ਸਦਰ ਥਾਣਾ ਮੁਖੀ ਵਲੋਂ ਪੁਲਿਸ ਟੀਮ ਨਾਲ ਮਿਲਕੇ ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀ ਕੀਤੇ ਕਾਬੂ

ਸਦਰ ਥਾਣਾ ਮੁਖੀ ਵਲੋਂ ਲੁੱਟਾਂ ਖੋਹਾਂ ਕਰਨ ਵਾਲੇ ਦੋਸ਼ੀ ਕੀਤੇ ਕਾਬੂ ਨਵਾਂਸ਼ਹਿਰ 16 ਮਾਰਚ (ਹਰਿੰਦਰ ਸਿੰਘ) ਸੀਨੀਅਰ ਕਪਤਾਨ ਪੁਲਿਸ, ਸ਼ਹੀਦ ਭਗਤ ਸਿੰਘ ਨਗਰਤੁਸ਼ਾਰ ਗੁਪਤਾ, ਆਈ ਪੀ ਐਸ ਦੀਆ ਹਦਾਇਤਾ ਤੇ ਮਾੜੇ ਅਨਸਰਾਂ ਖਿਲਾਫ ਛੇੜੀ ਮੁਹਿੰਮ ਨੂੰ ਉਸ ਸਮੇ ਵੱਡੀ ਸਫਲਤਾ ਮਿਲੀ ਜਦੋ ਰਾਜ ਕੁਮਾਰ ਬਜਾੜ੍ਹ, ਉਪ ਕਪਤਾਨ ਪੁਲਿਸ ਸਬ ਡਵੀਜਨ ਨਵਾਂਸ਼ਹਿਰ ਦੀ ਜੇਰੇ ਨਿਗਰਾਨੀ ਸਬ ਇੰਸਪੈਕਟਰ ਰੁਬਨੀਵ ਸਿੰਘ ਥਾਣਾ ਸਦਰ ਮੁਖੀ ਨਵਾਸ਼ਹਿਰ ਵੱਲੋ ਲੁੱਟ ਖੋਹ ਕਰਨ ਵਾਲੇ 02 ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਵਾਰਦਾਤਾ ਨੂੰ ਸੁਲਝਾਉਣ ਵਿੱਚ ਸਫਲਤਾ ਹਾਸਲ ਕੀਤੀ। ਥਾਣਾ ਮੁਖੀ ਨੇ ਦੱਸਿਆ ਕਿ ਮਿਤੀ 17 ਫਰਵਰੀ ਨੂੰ ਕੇਸਰ ਸਿੰਘ ਪੁੱਤਰ ਕਰਮ ਸਿੰਘ ਵਾਸੀ ਸ਼ਾਹਪੁਰ ਪੱਟੀ ਥਾਣਾ ਰਾਹੋਂ ਵਲੋਂ ਮੁਕੱਦਮਾ ਦਰਜ ਰਜਿਸਟਰ ਹੋਇਆ ਕਿ ਉਹ ਸ਼ੂਗਰ ਮਿੱਲ ਨਵਾਂਸ਼ਹਿਰ ਵਿਚੋਂ ਬਤੋਰ ਸਰਵੇਅਰ ਰਿਟਾਇਰਡ ਹੈ ਮਿਤੀ 13 ਫਰਵਰੀ ਨੂੰ ਉਹ ਆਪਣੀ ਸਕੂਟਰੀ ਨੰਬਰ PB-32-ਐਮ -5543 ਤੇ ਸਵਾਰ ਹੋ ਕੇ ਨਵਾਂਸ਼ਹਿਰ ਤੋਂ ਪਿੰਡ ਸਨਾਵਾ ਦੀ ਨਹਿਰ ਪਟੜੀ ਦੇ ਨਾਲ਼-ਨਾਲ਼ ਹੁੰਦਾ ਹੋਇਆ ਆਪਣੇ ਪਿੰਡ ਸ਼ਾਹਪੁਰ ਪੱਟੀ ਨੂੰ ਜਾ ਰਿਹਾ ਸੀ ਤਾਂ ਜਦੋਂ ਉਹ ਪਿੰਡ ਨਾਈ ਮਾਜਰਾਂ ਦੀ ਲਿੰਕ ਸੜਕ ਤੋਂ ਕਰੀਬ 100 ਕੁ ਮੀਟਰ ਅੱਗੇ ਗਿਆ ਤਾਂ ਵਕਤ ਕਰੀਬ 02:30 ਸ਼ਾਮ ਦਾ ਹੋਵੇਗਾ ਜੋ ਉਸਨੇ ਫੋਨ ਸੁਣਨ ਲਈ ਆਪਣੀ ਸਕੂਟਰੀ ਰੋਕੀ ਤਾਂ ਪਿੱਛੇ ਤਿੰਨ ਨੌਜਵਾਨ ਮੋਟਰ ਸਾਈਕਲ ਬਰਾਬਰ ਲਿਆ ਕੇ ਖੜ੍ਹ ਗਏ ਜਿਨ੍ਹਾਂ ਨੇ ਉਸਦੀਪਿੱਠ ਤੇ ਪਟੇ ਮਾਰਨੇ ਸ਼ੁਰੂ ਕਰ ਦਿੱਤੇ ਤਾ ਉਹ ਸਕੂਟਰੀ ਤੋਂ ਹੇਠਾ ਡਿੱਗ ਗਿਆ ਤੇ ਡਿੱਗੇ ਪਏ ਦੇ ਇੱਕ ਨੌਜਵਾਨ ਨੇ ਆਪਣੇਹੱਥ ਵਿੱਚ ਫੜੇ ਦਾਤ ਦੇ ਵਾਰ ਸੱਜੀ ਲੱਤ ਦੇ ਗੋਡੇ ਅਤੇ ਸੱਜੀ ਬਾਂਹ ਤੇ ਕੀਤੇ ਸਖਤ ਸੱਟਾਂ ਮਾਰ ਕੇ ਪਹਿਨੀ ਹੋਈ ਕਮੀਜ਼ ਦੀ ਜੇਬ ਵਿਚੋਂ ਜਬਰਦਸਤੀ ਕਰੀਬ 9 ਹਜ਼ਾਰ ਰੁਪਏ ਖੋਹ ਕੇ ਮੋਟਰ ਸਾਈਕਲ ਤੇ ਸਵਾਰ ਹੋ ਕੇ ਹਥਿਆਰਾਂ ਸਮੇਤ ਮੌਕਾ ਤੋਂ ਭੱਜ ਗਏ। ਜੋ ਕੇਸਰ ਸਿੰਘ ਦੇ ਬਿਆਨ ਤੇ ਮੁਕੱਦਮਾ ਨੰਬਰ 28 ਮਿਤੀ 17 ਫਰਵਰੀ ਅ/ਧ 311,3(5) BNSਥਾਣਾ ਸਦਰ ਨਵਾਂਸ਼ਹਿਰ ਬਰਖਿਲਾਫ ਨਾ ਮਲੂਮ ਵਿਆਕਤੀਆ ਦੇ ਖਿਲਾਫ ਦਰਜ ਰਜਿਸਟਰ ਕੀਤਾ ਗਿਆ ਸੀਮੁਕੱਦਮਾ ਦੀ ਤਫਤੀਸ਼ ਖੁਫੀਆ, ਐਲਾਨੀਆ ਅਤੇ ਟੈਕਨੀਕਲ ਢੰਗ ਨਾਲ ਕੀਤੀ ਗਈ ਜੋ ਦੌਰਾਨੇਤਫਤੀਸ਼ ਮੁਕੱਦਮਾ ਹਜਾ ਵਿੱਚ ਦੋਸ਼ੀ ਬਲਜਿੰਦਰ ਸਿੰਘ ਉਰਫ ਕਾਲਾ ਪੁੱਤਰ ਮਨਮੋਹਣ ਸਿੰਘ ਅਤੇ ਅਰੁਣ ਕੁਮਾਰ ਉਰਫ ਅਰੁਣ ਪੁੱਤਰ ਤਰਸੇਮ ਸਿੰਘ ਵਾਸੀਆਨ ਮੁੱਜਫਰਪੁਰ ਥਾਣਾ ਰਾਹੋ ਨੂੰ ਮਿਤੀ 14 ਮਾਰਚ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋ ਵਾਰਦਾਤ ਵਿੱਚ ਖੋਹ ਕੀਤਾ ਮੋਟਰਸਾਇਕਲ ਡੀਲਕਸ ਨੰਬਰ PB-24-Z-1825 ਰੰਗ ਲਾਲ ਕਾਲਾ ਅਤੇ ਇੱਕ ਦਾਤਰ ਲੋਹਾ ਤੇ 2 ਵੰਜੇ (ਲੱਕੜ) ਬ੍ਰਾਮਦ ਕੀਤੇ ਗਏ। ਮੁਕੱਦਮਾ ਦੇ ਦੋਸ਼ੀਆਂ ਬਲਜਿੰਦਰ ਸਿੰਘ ਉਰਫ ਕਾਲਾ ਅਤੇ ਅਰੁਣ ਕੁਮਾਰ ਉਰਫ ਅਰੁਣ ਉਕਤਾਨ ਵਲੋਂ ਨਵਾਂਸ਼ਹਿਰ ਦੇ ਇਲਾਕੇ ਵਿੱਚ ਹੋਰ ਵੱਖ-ਵੱਖ ਥਾਵਾਂ ਤੇ ਕੀਤੀਆਂ ਗਈਆਂ ਲੁੱਟ-ਖੋਹ ਦੀਆਂ ਵਾਰਦਾਤਾਂ ਸਬੰਧੀ ਡੂੰਘਾਈ ਨਾਲ ਪੁੱਛ-ਗਿੱਛ ਕੀਤੀ ਜਾ ਰਹੀ ਹੈ।

Leave a Reply

Your email address will not be published. Required fields are marked *

error: Content is protected !!