ਨਵਾਂਸ਼ਹਿਰ ਵਿਖੇ ਕ੍ਰਿਕਟ ਅੰਡਰ 23 ਟੀਮ ਲਈ ਟਰਾਇਲ 28 ਨੂੰ

ਨਵਾਂਸ਼ਹਿਰ 26 ਫਰਵਰੀ (ਹਰਿੰਦਰ ਸਿੰਘ)ਨਵਾਂਸ਼ਹਿਰ ਦੇ ਆਰ ਕੇ ਆਰੀਆ ਕਾਲਜ ਦੀ ਗਰਾਂਊਂਡ ਵਿਖੇ ਕ੍ਰਿਕਟ ਅੰਡਰ 23 ਟੀਮ ਲਈ ਟਰਾਇਲ ਫਰਵਰੀ 2026 ਸ਼ਨੀਵਾਰ ਨੂੰ ਲਏ ਜਾ ਰਹੇ ਹਨ।ਜਿਸਦੀ ਰਿਪੋਰਟਿੰਗ ਦਾ ਸਮਾਂ: 2.00 ਵਜੇ ਸਥਾਨ: ਆਰ. ਕੇ. ਆਰੀਆ ਕਾਲਜ ਨਵਾਂਸ਼ਹਿਰ ਵਿਖੇ ਹੋਵੇਗਾ। ਨਵਾਂਸ਼ਹਿਰ ਕ੍ਰਿਕਟ ਐਸੋਸੀਏਸ਼ਨ ਪ੍ਰਬੰਧਕੀ ਕਮੇਟੀ ਦੇ ਮੈਂਬਰ/ਸਕੱਤਰ ਐਡਵੋਕੇਟ ਰਾਕੇਸ਼ ਜੋਸ਼ੀ ਨੇ ਦੱਸਿਆ ਕਿ 23 ਸਾਲ ਤੋਂ ਘੱਟ ਉਮਰ ਦੇ ਪੁਰਸ਼ਾਂ ਲਈ ਉਮਰ ਕਟੌਤੀ ਮਿਤੀ1 ਸਤੰਬਰ 2003 ਨੂੰ ਜਾਂ ਇਸ ਤੋਂ ਬਾਅਦ ਜਨਮੇ ਮੰਨੀ ਜਾਵੇਗੀ। ਟਰਾਇਲ ਲਈ ਲੋੜੀਂਦੇ ਦਸਤਾਵੇਜ਼: ਜਿਨ੍ਹਾਂ ਵਿਚ ਡਿਜੀਟਲ ਜਨਮ ਸਰਟੀਫਿਕੇਟ, ਆਧਾਰ ਕਾਰਡ,ਪਿਛਲਾ 3 ਸਾਲ ਦਾ ਸਿੱਖਿਆ ਸਬੂਤ ਆਦਿ ਤੋਂ ਇਲਾਵਾ ਰਿਹਾਇਸ਼ੀ ਸਬੂਤ ਦੇ ਮਾਮਲੇ ਵਿੱਚ: ਪਾਸਪੋਰਟ ਜਾਂ ਵੋਟਰ ਕਾਰਡ 1 ਸਾਲ ਪੁਰਾਣਾ ਹੋਣਾ ਚਾਹੀਦਾ ਹੈ ਜਿਸਨੂੰ ਜਾਰੀ ਕਰਨ ਦੀ ਮਿਤੀ 1 ਸਤੰਬਰ 2025 ਨੂੰ ਜਾਂ ਇਸ ਤੋਂ ਪਹਿਲਾਂ ਦੀ ਹੋਵੇ।ਨੌਕਰੀ ਦੇ ਮਾਮਲੇ ਵਿੱਚ: ਨਿਯੁਕਤੀ ਪੱਤਰ, ਪਿਛਲੇ 1 ਸਾਲ ਦੀ ਬੈਂਕ ਸਟੇਟਮੈਂਟ ਨਾਲ ਲਿਆਂਦੇ ਜਾਣ।

Leave a Reply

Your email address will not be published. Required fields are marked *

error: Content is protected !!