ਨਵਾਂਸਹਿਰ 28 ਦਸੰਬਰ(ਹਰਿੰਦਰ ਸਿੰਘ)ਭਾਰਤ ਸਰਕਾਰ ਦੀ ਮਨਿਸਟਰੀ ਆਫ ਇਨਵਾਇਰਨਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਵਲੋਂ ਚਲਾਏ ਜਾ ਰਹੇ ਰਹੇ ਇਨਵਾਇਰਮੈਂਟ ਐਜੂਕੇਸ਼ਨ ਪ੍ਰੋਗਰਾਮ ਤਹਿਤ ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਢ ਟੈਕਨੋਲਜੀ ਚੰਡੀਗੜ ਤੇ ਸੈਂਟਰ ਆਫ ਸਾਇੰਸ ਇਨਵਾਇਰਮੈਂਟ ਨਵੀਂ ਦਿੱਲੀ ਵਲੋਂ ਗਰੀਨ ਸਕੂਲ਼ ਪ੍ਰੋਗਰਾਮ ਤਹਿਤ ਦੇਸ ਦੇ ਸਾਰੇ ਸਕੂਲ਼ਾਂ ਦਾ ਗਰੀਨ ਸਕੂਲ ਪ੍ਰੋਗਰਾਮ ਦਾ ਆਡਿਟ ਕਰਵਾਇਆ ਗਿਆ ।ਇਸ ਆਡਿਟ ਦੌਰਾਨ ਪੂਰੇ ਭਾਰਤ ਦੇ 6263 ਸਕੂਲ਼ਾਂ ਦਾ ਆਡਿਟ ਕੀਤਾ ਗਿਆ ਜਿਸ ਵਿੱਚ ਜਿਲ੍ਹਾ ਸ਼ਹੀਦ ਭਗਤ ਸਿਮਘ ਨਗਰ ਦੇ 10 ਸਕੂਲਾਂ ਦੀ ਚੋਣ ਗਰੀਨ ਸਕੂਲ ਹੋਈ ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਰੀਨ ਸਕੂਲ ਪ੍ਰੋਗਰਾਮ ਦੇ ਜਿਲ੍ਹਾ ਕੋਆਰਡੀਨੇਟਰ ਸਤਨਾਮ ਸਿੰਘ ਨੇ ਦੱਸਿਆ ਕਿ ਇਸ ਪ੍ਰੋਗਰਾਮ ਤਹਿਤ ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਦੀ ਅਗਵਾਈ ਵਿੱਚ ਜ਼ਿਲ੍ਹੇ ਦੇ ਸਾਰੇ ਸਕੂਲਾਂ ਨੇ ਇਸ ਗਰੀਨ ਸਕੂਲ ਪ੍ਰੋਗਰਾਮ ਤਹਿਤ ਰਜਿਸਟ੍ਰੇਸ਼ਨ ਕੀਤੀ ਸੀ ਤੇ ਭਾਰਤ ਸਰਕਾਰ ਵਲੋਂ ਜਿਲ੍ਹੇ ਦੇ 10 ਸਕੂਲਾਂ ਦੀ ਚੋਣ ਰਾਸਟਰੀ ਪੱਧਰ ਹੋਣ ਵਾਲੇ ਸਮਾਗਮ ਵਿੱਚ ਸਨਮਾਨਿਤ ਕਰਨ ਲਈ ਕੀਤੀ ਗਈ ਹੈ ।