਰਵਾਈ। ਉਹਨਾ ਦੱਸਿਆ ਇੰਸਾਨ ਦੇ ਮਰਨ ਤੋ ਬਾਆਦ ਵੀ ਸਾਡੇ ਅੰਦਰ ਉਹਨਾਂ ਦਾ ਖੂਨ ਰਹਿੰਦਾ ਹੈ। ਉਹ ਸਾਡੇ ਅੰਦਰ ਖੂਨ ਦੇ ਰਾਹੀਂ ਨਾਲ ਰਹਿੰਦੇ ਹੈ। ਅਪਣਾ ਅਸ਼ੀਰਵਾਦ ਸਾਡੇ ਤੇ ਰੱਖਦੇ ਹਨ। ਇਸ ਤੋ ਬਾਅਦ ਪੰ.ਬਰਿਜਮੋਹਨ ਨੇ ਮੁੱਖ ਜਜਮਾਨਾਂ ਅਤੇ ਪ੍ਰਿੰਸੀਪਲਾਂ ਤੋ ਹਵਨ ਯੱਗ ’ਚ ਆਹੂਤੀਆਂ ਪੁਆਈਆਂ। ਇਸ ਤੋਂ ਬਾਅਦ ਲੰਗਰ ਲਗਾਇਆ ਗਿਆ। ਮੌਕੇ ਤੇ ਕੇਸੀ ਕਾਲਜ ਨਵਾਂਸ਼ਹਿਰ, ਕੇਸੀ ਪਬਲਿਕ ਸਕੂਲ ਨਵਾਂਸ਼ਹਿਰ, ਸੈਕਰੇਡ ਸੱਟੇਨਫੋਰਡ ਸਕੂਲ ਕੋਟ ਪੱਤੀ ਗੜਸ਼ੰਕਰ ਅਤੇ ਪੰਡੋਗਾ ਕੈਂਪਸ ਦਾ ਸਾਰਾ ਸਟਾਫ ਹਾਜਰ ਰਿਹਾ।

Leave a Reply

Your email address will not be published. Required fields are marked *

error: Content is protected !!