ਉਹਨਾਂ ਇਸ ਲਈ ਜਿਲ੍ਹੇ ਦ ੀਸਮੁੱਚੀ ਟੀਮ ਅਤੇ ਸਮੂਹ ਸਕੂਲ ਮੁੱਖੀਆ ਨੂੰ ਵਦਾਈ ਦਿਤੀ ਹੈ। ਉਹਨਾਂ ਦੱਸਿਆ ਕਿ ਜਿਲ੍ਹੇ ਦੇ ਦਸ ਸਕੂਲ ਜਿਹਨਾਂ ਦੀ ਚੋਣ ਗਰੀਨ ਸਕੂਲ ਲਈ ਹੋਈ ਹੈ ਉਹਨਾਂ ਵਿੱਚ ਸਸਸਸ ਭੱਦੀ,ਸਸਸਸ ਉਸਮਾਨਪੁਰ, ਸਸਸਸ ਹਿਆਲਾ,ਸਸਸਸ ਸਿੰਬਲ ਮਜਾਰਾ,ਸਸਸਸ ਸਾਹਲੋਂ, ਸਸਸਸ ਮੂਸਾਪੁਰ,ਸਹਸ ਕੌਲਗੜ੍ਹ,ਸਹਸ ਗੁਣਾਚੌਰ,ਸਹਸ ਗੜ੍ਹ ਪਧਾਣਾ ਸਸਸਸ ਔੜ ਸ਼ਾਮਿਲ ਹਨ।ਉਹਨਾਂ ਦੱਸਿਆ ਕਿ ਇਹਨਾਂ ਸਕੂਲਾਂ ਨੂੰ ਭਾਰਤ ਸਰਕਾਰ ਵਲੋਂ ਇੰਡੀਆ ਹੈਬੀਟੇਟ ਸੈਂਟਰ ਨਵੀਂ ਦਿੱਲੀ 30 ਜਨਵਰੀ 2026 ਨੂੰ ਇੱਕ ਸਮਾਗਮ ਦੋਰਾਨ ਸਨਮਾਨਿਤ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਦਿਨ ਜਿਲ੍ਹਾ ਕੋਆਰਡੀਨੇਟਰ ਗਰੀਨ ਸਕੂਲ ਸਤਨਾਮ ਸਿੰਘ ਅਤੇ ਦੋ ਹੋਰ ਟੀਚਰਾਂ ਨੂੰ ਵੀ ਇਸ ਦਿਨ ਰਾਸ਼ਟਰੀ ਪੱਧਰ ਤੇ ਸਨਮਾਨਿਤ ਕੀਤਾ ਜਾਵੇਗਾ।ਇਸ ਪ੍ਰਾਪਤੀ ਲਈ ਸਕੂਲ ਮੁੱਖੀਆ ਅਤੇ ਸਤਨਾਮ ਸਿੰਘ ਜਿਲ੍ਹਾ ਕੌਆਰਡੀਨੇਟਰ ਨੂੰ ਵਧਾਈ ਇੰਦੇ ਹੋਏ ਜਿਲ੍ਹਾ ਸਿੱਖਿਆ ਅਫਸਰ ਅਨੀਤਾ ਸਰਮਾ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਲਖਵੀਰ ਸਿੰਘ ਨੇ ਕਿਹਾ ਕਿ ਇਸ ਸੱਭ ਸਕੂਲ ਮੁੱਖੀਆ ਦੀ ਮਿਹਨਤ ਦਾ ਨਤੀਜਾ ਹੈ ਉਹਨਾਂ ਦੱਸਿਆ ਕਿ 2023-24 ਵਿੱਚ ਜਿਲ੍ਹੇ ਦੇ ਇੱਕ ਸਕੂਲ ਦੀ ਚੋਣ ਹੋਈ ਸੀ ,2024-25 ਦੌਰਾਨ ਜਿਲ੍ਹੇ ਦੇ ਚਾਰ ਸਕੂਲ਼ਾਂ ਦੀ ਚੋਣ ਹੋਈ ਸੀ ਇਸ ਵਰ੍ਹੇ ਜਿਲ੍ਹੇ ਦੇ 10 ਸਕੂਲਾਂ ਦੀ ਚੋਣ ਗਰੀਨ ਸਕੂਲ ਹੋਈ ਹੈ ਜੋ ਕਿ ਜਿਲ੍ਹੇ ਲਈ ਮਾਣ ਵਾਲੀ ਗੱਲ ਹੈ।ਫੋਟੋ ਸਤਨਾਮ ਸਿੰਘ ਜਿਲ੍ਹਾ ਕੌਆਰਡੀਨਟਰ ਗਰੀਨ ਸਕੂਲ ਜਿਹਨਾਂ ਨੂੰ ਰਾਸਟਰੀ ਪੱਧਰ ਤੇ ਸਨਮਾਨਿਤ ਕੀਤਾ ਜਾਣਾ ਹੈ।

